ਨਵੀਂ ਦਿੱਲੀ - ਰਾਫੇਲ ਫਾਈਟਰ ਜੈੱਟ ਦੀ ਇਕ ਹੋਰ ਖੇਪ ਭਾਰਤ ਪਹੁੰਚ ਗਈ ਹੈ। 8000 ਕਿਲੋਮੀਟਰ ਦੀ ਦੂਰੀ ਤੈਅ ਕਰ ਤਿੰਨ ਰਾਫੇਲ ਭਾਰਤ ਪੁੱਜੇ ਹਨ। ਇਸ ਤੋਂ ਪਹਿਲਾਂ 22 ਅਪ੍ਰੈਲ ਨੂੰ ਚਾਰ ਜਹਾਜ਼ਾਂ ਦੀ ਪੰਜਵੀਂ ਖੇਪ ਭਾਰਤ ਆਈ ਸੀ।
ਭਾਰਤ ਨੇ ਸਤੰਬਰ 2016 ਵਿੱਚ 36 ਰਾਫੇਲ ਫਾਈਟਰ ਜੈੱਟ ਦੀ ਫਰੈਂਚ ਕੰਪਨੀ ਨੂੰ ਆਰਡਰ ਦਿੱਤਾ ਸੀ। ਇਹ ਸੌਦਾ 59,000 ਕਰੋੜ ਰੁਪਏ ਵਿੱਚ ਹੋਇਆ ਸੀ। ਹੁਣ ਤੱਕ ਭਾਰਤ ਵਿੱਚ ਕੁਲ ਗਿਣਤੀ ਦੇ ਦੋ-ਤਿਹਾਈ ਜਹਾਜ਼ ਆ ਚੁੱਕੇ ਹਨ। ਪੰਜ ਰਾਫੇਲ ਜਹਾਜ਼ਾਂ ਦਾ ਪਹਿਲਾ ਜੱਥਾ 29 ਜੁਲਾਈ 2020 ਨੂੰ ਭਾਰਤ ਪਹੁੰਚਿਆ ਸੀ। ਇਸ ਜਹਾਜ਼ਾਂ ਨੂੰ ਪਿਛਲੇ ਸਾਲ 10 ਸਤੰਬਰ ਨੂੰ ਅੰਬਾਲਾ ਵਿੱਚ ਇੱਕ ਪ੍ਰੋਗਰਾਮ ਵਿੱਚ ਅਧਿਕਾਰਿਕ ਰੂਪ ਨਾਲ ਭਾਰਤੀ ਹਵਾਈ ਫੌਜ ਵਿੱਚ ਸ਼ਾਮਲ ਕੀਤਾ ਗਿਆ ਸੀ।
ਤਿੰਨ ਰਾਫੇਲ ਜਹਾਜ਼ਾਂ ਦਾ ਦੂਜਾ ਜੱਥਾ 3 ਨਵੰਬਰ 2020 ਨੂੰ ਭਾਰਤ ਪਹੁੰਚਿਆ ਸੀ, ਜਦੋਂ ਕਿ 27 ਜਨਵਰੀ 2021 ਨੂੰ ਤਿੰਨ ਹੋਰ ਜਹਾਜ਼ ਹਵਾਈ ਫੌਜ ਨੂੰ ਮਿਲੇ ਸਨ। ਉਥੇ ਹੀ, ਫ਼ਰਾਂਸ ਤੋਂ ਤਿੰਨ ਰਾਫੇਲ ਲੜਾਕੂ ਜਹਾਜ਼ਾਂ ਦਾ ਚੌਥਾ ਜੱਥਾ 31 ਮਾਰਚ ਦੀ ਸ਼ਾਮ ਨੂੰ ਭਾਰਤ ਪਹੁੰਚਿਆ ਸੀ।
ਰਾਫੇਲ ਚੌਥੀ ਪੀੜ੍ਹੀ ਦਾ ਫਾਈਟਰ ਜੈੱਟ ਹੈ। ਰਾਫੇਲ ਏਅਰਕ੍ਰਾਫਟ 9500 ਕਿੱਲੋਗ੍ਰਾਮ ਭਾਰ ਚੁੱਕਣ ਵਿੱਚ ਸਮਰੱਥ ਹੈ। ਇਹ ਵੱਧ ਤੋਂ ਵੱਧ 24500 ਕਿੱਲੋਗ੍ਰਾਮ ਭਾਰ ਦੇ ਨਾਲ ਉਡਾਣ ਭਰ ਸਕਦਾ ਹੈ। ਇਸ ਫਾਈਟਰ ਜੈੱਟ ਦੀ ਵੱਧ ਤੋਂ ਵੱਧ ਰਫਤਾਰ 1389 ਕਿ.ਮੀ/ਘੰਟਾ ਹੈ। ਇੱਕ ਵਾਰ ਵਿੱਚ ਇਹ ਜੈੱਟ 3700 ਕਿ.ਮੀ. ਤੱਕ ਦਾ ਸਫਰ ਤੈਅ ਕਰ ਸਕਦਾ ਹੈ। ਇਹ ਹਵਾ ਤੋਂ ਹਵਾ ਅਤੇ ਜ਼ਮੀਨ ਦੋਨਾਂ 'ਤੇ ਹਮਲਾ ਕਰਣ ਵਾਲੀਆਂ ਮਿਜ਼ਾਈਲਾਂ ਨਾਲ ਲੈਸ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹਵਾਈ ਸਫ਼ਰ ਕਰਨ ਵਾਲਿਆਂ ਨੂੰ ਝਟਕਾ, ਸਰਕਾਰ ਨੇ ਵਧਾਇਆ ਹਵਾਈ ਕਿਰਾਇਆ
NEXT STORY