ਮੋਗਾ(ਸੰਦੀਪ ਸ਼ਰਮਾ): ਸ਼ਹਿਰ ਦੇ ਵਾਰਡ ਨੰਬਰ 17 'ਚ ਅਕਾਲਸਰ ਰੋਡ ਤੋਂ ਗੁਜ਼ਰਨ ਵਾਲੀ ਰੇਲਵੇ ਲਾਈਨ ਦੇ ਨਾਲ ਸਟੇ ਇਲਾਕੇ 'ਚ ਸੜਕ 'ਤੇ ਨਗਰ ਨਿਗਮ ਵਲੋਂ ਪਾਏ ਗਏ ਸੀਵਰੇਜ ਦੇ ਮੇਨਹੋਲ 'ਤੇ ਸੀਮੈਂਟ ਦੀ ਸਲੈਬ ਅਤੇ ਢੱਕਣ ਲਗਾਉਣ ਦਾ ਕਾਰਜ ਕੁਝ ਸਮਾਂ ਪਹਿਲਾਂ ਹੀ ਕੀਤਾ ਗਿਆ ਸੀ। ਸੜਕਾਂ ਵਿਚਕਾਰ ਬਣੇ ਇਨ੍ਹਾਂ ਮੇਨਹੋਲਾਂ 'ਤੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸੀਮੈਂਟ ਦੀ ਸਲੈਬ ਅਤੇ ਢੱਕਣ ਤਾਂ ਲਗਾ ਦਿੱਤੇ ਗਏ ਸਨ, ਪਰ ਇਨ੍ਹਾਂ ਨੂੰ ਤਿਆਰ ਕਰਨ ਦੇ ਲਈ ਵਰਤੇ ਗਏ ਕਥਿਤ ਤੌਰ ਤੇ ਘਟੀਆ ਮਟੀਰੀਅਲ ਦੇ ਕਾਰਣ ਇਹ ਢੱਕਣ ਕੁਝ ਹੀ ਦੇਰ ਵਿਚ ਹੇਠਾਂ ਬੈਠ ਗਏ, ਜਿਸ ਨਾਲ ਲੋਕਾਂ ਦੇ ਲਈ ਭਾਰੀ ਪ੍ਰੇਸ਼ਾਨੀ ਦਾ ਸਬੱਬ ਬਣ ਗਏ। 'ਜਗ ਬਾਣੀ' ਨੂੰ ਕੁਝ ਪ੍ਰਭਾਵਿਤ ਹੋ ਰਹੇ ਲੋਕਾਂ ਵਲੋਂ ਇਨ੍ਹਾਂ ਹਾਲਾਤਾਂ ਤੋਂ ਜਾਣੂ ਕਰਵਾਉਣ ਤੇ ਜਦ ਇਸ ਇਲਾਕੇ ਦਾ ਨਿਰੀਖਣ ਕੀਤਾ ਗਿਆ ਤਾਂ ਇਹ ਲੋਕਾਂ ਵਲੋਂ ਦੱਸੇ ਗਏ ਤੱਥਾਂ ਨੂੰ ਸਹੀ ਪਾਇਆ ਗਿਆ,ਇਨ੍ਹਾਂ ਸੀਵਰੇਜ ਦੇ ਢੱਕਣਾਂ ਦੇ ਹੇਠਾਂ ਬੈਠਣ ਨਾਲ ਸੜਕ 'ਤੇ ਡੂੰਘੇ ਖੱਡੇ ਬਣ ਚੁੱਕੇ ਹਨ, ਜਿਸ ਨਾਲ ਰਾਹਗੀਰਾਂ ਨੂੰ ਇਥੇ ਆਉਣ ਜਾਣ ਵਿਚ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ, ਉਥੇ ਹੀ ਤਾਲਾਬੰਦੀ ਦੇ ਸਮੇਂ ਇਲਾਕੇ ਦੀ ਕੋਟਕਪੂਰਾ ਹਾਈਵੇ ਨੂੰ ਮਿਲਾਉਣ ਵਾਲੀ ਸੜਕ 'ਤੇ ਇਸ ਨੂੰ ਬੰਦ ਕਰਨ ਲਈ ਰੁਕਾਵਟ ਲਈ ਸੀਮੈਂਟ ਨਾਲ ਬਣੀ ਸਲੈਬ ਰੱਖੀ ਸੀ, ਜੋ ਅਜੇ ਤੱਕ ਵੀ ਉਥੇ ਪਈ ਹੈ ਅਤੇ ਇਸ ਨੂੰ ਇਥੋਂ ਹਟਾ ਕੇ ਰਸਤਾ ਨਹੀਂ ਖੋਲ੍ਹਿਆ ਗਿਆ ਹੈ, ਜਿਸ ਨਾਲ ਲੋਕ ਇਸ ਸੜਕ ਤੋਂ ਨਹੀਂ ਜਾ ਪਾਉਂਦੇ।
ਇਹ ਵੀ ਪੜ੍ਹੋ: ਸਰਦੀਆਂ ਤੋਂ ਪਹਿਲਾਂ ਭਾਰਤ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਸਕਦੇ ਹਨ 250-300 ਅੱਤਵਾਦੀ : ਅਧਿਕਾਰੀ
