ਮੁੰਬਈ- ਮਹਾਰਾਸ਼ਟਰ 'ਚ ਮੰਗਲਵਾਰ ਨੂੰ ਕੋਵਿਡ-19 ਦੇ 3214 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਪਾਜ਼ੇਟਿਵ ਦੇ ਕਾਰਨ 248 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 6,531 ਤੱਕ ਪਹੁੰਚ ਗਈ। ਅਧਿਕਾਰੀ ਨੇ ਕਿਹਾ ਕਿ ਮੌਤ ਦੇ ਸਾਹਮਣੇ ਆਏ ਮਾਮਲਿਆਂ 'ਚੋਂ 75 ਮੌਤਾਂ ਪਿਛਲੇ 48 ਘੰਟਿਆਂ 'ਚ ਹੋਈਆਂ ਜਦਕਿ ਬਾਕੀ 173 ਮੌਤਾਂ ਕੁਝ ਦਿਨ ਪਹਿਲਾਂ ਹੋਈਆਂ ਪਰ ਪਹਿਲਾਂ ਕੋਰੋਨਾ ਦੇ ਕਾਰਨ ਹੋਈ ਮੌਤ ਦੇ ਤਹਿਤ ਦਰਜ ਨਹੀਂ ਕੀਤਾ ਗਿਆ ਸੀ। ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ ਅੰਕੜੇ ਇਸ ਪ੍ਰਕਾਰ ਹਨ- ਕੁੱਲ ਪੀੜਤ ਦੇ ਮਾਮਲੇ 1,39,010 ਨਵੇਂ ਮਾਮਲੇ 3,214, ਕੁੱਲ ਮੌਤਾਂ 6,531 ਠੀਕ ਹੋਏ 69,631, ਇਲਾਜ ਅਧੀਨ 62,833 ਮਰੀਜ਼, ਹੁਣ ਤੱਕ 8,02,775 ਨਮੂਨਿਆਂ ਦੀ ਜਾਂਚ ਕੀਤੀ ਗਈ।
ਰਾਜਦ ਨੂੰ ਡਬਲ ਝਟਕਾ, ਰਘੂਵੰਸ਼ ਪ੍ਰਸਾਦ ਨੇ ਪਾਰਟੀ ਉਪ-ਪ੍ਰਧਾਨ ਦਾ ਅਹੁਦਾ ਛੱਡਿਆ
NEXT STORY