ਮੁੰਬਈ - ਮੁੰਬਈ ਵਿੱਚ ਐਂਟੀਲੀਆ ਦੇ ਕੋਲ ਸਕਾਰਪਿਓ ਵਿੱਚ ਮਿਲੇ ਵਿਸਫੋਟਕ ਤੋਂ ਬਾਅਦ ਹੁਣ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਵੀ ਜੈਲੇਟਿਨ ਦੀਆਂ ਛੜਾਂ ਅਤੇ 200 ਦੇ ਲੱਗਭੱਗ ਡੈਟੋਨੇਟਰ ਪੁਲਸ ਨੇ ਜ਼ਬਤ ਕੀਤਾ। ਇਸ ਨੂੰ ਲੈ ਜਾਣ ਵਾਲੇ ਇੱਕ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਹਾਲਾਂਕਿ ਦੂਜਾ ਦੋਸ਼ੀ ਫਰਾਰ ਹੋ ਗਿਆ, ਜਿਸ ਦੀ ਤਲਾਸ਼ ਜਾਰੀ ਹੈ।
ਦੱਸ ਦਈਏ ਕਿ ਮਹਾਰਾਸ਼ਟਰ ਦੇ ਅਮਰਾਵਤੀ ਦੇ ਤਿਵਸਾ ਪੁਲਸ ਥਾਣਾ ਖੇਤਰ ਵਿੱਚ ਦੇਰ ਰਾਤ ਪੈਟਰੋਲਿੰਗ ਦੌਰਾਨ ਦੋ ਬਾਈਕ ਸਵਾਰ ਵੇਖੇ ਗਏ। ਉਹ ਪਲਾਸਟਿਕ ਦੇ ਬੋਰੇ ਵਿੱਚ ਕੁੱਝ ਲੈ ਜਾ ਰਹੇ ਸਨ। ਸ਼ੱਕ ਹੋਣ 'ਤੇ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਨੇਂ ਪੁਲਸ ਤੋਂ ਬੱਚ ਕੇ ਬਾਈਕ ਭਜਾਉਣ ਲੱਗੇ।
ਜਿਸ ਤੋਂ ਬਾਅਦ ਪੁਲਸ ਨੇ ਪਿੱਛਾ ਕਰ ਇੱਕ ਸ਼ਖਸ ਨੂੰ ਫੜ ਲਿਆ। ਜਦੋਂ ਕਿ ਦੂਜਾ ਸ਼ਖਸ ਬਾਈਕ ਤੋਂ ਪਲਾਸਟਿਕ ਦੇ ਬੋਰੇ ਨੂੰ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਜਦੋਂ ਇਸ ਬੋਰੇ ਦੀ ਤਲਾਸ਼ੀ ਲਈ ਤਾਂ ਉਹ ਹੈਰਾਨ ਰਹਿ ਗਏ।
ਇਸ ਪਲਾਸਟਿਕ ਦੀ ਬੋਰੀ ਵਿੱਚ ਲੱਗਭੱਗ 25 ਕਿੱਲੋ ਜੈਲੇਟਿਨ ਦੀਆਂ ਛੜਾਂ ਅਤੇ 200 ਤੋਂ ਵੱਧ ਡੈਟੋਨੇਟਰ ਮਿਲੇ। ਫਿਲਹਾਲ, ਪੁਲਸ ਨੇ ਇਸ ਨੂੰ ਜ਼ਬਤ ਕਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਮਾਮਲੇ ਦੀ ਜਾਂਚ ਜਾਰੀ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਵਿਸਫੋਟਕ ਨਾਲ ਭਰੀ ਇੱਕ ਗੱਡੀ ਮਿਲੀ ਸੀ। ਇਸ ਗੱਡੀ ਵਿੱਚ ਵੀ ਜੈਲੇਟਿਨ ਦੀਆਂ ਛੜਾਂ ਸਨ। ਇਸ ਮਾਮਲੇ ਦੀ ਜਾਂਚ ਐੱਨ.ਆਈ.ਏ. ਕਰ ਰਹੀ ਹੈ। ਇਸ ਹਾਈ ਪ੍ਰੋਫ਼ਾਈਲ ਕੇਸ ਦੀ ਜਾਂਚ ਦੌਰਾਨ ਹੀ ਹੁਣ ਅਮਰਾਵਤੀ ਤੋਂ ਜੈਲੇਟਿਨ ਦੀਆਂ ਛੜਾਂ ਮਿਲਣ ਨਾਲ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਜੋਮੈਟੋ ਦੀ ਤਰ੍ਹਾਂ ਘਰ-ਘਰ ਰਾਸ਼ਨ ਪਹੁੰਚਾਉਣ ਦੀ ਦਿੱਲੀ ਸਰਕਾਰ ਦੀ ਯੋਜਨਾ 'ਤੇ ਰੋਕ
NEXT STORY