ਕੋਲਕਾਤਾ— ਕੋਲਕਾਤਾ ਦਾ ਰਹਿਣ ਵਾਲਾ ਡਰਾਈਵਰ ਦੀਪਕ ਪਿਛਲੇ 18 ਸਾਲਾਂ ਤੋਂ ਗੱਡੀ ਚਲਾਉਂਦੇ ਸਮੇਂ ਹਾਰਨ ਨਹੀਂ ਵਜਾਉਂਦਾ। ਇਥੋਂ ਤਕ ਕਿ ਲੰਬੀ ਯਾਤਰਾ ਦੌਰਾਨ ਉਹ ਹਾਰਨ ਵਜਾਉਣ ਤੋਂ ਪ੍ਰਹੇਜ਼ ਕਰਦਾ ਹੈ। ਉਸ ਦਾ ਕਹਿਣਾ ਹੈ ਜੇਕਰ ਹਰ ਡਰਾਈਵਰ ਗੱਡੀ ਚਲਾਉਣ ਸਮੇਂ 'ਨੋ ਹਾਰਨ ਪਾਲਸੀ' ਅਪਣਾਏ ਤਾਂ ਉਹ ਜ਼ਿਆਦਾ ਚੌਕੰਨੇ ਰਹਿਣਗੇ। ਦੀਪਕ ਦਾ ਕਹਿਣਾ ਹੈ ਕਿ ਜਦੋਂ ਕੋਈ ਯਾਤਰੀ ਉਨ੍ਹਾਂ ਨੂੰ ਹਾਰਨ ਵਜਾਉਣ ਲਈ ਕਹਿੰਦਾ ਹੈ ਤਾਂ ਉਹ ਉਸ ਨੂੰ ਨਿਮਰਤਾ ਨਾਲ ਮਨ੍ਹਾ ਕਰ ਦਿੰਦਾ ਹੈ। ਉਸ ਦੀ ਇਸ ਕੋਸ਼ਿਸ਼ ਦੀ ਉਸ ਦੇ ਨਾਲ ਯਾਤਰਾ ਕਰ ਚੁੱਕੇ ਲੋਕਾਂ ਨੇ ਸ਼ਲਾਘਾ ਕੀਤੀ ਹੈ। ਉਸ ਨੂੰ ਇਸ ਵਾਰ 'ਮਾਨੁਸ਼ ਸਨਮਾਨ' ਲਈ ਚੁਣਿਆ ਗਿਆ ਹੈ। ਇਹੀ ਨਹੀਂ, ਮਸ਼ਹੂਰ ਤਬਲਾ ਵਾਦਕ ਪੰਡਿਤ ਤਨਮਯ ਬੋਸ ਅਤੇ ਗਿਟਾਰ ਵਾਦਕ ਕੁਣਾਲ ਨੇ ਵੀ ਦੀਪਕ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਸਨਮਾਨ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ ਜੋ ਆਪਣੀਆਂ ਕੋਸ਼ਿਸ਼ਾਂ ਨਾਲ ਸਮਾਜ ਅਤੇ ਲੋਕ-ਹਿੱਤ ਦੇ ਕਾਰਜਾਂ 'ਚ ਜੁਟੇ ਰਹਿੰਦੇ ਹਨ।
ਲੜਕੀ ਮੁਸਾਫਰ ਨੂੰ ਓਲਾ ਡਰਾਈਵਰ ਨੇ ਕੈਬ 'ਚ ਬਣਾਇਆ ਬੰਧਕ
NEXT STORY