ਨਵੀਂ ਦਿੱਲੀ– ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਅਹਿਮਦਾਬਾਦ ਤੋਂ ਮੁੰਬਈ ਦੀ ਯਾਤਰਾ ਦੌਰਾਨ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਕਰ ਕੇ ਸੜਕ ਹਾਦਸੇ ’ਚ ਮੌਤ ਹੋ ਗਈ। ਉਹ 54 ਸਾਲ ਦੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੇ ਦਿਹਾਂਤ ’ਤੇ ਸੋਗ ਜਤਾਇਆ। ਉਨ੍ਹਾਂ ਕਿਹਾ ਕਿ ਮਿਸਤਰੀ ਦਾ ਦਿਹਾਂਤ ਵਪਾਰ ਅਤੇ ਉਦਯੋਗ ਜਗਤ ਲਈ ਇਕ ਵੱਡਾ ਘਾਟਾ ਹੈ।
ਇਹ ਵੀ ਪੜ੍ਹੋ- 1000 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਛੱਡ ਗਏ ਸਾਇਰਸ ਮਿਸਤਰੀ, ਕਈ ਦੇਸ਼ਾਂ ’ਚ ਫੈਲਿਆ ਹੈ ਕਾਰੋਬਾਰ
ਕਈ ਮਸ਼ਹੂਰ ਸ਼ਖ਼ਸੀਅਤਾਂ ਦੀ ਸੜਕ ਹਾਦਸੇ ’ਚ ਗਈ ਜਾਨ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਮਸ਼ਹੂਰ ਹਸਤੀਆਂ ਨੇ ਵੀ ਸੜਕ ਹਾਦਸੇ ’ਚ ਜਾਨ ਗੁਆਈ ਹੈ। 31 ਅਗਸਤ ਨੂੰ ਪੰਜਾਬੀ ਗਾਇਕ ਨਿਰਵੈਰ ਸਿੰਘ ਦੀ ਆਸਟ੍ਰੇਲੀਆ ’ਚ ਸੜਕ ਹਾਦਸੇ ’ਚ ਜਾਨ ਚਲੀ ਗਈ। ਉਹ ਪੰਜਾਬ ਦੇ ਰਹਿਣ ਵਾਲੇ ਸਨ। 15 ਫਰਵਰੀ 2022 ਨੂੰ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ’ਚ ਜਾਨ ਚਲੀ ਗਈ ਸੀ। 2021 ’ਚ ਗੋਆ ’ਚ ਮਰਾਠੀ ਅਦਾਕਾਰਾ ਈਸ਼ਵਰੀ ਦੇਸ਼ਪਾਂਡੇ ਦੀ ਸੜਕ ਹਾਦਸੇ ’ਚ ਮੌਤ ਹੋ ਗਈ । ਸਾਲ 2018 ’ਚ ਸਾਊਥ ਅਦਾਕਾਰ ਨੰਦਮੁਰੀ ਹਰੀਕ੍ਰਿਸ਼ਨਾ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ। 2012 ’ਚ ਮਸ਼ਹੂਰ ਕਾਮੇਡੀਅਨ ਜਸਪਾਲ ਭੱਟੀ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ- ਹਨੂੰਮਾਨ ਦੇ ਭੇਸ 'ਚ ਨੱਚਦੇ ਹੋਏ ਨੌਜਵਾਨ ਦੀ ਸਟੇਜ 'ਤੇ ਹੀ ਹੋਈ ਮੌਤ, ਲੋਕ ਸਮਝਦੇ ਰਹੇ ਐਕਟਿੰਗ
2021 ’ਚ 1.55 ਲੱਖ ਲੋਕਾਂ ਨੇ ਗੁਆਈ ਜਾਨ
ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਦੀ ਐਤਵਾਰ ਨੂੰ ਸੜਕ ਹਾਦਸੇ ’ਚ ਹੋਈ ਮੌਤ ਨੇ ਦੇਸ਼ ਭਰ ’ਚ ਅਜਿਹੀਆਂ ਘਟਨਾਵਾਂ ’ਚ ਹਰ ਸਾਲ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਹੋਣ ਨਾਲ ਜੁੜੇ ਅੰਕੜਿਆਂ ਵੱਲ ਫਿਰ ਧਿਆਨ ਖਿੱਚਿਆ ਹੈ। ਹਾਲ ਹੀ ’ਚ ਜਾਰੀ ਅਪਰਾਧ ਰਿਕਾਰਡ ਬਿਊਰੋਂ (NCRB) ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਭਾਰਤ ’ਚ ਸੜਕ ਹਾਦਸਿਆਂ ’ਚ 1.55 ਲੱਖ ਤੋਂ ਵੱਧ ਲੋਕਾਂ ਦੀ ਜਾਨ ਚੱਲੀ ਗਈ। ਇਸ ਦਾ ਮਤਲਬ ਹੈ ਕਿ ਹਰ ਰੋਜ਼ ਔਸਤਨ 426 ਜਾਂ ਹਰ ਘੰਟੇ 18 ਲੋਕਾਂ ਦੀ ਮੌਤ ਹੁੰਦੀ ਹੈ। ਇਹ ਕਿਸੇ ਕੈਲੰਡਰ ਸਾਲ ’ਚ ਹੁਣ ਤੱਕ ਦਰਜ ਹੋਏ ਹਾਦਸਿਆਂ ’ਚ ਮੌਤ ਦੇ ਸਭ ਤੋਂ ਵੱਧ ਮਾਮਲੇ ਹਨ।
ਇਹ ਵੀ ਪੜ੍ਹੋ- ਸੰਤ ਦਾ ਐਲਾਨ; ਅੰਕਿਤਾ ਦੇ ਕਾਤਲ ਸ਼ਾਹਰੁਖ ਨੂੰ ਜ਼ਿੰਦਾ ਸਾੜਨ ਵਾਲੇ ਨੂੰ ਦਿਆਂਗਾ 11 ਲੱਖ ਰੁਪਏ ਦਾ ਇਨਾਮ
NCRB ਦੇ ਹੈਰਾਨ ਕਰਦੇ ਅੰਕੜੇ
NCRB ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਪੂਰੇ ਦੇਸ਼ ’ਚ 4.03 ਲੱਖ ਸੜਕ ਹਾਦਸਿਆਂ ’ਚ 3.71 ਲੱਖ ਲੋਕ ਜ਼ਖਮੀ ਹੋ ਗਏ। ਰਿਪੋਰਟ ਮੁਤਾਬਕ ਪਿਛਲੇ ਸਾਲ ਸੜਕ ਹਾਦਸਿਆਂ ’ਚ ਮੌਤ ਦੇ ਸਭ ਤੋਂ ਵੱਧ ਮਾਮਲੇ ਦਰਜ ਹੋਏ, ਉੱਥੇ ਹੀ, ਸੜਕ ਹਾਦਸਿਆਂ ਅਤੇ ਜ਼ਖ਼ਮੀ ਹੋਏ ਲੋਕਾਂ ਦੀ ਗਿਣਤੀ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਹੋਈ ਹੈ। ਅੰਕੜੇ ਦਰਸਾਉਂਦੇ ਹਨ ਕਿ 2021 ’ਚ ਪ੍ਰਤੀ ਹਜ਼ਾਰ ਵਾਹਨਾਂ ’ਤੇ ਮੌਤ ਮਾਮਲਿਆਂ ਦੀ ਦਰ 0.53 ਫੀਸਦੀ ਸੀ, ਜੋ 2020 ’ਚ 0.45 ਅਤੇ 2019 ’ਚ 0.52 ਦੀ ਦਰ ਨਾਲੋਂ ਵੱਧ ਸੀ ਪਰ 2018 ਦੀ 0.56 ਅਤੇ 2017 ਦੀ 0.59 ਨਾਲੋਂ ਘੱਟ ਸੀ।
ਗੁਜਰਾਤ ATS ਨੇ ਦਿੱਲੀ 'ਚ 20 ਕਰੋੜ ਦੀ ਹੈਰੋਇਨ ਕੀਤੀ ਬਰਾਮਦ, ਅਫ਼ਗਾਨ ਨਾਗਰਿਕ ਗ੍ਰਿਫ਼ਤਾਰ
NEXT STORY