ਇੰਦੌਰ– ਇਹ ਸਰਕਰੀ ਅੰਕੜਾ ਜੰਗਲਾਤ ਪ੍ਰੇਮੀਆਂ ਨੂੰ ਚਿੰਤਾ ਵਿਚ ਪਾ ਸਕਦਾ ਹੈ ਕਿ ਦੇਸ਼ ਵਿਚ ਪਿਛਲੇ 10 ਸਾਲਾਂ ਦੌਰਾਨ ਟ੍ਰੇਨਾਂ ਦੀ ਟੱਕਰ ਨਾਲ ਕੁਲ 158 ਹਾਥੀਆਂ ਨੂੰ ਜਾਨ ਗੁਆਉਣੀ ਪਈ। ਮੱਧ ਪ੍ਰਦੇਸ਼ ਦੇ ਨੀਮਚ ਵਾਸੀ ਆਰ. ਟੀ. ਆਈ. ਵਰਕਰ ਚੰਦਰਸ਼ੇਖਰ ਗੌੜ ਨੇ ਦੱਸਿਆ ਕਿ ਉਨ੍ਹਾਂ ਦੀ ਅਰਜ਼ੀ ’ਤੇ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰਾਲਾ ਦੇ ‘ਪ੍ਰਾਜੈਕਟ ਐਲੀਫੈਂਟ ਡਵੀਜ਼ਨ’ ਨੇ ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਕਾਨੂੰਨ ਤਹਿਤ ਇਹ ਜਾਣਕਾਰੀ ਦਿੱਤੀ ਹੈ। ਗੌੜ ਨੇ ਦੱਸਿਆ ਕਿ ਪ੍ਰਾਜੈਕਟ ਐਲੀਫੈਂਟ ਡਵੀਜ਼ਨ ਨੇ ਉਨ੍ਹਾਂ ਨੂੰ ਆਰ. ਟੀ. ਆਈ. ਕਾਨੂੰਨ ਤਹਿਤ ਭੇਜੇ ਜਵਾਬ ਵਿਚ ਕਿਹਾ ਕਿ ਉਸ ਦੇ ਕੋਲ ਟ੍ਰੇਨਾਂ ਨਾਲ ਟੱਕਰ ਕਾਰਨ ਹਾਥੀਆਂ ਦੇ ਜ਼ਖਮੀ ਹੋਣ ਦੇ ਅੰਕੜੇ ਮੁਹੱਈਆ ਨਹੀਂ ਹਨ।
ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ 17 ਦੌੜਾਂ ਨਾਲ ਹਰਾ ਕੇ ਵਿੰਡੀਜ਼ ਨੇ 3-2 ਨਾਲ ਜਿੱਤੀ ਸੀਰੀਜ਼

ਇਸ ਜਾਣਕਾਰੀ ਦੇ ਅਨੁਸਾਰ ਸਾਲ 2011-12 'ਚ 11, 2012-13 'ਚ 27, 2013-14 'ਚ 17, 2014-15 'ਚ 6, 2015-16 'ਚ 11, 2016-17 'ਚ 21, 2017-18 'ਚ 20, 2018-19 'ਚ 19, 2019-20 'ਚ 14 ਅਤੇ 2020-21 'ਚ 12 ਹਾਥੀਆਂ ਦੀ ਜਾਨ ਟ੍ਰੇਨਾਂ ਨਾਲ ਟਕਰਾਉਣ ਦੇ ਕਾਰਨ ਗਈ ਹੈ।
ਇਹ ਖ਼ਬਰ ਪੜ੍ਹੋ- ਸੁਪਰੀਮ ਕੋਰਟ ਦਾ ‘ਵ੍ਹਾਈ ਆਈ ਕਿਲਡ ਗਾਂਧੀ’ ਦੀ ਰਿਲੀਜ਼ ’ਤੇ ਰੋਕ ਲਾਉਣ ਤੋਂ ਇਨਕਾਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸੁਪਰੀਮ ਕੋਰਟ ਦਾ ‘ਵ੍ਹਾਈ ਆਈ ਕਿਲਡ ਗਾਂਧੀ’ ਦੀ ਰਿਲੀਜ਼ ’ਤੇ ਰੋਕ ਲਾਉਣ ਤੋਂ ਇਨਕਾਰ
NEXT STORY