ਇੰਦੌਰ (ਮੱਧ ਪ੍ਰਦੇਸ਼), (ਭਾਸ਼ਾ)- ਇੰਦੌਰ ’ਚ ਟਰਾਂਸਜੈਂਡਰ ਭਾਈਚਾਰੇ ਦੇ ਧੜਿਆਂ ਵਿਚਾਲੇ ਚੱਲ ਰਹੇ ਵਿਵਾਦ ’ਚ 24 ਲੋਕਾਂ ਦੇ ਕਥਿਤ ਤੌਰ ’ਤੇ ਫਿਨਾਇਲ ਪੀਣ ਤੋਂ ਬਾਅਦ ਵੀਰਵਾਰ ਨੂੰ ਪੁਲਸ ਨੇ ਇਕ ਧੜੇ ਦੀ ਮੁਖੀ ਨੂੰ ਹਿਰਾਸਤ ’ਚ ਲੈ ਲਿਆ।
ਪੁਲਸ ਦੇ ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਦੰਡੋਤੀਆ ਨੇ ਦੱਸਿਆ ਕਿ ਪੰਢਰੀਨਾਥ ਪੁਲਸ ਥਾਣੇ ’ਚ ਦਰਜ ਮਾਮਲੇ ਦੇ ਆਧਾਰ ’ਤੇ ਟਰਾਂਸਜੈਂਡਰਾਂ ਦੇ ਇਕ ਸਥਾਨਕ ਧੜੇ ਦੀ ਮੁਖੀ ਸਪਨਾ ਗੁਰੂ ਨੂੰ ਹਿਰਾਸਤ ’ਚ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਟਰਾਂਸਜੈਂਡਰਾਂ ਦੇ ਦੂਜੇ ਧੜੇ ਦੇ ਮੈਂਬਰਾਂ ਦਾ ਦੋਸ਼ ਹੈ ਕਿ ਸਪਨਾ ਗੁਰੂ ਅਤੇ ਉਸ ਦੇ 3 ਸਾਥੀਆਂ ਨੇ ਇਸ ਭਾਈਚਾਰੇ ਦੇ ਇਕ ਸੰਮੇਲਨ ਲਈ ਇਕੱਠੀ ਕੀਤੀ ਸੁਰੱਖਿਆ ਜਮ੍ਹਾ ਰਾਸ਼ੀ ਉਨ੍ਹਾਂ ਨੂੰ ਵਾਪਸ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਕੁੱਟਮਾਰ ਕਰਦੇ ਹੋਏ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।
ਦੰਡੋਤੀਆ ਨੇ ਦੱਸਿਆ ਕਿ ਟਰਾਂਸਜੈਂਡਰਾਂ ਦੇ ਇਸ ਧੜੇ ਨੇ ਇਹ ਦੋਸ਼ ਵੀ ਲਾਇਆ ਹੈ ਕਿ ਸਪਨਾ ਗੁਰੂ ਅਤੇ ਉਸ ਦੇ ਸਾਥੀਆਂ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਤੋਂ ਬਾਅਦ ਉਸ ਦੇ 24 ਮੈਂਬਰਾਂ ਨੇ ਆਤਮਹੱਤਿਆ ਦੇ ਇਰਾਦੇ ਨਾਲ ਬੁੱਧਵਾਰ ਰਾਤ ਕਥਿਤ ਤੌਰ ’ਤੇ ‘ਫਿਨਾਇਲ’ ਪੀ ਲਈ ਸੀ।
ਸਿਲੀਗੁੜੀ ’ਚ ਬਣੇਗਾ ਮਹਾਕਾਲ ਮੰਦਰ : ਮਮਤਾ ਬੈਨਰਜੀ
NEXT STORY