ਅਸੀਂ ਹੋ ਗਏ ਹਾਂ ਹਤਾਸ਼,
ਕਹਿ ਦਿਉ ਸਾਨੂੰ ਹਤਾਸ਼ਾਂ ਵਾਲੇ,
ਢੋਅ-ਢੋਅ ਕੇ ਥੱਕ ਗਏ ਹਾਂ,
ਕਹਿ ਦਿਉ ਸਾਨੂੰ ਲਾਸ਼ਾਂ ਵਾਲੇ।
ਅਸੀਂ ਜਿਉਦੇ ਵੀ ਤਾਂ ਲਾਸ਼ਾਂ ਹਾਂ,
ਜੋ ਆਪਣੇ ਲਈ ਹੀ ਰੋ ਰਈਆਂ,
ਕਦਰਾਂ ਕੀਮਤਾਂ ਜਿਉਦਿਆਂ ਵਾਲੀਆਂ,
ਉਹ ਅੱਜ ਸਾਡੇ ਵਿਚੋ ਖੋਹ ਰਹੀਆਂ,
ਉਝ ਕਹਿਣ ਨੂੰ 'ਸੁਰਿੰਦਰ' ਕਹਾ ਚੁੱਕੇ,
ਕਿ ਅਸੀਂ ਵੀ ਹਾਂ ਹੁਣ ਨਾਸ਼ਾ ਵਾਲੇ,
ਅਸੀਂ ਹੋ ਗਏ ਹਾਂ ਹਤਾਸ਼,
ਕਹਿ ਦਿਉ ਸਾਨੂੰ ਹਤਾਸ਼ਾਂ ਵਾਲੇ,
ਢੋਅ-ਢੋਅ ਕੇ ਥੱਕ ਗਏ ਹਾਂ,
ਕਹਿ ਦਿਉ ਸਾਨੂੰ ਲਾਸ਼ਾਂ ਵਾਲੇ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000
ਬੜੇ ਅਨੰਦਮਈ ਹੁੰਦੇ ਹਨ ਟਰੱਕਾਂ ਪਿੱਛੇ ਲਿਖੇ ਪੰਜਾਬੀ ਟੋਟਕੇ
NEXT STORY