ਮੁੰਬਈ- ਭਾਰਤ 'ਚ ਲੱਗਭਗ 127 ਕੰਪਨੀਆਂ ਨੈੱਟ-ਜ਼ੀਰੋ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਵਚਨਬੱਧ ਹੈ। ਹਾਲ ਹੀ 'ਚ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ। ਰਿਪੋਰਟ ਮੁਤਾਬਕ 127 ਵਿਚੋਂ 7 ਫ਼ੀਸਦੀ ਕੰਪਨੀਆਂ ਨਿਰਮਾਣ ਸਮੱਗਰੀ ਅਤੇ ਖਨਨ ਵਰਗੇ ਉੱਚ ਉਤਸਰਜਨ ਵਾਲੇ ਖੇਤਰਾਂ ਨਾਲ ਜੁੜੀਆਂ ਹਨ, ਜਦਕਿ ਦੂਜੀਆਂ ਕੰਪਨੀਆਂ ਕੱਪੜਾ, ਸਾਫਟਵੇਅਰ ਅਤੇ ਸੇਵਾਵਾਂ ਵਰਗੇ ਖੇਤਰਾਂ ਤੋਂ ਹਨ। ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਬਿਜਲੀ ਖੇਤਰ ਵਿਚ ਵਿਸ਼ੇਸ਼ ਰੂਪ ਨਾਲ ਨੈੱਟ ਜ਼ੀਰੋ ਵਚਨਬੱਧਤਾਵਾਂ ਵਾਲੀਆਂ ਕੰਪਨੀਆਂ ਵਿਚਾਲੇ ਨਵਿਆਉਣਯੋਗ ਊਰਜਾ ਵੱਲ ਇਕ ਮਹੱਤਵਪੂਰਨ ਬਦਲਾਅ ਹੋਇਆ ਹੈ, ਜਿਸ ਦੇ ਨਤੀਜੇ ਵਜੋਂ ਉਤਸਰਜਨ 'ਚ ਕਮੀ ਆਈ ਹੈ।
ਯੂ.ਕੇ ਦੁਨੀਆ ਵਿਚ ਸਭ ਤੋਂ ਅੱਗੇ ਹੈ, ਜਿੱਥੇ SBTI ਨੈੱਟ-ਜ਼ੀਰੋ ਟੀਚਿਆਂ ਲਈ ਵਚਨਬੱਧ ਕੰਪਨੀਆਂ ਦੀ ਗਿਣਤੀ ਸਭ ਤੋਂ ਵੱਧ ਹੈ ਅਤੇ ਇਸ ਕ੍ਰਮ ਵਿਚ ਭਾਰਤ 6ਵੇਂ ਸਥਾਨ 'ਤੇ ਹੈ। ਦੂਜੇ ਪਾਸੇ ਚੀਨ ਕੋਲ ਅਜਿਹੀਆਂ ਵਚਨਬੱਧਤਾਵਾਂ ਵਾਲੀਆਂ ਕੰਪਨੀਆਂ ਦੀ ਸਭ ਤੋਂ ਘੱਟ ਹਿੱਸੇਦਾਰੀ ਹੈ। ICRA ESG ਰੇਟਿੰਗਜ਼ ਦੇ ਮੁੱਖ ਰੇਟਿੰਗ ਅਫਸਰ ਸ਼ੀਤਲ ਸ਼ਰਦ ਨੇ ਕਿਹਾ ਕਿ ਸਾਡੇ ਨਤੀਜੇ ਨੈੱਟ-ਜ਼ੀਰੋ ਟੀਚਿਆਂ ਲਈ ਵਚਨਬੱਧ ਦੇ ਮਹੱਤਵ 'ਤੇ ਜ਼ੋਰ ਦਿੰਦੇ ਹਨ। SBTI ਨਾਲ ਇਕਸਾਰ ਹੋਣਾ ਮੌਸਮ ਦੀਆਂ ਰਣਨੀਤੀਆਂ ਨੂੰ ਵਧਾਉਣ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਉਤਸ਼ਾਹਿਤ ਕਰ, ਅਤੇ ਨਵੀਨਤਾ ਅਤੇ ਰੈਗੂਲੇਟਰੀ ਸਹਾਇਤਾ ਦੀ ਲੋੜ ਨੂੰ ਉਜਾਗਰ ਕਰਨ ਦਾ ਇਕ ਵਧੀਆ ਤਰੀਕਾ ਹੈ।
ਸ਼ਰਦ ਨੇ ਸੁਝਾਅ ਦਿੱਤਾ ਕਿ ਟੀਚਾ ਨਿਰਧਾਰਨ ਲਈ ਦਿਸ਼ਾ-ਨਿਰਦੇਸ਼ ਵਿਕਸਿਤ ਕਰਦੇ ਸਮੇਂ ਉਨ੍ਹਾਂ ਨੂੰ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਬੁਨਿਆਦੀ ਢਾਂਚੇ ਦੀ ਅਗਵਾਈ ਵਾਲੇ ਵਿਕਾਸ 'ਤੇ ਵਿਚਾਰ ਕਰਨਾ ਚਾਹੀਦਾ ਹੈ। ਇਹ ਹੋਰ ਸੰਸਥਾਵਾਂ ਨੂੰ ਉਤਸ਼ਾਹਿਤ ਕਰੇਗਾ। ਭਾਰਤ ਵਿਚ ਲਗਭਗ 25 ਕੰਪਨੀਆਂ, ਜ਼ਿਆਦਾਤਰ ਪਾਵਰ, ਸੀਮਿੰਟ ਅਤੇ ਮਾਈਨਿੰਗ ਸੈਕਟਰ ਦੀਆਂ ਹਨ। ਪਾਵਰ ਸੈਕਟਰ ਵਿਚ ਨਵਿਆਉਣਯੋਗ ਊਰਜਾ ਨੂੰ ਅਪਣਾਉਣ ਵੱਲ ਇਕ ਵੱਡੀ ਤਬਦੀਲੀ ਦੀ ਨਿਸ਼ਾਨਦੇਹੀ ਕਰ ਰਹੀਆਂ ਹਨ, ਜਦੋਂ ਕਿ ਕੋਲਾ-ਆਧਾਰਿਤ ਉਤਪਾਦਨ ਅਜੇ ਵੀ ਪ੍ਰਚਲਿਤ ਹੈ।
ਕੈਂਫਿਲ ਇੰਡੀਆ ਨੇ ਮਾਨੇਸਰ ’ਚ ਨਵੇਂ ਪਲਾਂਟ ਦੇ ਨਾਲ ਨਿਰਮਾਣ ਦਾ ਕੀਤਾ ਵਿਸਤਾਰ
NEXT STORY