ਕੋਲਹਾਪੁਰ — ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲ੍ਹੇ ਦੀ ਹਤਕਾਨੰਗਲੇ ਤਹਿਸੀਲ 'ਚ ਐਤਵਾਰ ਦੇਰ ਰਾਤ ਬੇਂਗਲੁਰੂ ਰਾਸ਼ਟਰੀ ਰਾਜਮਾਰਗ 'ਤੇ ਹੋਏ ਹਾਦਸੇ 'ਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਦੋ ਔਰਤਾਂ ਸਮੇਤ ਅੱਠ ਹੋਰ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਦੋ ਦੀ ਹਾਲਤ ਗੰਭੀਰ ਹੈ। ਪੁਲਸ ਅਨੁਸਾਰ ਰਿਆਜ਼ ਕੰਸਟਰਕਸ਼ਨ ਨੇੜੇ 12 ਮਜ਼ਦੂਰਾਂ ਦੀ ਟੀਮ ਜਲ ਪੁਲ ਨੇੜੇ ਸਰਵਿਸ ਰੋਡ ’ਤੇ ਬਣੀ ਇਮਾਰਤ ਦੀ ਸਲੈਬ ਨਾਲ ਕੰਕਰੀਟ ਮਿਕਸਰ ਮਸ਼ੀਨ ਨੂੰ ਜੋੜਨ ਦਾ ਕੰਮ ਕਰ ਰਹੀ ਸੀ।
ਇਹ ਵੀ ਪੜ੍ਹੋ - ਭਾਰਤੀ YouTuber ਦੇ ਪਿਆਰ 'ਚ ਪਈ ਈਰਾਨੀ ਕੁੜੀ, ਮੁਰਾਦਾਬਾਦ 'ਚ ਕੀਤੀ ਮੰਗਣੀ
ਪੁਣੇ ਵੱਲ ਜਾ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸਾਰੇ ਮਜ਼ਦੂਰਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਘਟਨਾ 'ਚ ਇਕ ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਔਰਤਾਂ ਸਮੇਤ ਹੋਰ ਮਜ਼ਦੂਰ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਪ੍ਰਮਿਲਾ ਰਾਜੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਤਿੰਨ ਹੋਰ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ - ਅੰਮ੍ਰਿਤਸਰ ਵਾਸੀਆਂ ਨੂੰ ਜਲਦ ਮਿਲੇਗੀ ਖੁਸ਼ਖਬਰੀ, ਖੋਲ੍ਹਿਆ ਜਾਵੇਗਾ ਅਮਰੀਕਨ ਕੌਂਸਲੇਟ
ਮ੍ਰਿਤਕਾਂ ਵਿੱਚੋਂ ਤਿੰਨ ਦੀ ਪਛਾਣ ਇਮਾਮ ਮੁਨੱਵਰ (50), ਵਿਕਾਸ ਵਾਡ (32) ਅਤੇ ਸਚਿਨ ਧਨਵਾੜੇ (40) ਵਜੋਂ ਹੋਈ ਹੈ, ਸਾਰੇ ਕੋਲਹਾਪੁਰ ਜ਼ਿਲ੍ਹੇ ਦੀ ਹਤਕਾਨੰਗਲੇ ਤਹਿਸੀਲ ਦੇ ਭਡੋਲੇ ਪਿੰਡ ਦੇ ਰਹਿਣ ਵਾਲੇ ਹਨ। ਜ਼ਖ਼ਮੀ ਮਜ਼ਦੂਰਾਂ ਵਿੱਚ ਕੁਮਾਰ ਤੁਕਾਰਾਮ ਅਵਘੜੇ (42), ਭਾਸਕਰ ਦਾਦੂ ਧਨਵੜੇ (60), ਸਵਿਤਾ ਲਕਸ਼ਮਣ ਰਾਠੌੜ (17), ਐਸ਼ਵਰਿਆ ਲਕਸ਼ਮਣ ਰਾਠੌੜ (15), ਲਕਸ਼ਮਣ ਮਨੋਹਰ ਰਾਠੌੜ (42), ਸੁਨੀਲ ਕਾਂਬਲੇ ਅਤੇ ਸਚਿਨ ਪਾਂਡੁਰੰਗ ਭੱਟ (30) ਸਾਰੇ ਭਦੋਲੇ ਪਿੰਡ ਦੇ ਵਸਨੀਕ ਹਨ ਜਦਕਿ ਇੱਕ ਜ਼ਖ਼ਮੀ ਮਜ਼ਦੂਰ ਬਿਹਾਰ ਦਾ ਰਹਿਣ ਵਾਲਾ ਹੈ ਜਿਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ - ਅੰਮ੍ਰਿਤਸਰ ਵਾਸੀਆਂ ਨੂੰ ਜਲਦ ਮਿਲੇਗੀ ਖੁਸ਼ਖਬਰੀ, ਖੋਲ੍ਹਿਆ ਜਾਵੇਗਾ ਅਮਰੀਕਨ ਕੌਂਸਲੇਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਔਰਤਾਂ ਸਣੇ 5 ਲੋਕਾਂ ਦੀ ਮੌਤ, 3 ਜ਼ਖ਼ਮੀ
NEXT STORY