ਰੇਲਵੇ ਲਾਈਨ ਦੇ ਆਸ-ਪਾਸ ਲੱਗੇ ਕੂੜੇ ਕਰਕਟ ਨੂੰ ਸੁਚਾਰੂ ਢੰਗ ਨਾਲ ਚੁੱਕੇ ਜਾਣ ਦੀ ਵਿਵਸਥਾ ਕਰੇ ਨਗਰ ਨਿਗਮ
ਇਕ ਪਾਸੇ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਚੱਲ ਰਿਹਾ ਹੈ ਦੂਜੇ ਪਾਸੇ ਇਲਾਕੇ 'ਚੋਂ ਲੰਘਦੀ ਲੁਧਿਆਣਾ-ਫਿਰੋਜ਼ਪੁਰ ਰੇਲਵੇ ਲਾਈਨ ਦੇ ਕਿਨਾਰੇ 'ਤੇ ਅਤੇ ਨਾਲ ਹੀ ਸੜਕ ਦੇ ਕਿਨਾਰੇ 'ਤੇ ਲੱਗੇ ਵੱਡੇ-ਵੱਡੇ ਕੂੜੇ ਕਰਕਟ ਦੇ ਢੇਰ ਕਿਸੇ ਵੀ ਸਮੇਂ ਵੀ ਮਹਾਮਾਰੀ ਨੂੰ ਫੈਲਾਉਣ ਦਾ ਕਾਰਣ ਬਣ ਸਕਦੇ ਹਨ, ਉਥੇ ਹੀ ਲੱਗੇ ਇਨ੍ਹਾਂ ਕੂੜੇ-ਕਰਕਟ ਦੇ ਢੇਰਾਂ ਕੋਲ ਘੁੰਮਦੇ ਲਾਵਾਰਿਸ ਪਸ਼ੂ ਵੀ ਦੁਰਘਟਨਾਵਾਂ ਦਾ ਕਾਰਣ ਬਣਦੇ ਹਨ, ਉਥੇ ਇਕ ਪਾਸੇ ਕੋਵਿਡ 19 ਮਹਾਮਾਰੀ ਨਾਲ ਜ਼ਿਲਾ ਅਤੇ ਪ੍ਰਦੇਸ਼ ਹੀ ਨਹੀਂ ਬਲਕਿ ਪੂਰਾ ਦੇਸ਼ ਪ੍ਰਭਾਵਿਤ ਹੋ ਚੁੱਕਾ ਹੈ ਅਤੇ ਹੁਣ ਪਿਛਲੇ ਕੁਝ ਹਫਤਿਆਂ ਤੋਂ ਡੇਂਗੂ ਅਤੇ ਮਲੇਰੀਆ ਦਾ ਜ਼ਿਲੇ ਵਿਚ ਪ੍ਰਕੋਪ ਜਾਰੀ ਹੈ। ਅਜਿਹੇ ਵਿਚ ਇਸ ਇਲਾਕੇ ਵਿਚ ਲੱਗੇ ਇਹ ਕੂੜੇ ਦੇ ਢੇਰ ਜਿਥੇ ਨਗਰ ਨਿਗਮ ਅਤੇ ਜ਼ਿਲਾ ਪ੍ਰਸ਼ਾਸਨ ਦੇ ਗੈਰ ਜ਼ਿੰਮੇਵਾਰ ਰਵੱਈਏ ਨੂੰ ਬਿਆਨ ਕਰ ਰਹੇ ਹਨ, ਉਥੇ ਇਹ ਢੇਰ ਕਿਸੇ ਸਮੇਂ ਇਲਾਕੇ ਵਿਚ ਮਹਾਮਾਰੀ ਫੈਲਣ ਦਾ ਕਾਰਣ ਬਣ ਸਕਦੇ ਹਨ।
ਇਹ ਵੀ ਪੜ੍ਹੋ: ਸੈਕਸ ਚੇਂਜ ਕਰਵਾਉਣ ਤੋਂ ਬਾਅਦ ਹੁਣ ਭਰਾ ਬਣੀਆਂ ਇਹ 2 'ਭੈਣਾਂ'
ਆਪਣੇ ਦਫਤਰ ਹੀ ਨਹੀਂ ਇਸ ਦੇ ਸਮਾਪਤ ਹੋਣ 'ਤੇ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਯਤਨਸ਼ੀਲ : ਦਵਿੰਦਰ ਤਿਵਾੜੀ
