ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ ਧਾਰਮਿਕ ਸਥਾਨ ਸੈਰ-ਸਪਾਟਾ ਪਰਾਸ਼ਰ ਝੀਲ ਖੇਤਰ 'ਚ ਬਰਫ਼ਬਾਰੀ 'ਚ ਫਸੇ 150 ਲੋਕਾਂ ਨੂੰ ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਐਤਵਾਰ-ਸੋਮਵਾਰ ਦੀ ਰਾਤ ਸੁਰੱਖਿਅਤ ਕੱਢ ਲਿਆ ਹੈ। ਮੰਡੀ ਜ਼ਿਲ੍ਹਾ ਪੁਲਸ ਸੁਪਰਡੈਂਟ ਸ਼ਾਲਿਨੀ ਅਗਨੀਹੋਤਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਖੇਤਰ 'ਚ 12 ਵਾਹਨਾਂ ਸਮੇਤ ਲਗਭਗ 150 ਸੈਲਾਨੀ ਫਸੇ ਹੋਏ ਸਨ।
ਇਹ ਵੀ ਪੜ੍ਹੋ : ਬੂਸਟਰ ਡੋਜ਼ ਨੂੰ ਲੈ ਕੇ ਅਹਿਮ ਖ਼ਬਰ- ਜਾਣੋ, ਦੂਜੀ ਡੋਜ਼ ਤੋਂ ਬਾਅਦ ਕਿੰਨਾ ਹੋਵੇਗਾ ਅੰਤਰ
ਉਨ੍ਹਾਂ ਦੱਸਿਆ ਕਿ ਬਰਫ਼ਬਾਰੀ ਸ਼ੁਰੂ ਹੁੰਦੇ ਹੀ ਕੁਝ ਸੈਲਾਨੀ ਨਿੱਜੀ ਗੈਸਟ ਹਾਊਸ ਪਹੁੰਚੇ ਪਰ ਪਰਾਸ਼ਰ 'ਚ ਸਾਰੇ ਵਿਸ਼ਰਾਮ ਗ੍ਰਹਿ ਅਤੇ ਨਿੱਜੀ ਗੈਸਟ ਹਾਊਸ ਪ੍ਰਧਾਨ ਮੰਤਰੀ ਦੇ ਮੰਡੀ ਦੌਰੇ ਦੇ ਮੱਦੇਨਜ਼ਰ ਬੁਕ ਹੋਣ ਕਾਰਨ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਭਾਰੀ ਬਰਫ਼ਬਾਰੀ ਕਾਰਨ ਰਸਤੇ 'ਚ ਇਨ੍ਹਾਂ ਦੇ ਵਾਹਨ ਫਸ ਗਏ। ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਫਸੇ ਸੈਲਾਨੀਆਂ ਦਾ ਪਤਾ ਲਗਾਉਣ ਲਈ ਮੁਹਿੰਮ ਚਲਾਈ, ਜੋ ਕਰੀਬ 12 ਘੰਟੇ ਤੱਕ ਚੱਲੀ। ਇਸ ਮੁਹਿੰਮ 'ਚ ਲਗਭਗ 150 ਸੈਲਾਨੀਆਂ ਦਾ ਪਤਾ ਲਗਾ ਕੇ ਇਨ੍ਹਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਉਨ੍ਹਾਂ ਨੇ ਲੋਕਾਂ ਨੂੰ ਬਰਫ਼ਬਾਰੀ ਦੇ ਇਸ ਮੌਸਮ 'ਚ ਅਜਿਹੇ ਖੇਤਰਾਂ ਵੱਲ ਨਾ ਜਾਣ ਦੀ ਅਪੀਲ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਮਾਂ ਦੀ ਬੈੱਡ ’ਤੇ ਲਾਸ਼ ਵੇਖ ਕੇ ਰੋਂਦੇ ਬੱਚੇ ਬੋਲੇ- ‘ਮੰਮੀ ਉਠੋ, ਬੋਲਦੇ ਕਿਉਂ ਨਹੀਂ’
NEXT STORY