ਹੈਦਰਾਬਾਦ, (ਭਾਸ਼ਾ)- ਹੈਦਰਾਬਾਦ ਦੇ ਬਾਹਰਵਾਰ ਇੱਕ ਪਿੰਡ ਵਿੱਚ ਜੈਨ ਤੀਰਥੰਕਰਾਂ ਦੀਆਂ 1000 ਸਾਲ ਪੁਰਾਣੀਆਂ ਮੂਰਤੀਆਂ ਅਤੇ ਸ਼ਿਲਾਲੇਖਾਂ ਵਾਲੇ ਦੋ ਚੌਰਸ ਥੰਮ੍ਹ ਮਿਲੇ ਹਨ, ਜੋ 9ਵੀਂ-10ਵੀਂ ਸਦੀ ਈਸਾ ਪੂਰਵ ਵਿੱਚ ਇਸ ਖੇਤਰ ਦੇ ਆਲੇ-ਦੁਆਲੇ ਇੱਕ ਜੈਨ ਮੱਠ ਦੀ ਹੋਂਦ ਦਾ ਸੰਕੇਤ ਦਿੰਦੇ ਹਨ।
ਪ੍ਰਸਿੱਧ ਪੁਰਾਤੱਤਵ-ਵਿਗਿਆਨੀ ਅਤੇ ਸਾਬਕਾ ਸਰਕਾਰੀ ਅਧਿਕਾਰੀ ਈ. ਸ਼ਿਵਾਨਾਗੀ ਰੈਡੀ ਨੇ ਕਿਹਾ ਕਿ ਨੌਜਵਾਨ ਪੁਰਾਤੱਤਵ ਵਿਗਿਆਨੀ ਅਤੇ ਵਿਰਾਸਤੀ ਕਾਰਜਕਰਤਾ ਪੀ. ਸ਼੍ਰੀਨਾਥ ਰੈੱਡੀ ਵਲੋਂ ਦੋ ਥੰਮ੍ਹਾਂ ਦੀ ਮੌਜੂਦਗੀ ਬਾਰੇ ਸੂਚਿਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇੜਲੇ ਰੰਗਾ ਰੈੱਡੀ ਜ਼ਿਲੇ ਦੇ ਮੋਇਨਾਬਾਦ ਮੰਡਲ ਦੇ ਏਨੀਕੇਪੱਲੀ ਪਿੰਡ ਵਿੱਚ ਸਾਈਟ ਦਾ ਨਿਰੀਖਣ ਕੀਤਾ।
ਸ਼ਿਵਾਗੀ ਰੈਡੀ ਨੇ ਦੱਸਿਆ ਕਿ ਜਿਹੜੇ ਦੋ ਵਰਗਾਕਾਰ ਥੰਮ੍ਹ ਮਿਲੇ ਹਨ, ’ਚੋਂ ਇੱਕ ਗ੍ਰੇਨਾਈਟ ਦਾ ਅਤੇ ਦੂਜਾ ਬਲੈਕ ਬੇਸਾਲਟ ਦਾ ਹੈ। ਇਨ੍ਹਾਂ ਥੰਮ੍ਹਾਂ ਵਿੱਚ ਚਾਰ ਜੈਨ ਤੀਰਥੰਕਰ ਅਰਥਾਤ ਆਦਿਨਾਥ, ਨੇਮੀਨਾਥ, ਪਾਰਸ਼ਵਨਾਥ ਅਤੇ ਵਰਧਮਾਨ ਮਹਾਵੀਰ ਧਿਆਨ ਦੀ ਮੁਦਰਾ ਵਿੱਚ ਬੈਠੇ ਦਿਖਾਈ ਦਿੰਦੇ ਹਨ। ਦੋਵਾਂ ਥੰਮ੍ਹਾਂ ’ਤੇ ਤੇਲਗੂ-ਕੰਨੜ ਲਿਪੀ ਵਿਚ ਸ਼ਿਲਾਲੇਖ ਹਨ, ਜਿਨ੍ਹਾਂ ਨੂੰ ਪੜ੍ਹਿਆ ਨਹੀਂ ਜਾ ਸਕਦਾ। ਇਹ ਥੰਮ੍ਹ ਪਿੰਡ ਦੇ ਛੱਪੜ ਦੀਆਂ ਕੰਧਾਂ ਵਿੱਚ ਲੱਗੇ ਹੋਏ ਹਨ।
ਕੇਜਰੀਵਾਲ ਕੈਬਨਿਟ 'ਚ ਵੱਡਾ ਫੇਰਬਦਲ, ਆਤਿਸ਼ੀ ਨੂੰ ਮਿਲੀ ਵਿੱਤ ਅਤੇ ਮਾਲੀਆ ਵਿਭਾਗ ਦੀ ਵੀ ਜ਼ਿੰਮੇਵਾਰੀ
NEXT STORY