ਜਲੰਧਰ: ਵਧੀਆ ਡਿਜ਼ਾਇਨ ਅਤੇ ਬਿਹਤਰੀਨ ਪਰਫਾਰਮੇਨਸ ਵਾਲੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਸੈਮਸੰਗ ਨੇ ਆਖ਼ਿਰਕਾਰ ਆਪਣੇ 6 ਜੀਬੀ ਰੈਮ ਵਾਲੇ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ । ਚੀਨੀ ਬਾਜ਼ਾਰ 'ਚ ਲਾਂਚ ਹੋਏ ਇਸ ਸਮਾਰਟਫੋਨ ਦੀ ਕੀਮਤ RMB 3,199(ਲਗਭਗ 31,000 ਰੁਪਏ) ਰੱਖੀ ਗਈ ਹੈ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ C9 Pro ਸਮਾਰਟਫੋਨ 'ਚ 6 ਇੰਚ ਦੀ ਡਿਸਪਲੇ ਹੈ ਜਿਸ ਦੀ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਇਹ ਸਮਾਰਟਫੋਨ ਕਵਾਲਕਾਮ ਦੇ ਨਵੇਂ ਚਿੱਪ ਸਨੈਪਡ੍ਰੈਗਨ 653 'ਤੇ ਚੱਲਦਾ ਹੈ ਨਾਲ ਹੀ 6GB ਦੀ ਰੈਮ ਦਿੱਤੀ ਗਈ ਹੈ। 64GB ਦੀ ਇੰਟਰਨਲ ਮੈਮੋਰੀ ਵਾਲੇ ਇਸ ਸਮਾਰਟਫੋਨ ਦੀ ਮੈਮਰੀ 256GB ਤੱਕ ਵਧਾਈ ਜਾ ਸਕਦੀ ਹੈ।
ਫੋਟੋਗਰਾਫੀ ਦੀ ਗੱਲ ਕੀਤੀ ਜਾਵੇ ਤਾਂ ਹਨ ਇਸ ਸਮਾਰਟਫੋਨ 'ਚ f/1.9 ਅਪਰਚਰ ਦਾ ਨਾਲ 16 MP ਦਾ ਰਿਅਰ ਕੈਮਰਾ ਅਤੇ ਫ੍ਰੰਟ ਕੈਮਰਾ ਵੀ 16 MP ਹੈ ਜੋ ਇਸ ਸਮਾਰਟਫੋਨ ਦੀ ਵੱਡੀ ਖਾਸਿਅਤ 'ਚੋਂ ਇਕ ਹੈ। ਇਸ ਸਮਾਰਟਫੋਨ 'ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਗਲੈਕਸੀ C9 Pro 'ਚ 4,000mAh ਦੀ ਬੈਟਰੀ ਦਿੱਤੀ ਗਈ ਹੈ ।
ਗੂਗਲ ਦੇ ਐਂਡ੍ਰਾਇਡ ਸਮਾਰਟਫੋਨ ਨੇ iPhone 7 ਨੂੰ ਹਰਾਇਆ!
NEXT STORY