ਇਸ ਸਬੰਧ ਵਿਚ ਵਾਰਡ ਨੰਬਰ 17 ਦੇ ਸਾਬਕਾ ਕੌਂਸਲਰ ਦਵਿੰਦਰ ਤਿਵਾੜੀ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਉਨ੍ਹਾਂ ਦਾ ਕਾਰਜਕਾਲ ਸਮਾਪਤ ਹੋਣ ਤੱਕ ਪੂਰੀ ਜ਼ਿੰਮੇਵਾਰੀ ਨਾਲ ਵਾਰਡ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਬੀਤੀ 8 ਮਾਰਚ ਨੂੰ ਨਗਰ ਨਿਗਮ ਮੇਅਰ ਸਮੇਤ ਸਾਰੇ ਵਾਰਡਾਂ ਦੇ ਕੌਂਸਲਰਾਂ ਦਾ ਕਾਰਜਕਾਲ ਸਮਾਪਤ ਹੋ ਗਿਆ ਸੀ, ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਵਲੋਂ ਲੋਕਾਂ ਦੀਆਂ ਮੁੱਢਲੀਆਂ ਸਮੱਸਿਅਵਾਂ ਨੂੰ ਹੱਲ ਕਰਵਾਉਣ ਲਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਜਾ ਰਿਹਾ ਹੈ ਪਰ ਜਿਥੋਂ ਤੱਕ ਇਨ੍ਹਾਂ ਵਿਚ ਨਾਲਿਆਂ ਦੇ ਢੱਕਣ ਬੈਠਣ ਅਤੇ ਖੱਡਿਆਂ ਦੇ ਬਣਨ ਦਾ ਸਵਾਲ ਹੈ, ਇਨ੍ਹਾਂ ਦੇ ਨਿਰਮਾਣ ਦੇ ਕੁਝ ਸਮੇਂ ਉਪਰੰਤ ਹੀ ਇਥੋਂ ਦੀ ਆਵਾਜਾਈ ਹੋਣ ਲੱਗੀ ਸੀ, ਜਿਸ ਕਾਰਣ ਹੀ ਇਹ ਮੇਨਹੋਲਾ ਦੇ ਢੱਕਣ ਬੈਠ ਗਏ। ਉਨ੍ਹਾਂ ਕਿਹਾ ਕਿ ਜਦ ਤਕ ਉਨ੍ਹਾਂ ਦਾ ਕਾਰਜਕਾਲ ਸੀ ਤਾਂ ਉਨ੍ਹਾਂ ਵਾਰਡ ਦੇ ਸਾਰੇ ਘਰਾਂ ਤੋਂ ਕੂੜਾ ਚੁੱਕਵਾਉਣ ਦੇ ਪੁਖਤਾ ਪ੍ਰਬੰਧ ਕਰਵਾਏ ਸਨ ਪਰ 8 ਮਾਰਚ ਤਦੇ ਬਾਅਦ ਇਹ ਕੰਮ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ, ਜਿਸ ਵਜ੍ਹਾ ਨਾਲ ਵਾਰਡ ਵਾਸੀ ਹੀ ਨਹੀਂ ਦੂਰ ਦੇ ਇਲਾਕੇ ਦੇ ਲੋਕ ਵੀ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਕੂੜਾ ਇਥੇ ਸੁੱਟ ਜਾਂਦੇ ਹਨ, ਜਿਸ ਨਾਲ ਕੂੜੇ ਦੇ ਢੇਰ ਲੱਗ ਜਾਂਦੇ ਹਨ। ਉਨ੍ਹਾਂ ਨਗਰ ਨਿਗਮ ਅਤੇ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਵਿਡ-19 ਦੇ ਚੱਲਦੇ ਪਹਿਲਾਂ ਹੀ ਬਣੇ ਗੰਭੀਰ ਹਾਲਾਤਾਂ ਨੂੰ ਦੇਖਦੇ ਹੋਏ ਇਥੋਂ ਕੂੜਾ ਚੁੱਕਵਾਉਣ ਦੀ ਮੰਗ ਕੀਤੀ।
ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸ਼ਹੀਦਾਂ ਦੇ ਨਾਂ 'ਤੇ ਰੱਖਿਆ 8 ਹੋਰ ਸਰਕਾਰੀ ਸਕੂਲਾਂ ਦਾ ਨਾਂ
NEXT STORY