ਹਿਸਾਰ — ਸ਼ਹਿਰ ਦੇ ਵਾਰਡ-5 'ਚ ਵਿਆਹ ਸਮਾਰੋਹ 'ਚ ਭੋਜਨ ਖਾਣ ਤੋਂ ਬਾਅਦ ਅਚਾਨਕ ਮਹਿਮਾਨਾਂ ਦੀ ਤਬੀਅਤ ਖਰਾਬ ਹੋ ਗਈ। ਦੇਖਦੇ ਹੀ ਦੇਖਦੇ 59 ਲੋਕਾਂ ਦੀ ਤਬੀਅਤ ਖਰਾਬ ਹੋਣ ਕਾਰਨ ਵਿਆਹ ਸਮਾਰੋਹ 'ਚ ਭਜਦੌੜ ਮੱਚ ਗਈ। ਬੀਮਾਰ ਮਹਿਮਾਨਾਂ ਨੂੰ ਸਰਕਾਰੀ ਅਤੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇੰਨ੍ਹੀ ਵੱਡੀ ਸੰਖਿਆ 'ਚ ਲੋਕਾਂ ਦੇ ਇਕੱਠੇ ਬੀਮਾਰ ਹੋਣ ਕਾਰਨ ਸਿਹਤ ਵਿਭਾਗ ਦੇ ਅਧਿਕਾਰੀ ਵੀ ਘਬਰਾ ਗਏ। ਹਾਲਾਂਕਿ ਕੁਝ ਦੇਰ ਬਾਅਦ ਥੋੜ੍ਹੇ ਲੋਕਾਂ ਦੀ ਸਿਹਤ 'ਚ ਸੁਧਾਰ ਹੋਣ ਤੋਂ ਬਾਅਦ ਸਿਹਤ ਵਿਭਾਗ ਨੇ ਰਾਹਤ ਦਾ ਸਾਹ ਲਿਆ।
ਨਾਰਨੌਂਦ ਦੇ ਵਾਰਡ-5 ਨਿਵਾਸੀ ਓਮ ਪ੍ਰਕਾਸ਼ ਦੇ ਪੁੱਤਰ ਅਤੇ ਪੁੱਤਰੀ ਦਾ ਵਿਆਹ ਸੀ। ਵਿਆਹ ਸਮਾਰੋਹ 'ਚ ਦੁਪਹਿਰ ਦੇ ਸਮੇਂ ਮਹਿਮਾਨ ਭੋਜਨ ਖਾ ਕੇ ਜਾ ਚੁੱਕੇ ਸਨ। ਬਾਰਾਤ ਰਾਤ ਦੇ ਸਮੇਂ ਆਉਣੀ ਸੀ। ਅਚਾਨਕ ਸ਼ਾਮ ਨੂੰ 5 ਵਜੇ ਮਹਿਮਾਨਾਂ ਦੀ ਸਿਹਤ ਵਿਗੜਣ ਲੱਗੀ। ਸ਼ੁਰੂਆਤ 'ਚ ਉਲਟੀ ਅਤੇ ਦਸਤ ਦੀ ਸ਼ਿਕਾਇਤ ਹੋਈ, ਫਿਰ ਲੋਕਾਂ ਨੂੰ ਚੱਕਰ ਆਉਣ ਲੱਗੇ। ਇਸ ਤੋਂ ਬਾਅਦ ਇਲਾਕੇ ਦੇ ਸਰਕਾਰੀ ਹਸਪਤਾਲ ਦੇ ਨਾਲ-ਨਾਲ ਨਿੱਜੀ ਹਸਪਤਾਲਾਂ ਵਿਚ ਵੀ ਮਰੀਜ਼ ਭਰ ਗਏ। ਸੂਚਨਾ ਮਿਲਦੇ ਹੀ ਸਿਹਤ ਵਿਭਾਗ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਵਿਆਹ ਸਮਾਰੋਹ 'ਚ ਬਣੇ ਭੋਜਨ ਨੂੰ ਸੁੱਟ ਦਿੱਤਾ।
ਸਰਕਾਰੀ ਹਸਪਤਾਲ 'ਚ ਦਾਖਲ ਕੁਲਦੀਪ, ਮੰਗਲ ਨੇ ਦੱਸਿਆ ਕਿ ਭੋਜਨ ਖਾਣ ਤੋਂ ਦੋ ਤਿੰਨ ਘੰਟੇ ਬਾਅਦ ਅਚਾਨਕ ਤਬੀਅਤ ਖਰਾਬ ਹੋਣ ਲੱਗੀ ਸੀ।
ਮਰਨ ਤੋਂ ਕਈ ਘੰਟਿਆਂ ਬਾਅਦ ਜ਼ਿੰਦਾ ਹੋਇਆ ਵਿਅਕਤੀ, ਦੱਸਿਆ ਹੈਰਾਨ ਕਰਦਾ ਸੱਚ
NEXT STORY