ਨੂੰਹ — ਨੂੰਹ ਜ਼ਿਲੇ ਦੇ ਬੇਂਸੀ ਪਿੰਡ 'ਚ ਇਕ ਨੌਜਵਾਨ ਨੇ ਦੇਸੀ ਕੱਟੇ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਨੂੰਹ ਸੀ.ਐੱਚ.ਸੀ. ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਨੇ ਆਤਮ-ਹੱਤਿਆ ਕਿਉਂ ਕੀਤੀ ਇਸ ਬਾਰੇ ਅਜੇ ਤੱਕ ਕੋਆ ਜਾਣਕਾਰੀ ਨਹੀਂ ਮਿਲੀ ਹੈ।

20 ਸਾਲ ਦੇ ਨੌਜਵਾਨ ਨੇ ਕੀਤੀ ਆਤਮ-ਹੱਤਿਆ
ਜਾਣਕਾਰੀ ਅਨੁਸਾਰ ਕੁਲਵਾਂਤ ਪੁੱਤਰ ਨੌਬਤਰਾਮ ਨਿਵਾਸੀ ਬੇਂਸੀ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ। ਗੋਲੀ ਚਲਣ ਦੀ ਅਵਾਜ਼ ਸੁਣ ਕੇ ਪਰਿਵਾਰ ਵਾਲੇ ਆਏ ਤਾਂ ਨੌਜਵਾਨ ਆਖਰੀ ਸਾਹ ਲੈ ਰਿਹਾ ਸੀ। ਨੌਜਵਾਨ ਦਾ ਅਜੇ ਤੱਕ ਵਿਆਹ ਨਹੀਂ ਹੋਇਆ ਸੀ ਉਸਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਨੌਜਵਾਨ ਚਾਲਕ ਦਾ ਕੰਮ ਕਰਦਾ ਸੀ।
3 ਦਿਨ ਤੋਂ ਬੇਂਸੀ ਪਿੰਡ 'ਚ ਆਇਆ ਸੀ ਕੁਲਵਾਂਤ
ਕੁਲਵਾਂਤ ਪਿਛਲੇ ਤਿੰਨ ਦਿਨ ਤੋਂ ਪਿੰਡ ਬੇਂਸੀ ਆਇਆ ਹੋਇਆ ਸੀ। ਉਹ ਰੋਜ਼ ਦੀ ਤਰ੍ਹਾਂ ਆਪਣੇ ਕਮਰੇ 'ਚ ਸੌਣ ਲਈ ਗਿਆ ਸੀ। ਮ੍ਰਿਤਕ ਕੋਲ ਦੇਸੀ ਕੱਟਾ ਅਤੇ ਗੋਲੀ ਕਿਥੋਂ ਆਈ ਪੁਲਸ ਉਸਦੀ ਜਾਂਚ ਕਰ ਰਹੀ ਹੈ।
ਪੁਲਸ ਨੇ ਬਰਾਮਦ ਕੀਤੇ ਦੇਸੀ ਕੱਟਾ ਅਤੇ ਗੋਲੀ ਦਾ ਖੋਲ
ਪੁਲਸ ਨੇ ਦੇਸੀ ਕੱਟਾ ਅਤੇ ਗੋਲੀ ਦੇ ਖੋਲ ਨੂੰ ਬਰਾਮਦ ਕਰ ਲਿਆ ਹੈ। ਇਸ ਘਟਨਾ ਕਾਰਨ ਪਰਿਵਾਰ ਵਾਲੇ ਅਤੇ ਪਿੰਡ ਵਾਲੇ ਹੈਰਾਨ ਹਨ। ਕੁਲਵਾਂਤ ਨੇ ਇਹ ਕਦਮ ਕਿਉਂ ਚੁੱਕਿਆ ਪੁਲਸ ਇਸ ਦੀ ਜਾਂਚ ਕਰ ਰਹੀ ਹੈ।
ਗਣਤੰਤਰ ਦਿਵਸ 'ਤੇ ਦਿੱਲੀ ਵਿਧਾਨ ਸਭਾ 'ਚ ਹੋਇਆ ਸ਼ਹੀਦ ਗੈਲਰੀ ਦਾ ਉਦਘਾਟਨ
NEXT STORY