ਅਹਿਮਦਾਬਾਦ (ਭਾਸ਼ਾ)- ਗੁਜਰਾਤ ਦੇ ਕੱਛ ਜ਼ਿਲ੍ਹੇ ਦੀ ਜਖਾਊ ਬੰਦਰਗਾਹ ਨੇੜੇ ਸ਼ਕਤੀਸ਼ਾਲੀ ਚੱਕਰਵਾਤ 'ਬਿਪਰਜੋਏ' ਦੇ ਸੰਭਾਵਿਤ ਦਸਤਕ ਤੋਂ ਪਹਿਲਾਂ ਅਧਿਕਾਰੀਆਂ ਨੇ ਰਾਜ ਦੇ ਤੱਟਵਰਤੀ ਇਲਾਕਿਆਂ ਤੋਂ ਹੁਣ ਤੱਕ 50 ਹਜ਼ਾਰ ਲੋਕਾਂ ਨੂੰ ਕੱਢ ਕੇ ਅਸਥਾਈ ਸ਼ੈਲਟਰ ਹੋਮ 'ਚ ਭੇਜ ਦਿੱਤਾ ਹੈ। ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਬੁੱਧਵਾਰ ਨੂੰ ਕਿਹਾ ਕਿ 'ਬਿਰਪਜੋਏ' ਦੇ ਗੁਜਰਾਤ ਤੱਟ ਵੱਲ ਵਧਣ ਦੇ ਨਾਲ ਸੌਰਾਸ਼ਟਰ ਅਤੇ ਕੱਛ ਖੇਤਰਾਂ ਨੂੰ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦਾ ਸਾਹਮਣਾ ਕਰਨਾ ਪਿਆ। ਆਈ.ਐੱਮ.ਡੀ. ਨੇ ਕਿਹਾ ਕਿ 'ਬਿਪਰਜੋਏ' ਬੁੱਧਵਾਰ ਨੂੰ ਰਾਹ ਬਦਲਣ ਅਤੇ ਉੱਤਰ-ਪੂਰਬ ਦਿਸ਼ਾ 'ਚ ਕੱਛ ਅਤੇ ਸੌਰਾਸ਼ਟਰ ਵੱਲ ਵਧਣ ਨੂੰ ਤਿਆਰ ਹੈ ਅਤੇ ਵੀਰਵਾਰ ਸ਼ਾਮ ਜਖਾਊ ਬੰਦਰਗਾਹ ਕੋਲ ਟਕਰਾਏਗਾ।

ਇਸ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਤਿੰਨਾਂ ਫ਼ੌਜ ਮੁਖੀਆਂ ਨਾਲ ਗੱਲ ਕੀਤੀ ਅਤੇ ਚੱਕਰਪਾਤ 'ਬਿਪਰਜੋਏ' ਦੇ ਪ੍ਰਭਾਵ ਨਾਲ ਨਜਿੱਠਣ ਲਈ ਹਥਿਆਰਬੰਦ ਫ਼ੋਰਸਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਤਿਆਰੀਆਂ ਦੀ ਸਮੀਖਿਆ ਕਰਨ ਤੋਂ ਬਾਅਦ ਰਾਜਨਾਥ ਸਿੰਘ ਨੇ ਕਿਹਾ ਕਿ ਹਥਿਆਰਬੰਦ ਫ਼ੋਰਸ ਚੱਕਰਵਾਤ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ 'ਚ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਤਿਆਰ ਹੈ। ਰਾਜਨਾਥ ਸਿੰਘ ਨੇ ਟਵਿੱਟਰ 'ਤੇ ਕਿਹਾ,''ਤਿੰਨੋਂ ਫ਼ੌਜ ਮੁਖੀਆਂ ਨਾਲ ਗੱਲ ਕੀਤੀ ਅਤੇ ਚੱਕਰਵਾਤ 'ਬਿਪਰਜੋਏ' ਦੇ ਸੰਬੰਧ 'ਚ ਹਥਿਆਰਬੰਦ ਫ਼ੋਰਸਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ।

ਸੌਤੇਲੀ ਮਾਂ ਨੇ 4 ਸਾਲਾ ਮਾਸੂਮ ਦੀ ਦਿੱਤੀ ਬਲੀ, ਜਾਣੋ ਪੂਰਾ ਮਾਮਲਾ
NEXT STORY