ਸ਼੍ਰੀਨਗਰ (ਮਜੀਦ)– ਕਸ਼ਮੀਰ ਨੂੰ ਇਸ ਸਾਲ ਅੱਤਵਾਦੀਆਂ ਤੋਂ ਮੁਕਤ ਕਰਨ ਦੇ ਦਾਅਵਿਆਂ ਦਰਮਿਆਨ 6 ਨੌਜਵਾਨ ਅੱਤਵਾਦ ਦੇ ਰਾਹ ’ਤੇ ਤੁਰ ਪਏ ਹਨ। ਇੰਜੀਨੀਅਰਿੰਗ ਦੇ 2 ਵਿਦਿਆਰਥੀਆਂ ਅਤੇ ਇਕ ਪੁਲਸ ਮੁਲਾਜ਼ਮ ਦੇ ਪੁੱਤਰ ਸਮੇਤ 6 ਨੌਜਵਾਨਾਂ ਦੇ ਅੱਤਵਾਦੀ ਸੰਗਠਨਾਂ ਵਿਚ ਸ਼ਾਮਲ ਹੋਣ ਦਾ ਡਰ ਹੈ। ਇਨ੍ਹਾਂ ਵਿਚੋਂ 2 ਨੌਜਵਾਨਾਂ ਦਾ ਸਬੰਧ ਸਿੱਧੇ ਜਾਂ ਅਸਿੱਧੇ ਢੰਗ ਨਾਲ ਅੱਤਵਾਦੀਆਂ ਨਾਲ ਰਿਹਾ ਹੈ।
ਦੱਸਣਯੋਗ ਹੈ ਕਿ 6 ਨੌਜਵਾਨਾਂ ਵਿਚੋਂ 2 ਜ਼ਿਲਾ ਬਡਗਾਮ ਵਿਚ ਚਿਰਾਰ-ਏ-ਸ਼ਰੀਫ ਨਾਲ ਸਬੰਧਤ ਹਨ, ਜਦਕਿ 3 ਹੋਰ ਪੁਲਵਾਮਾ ਅਤੇ ਇਕ ਜ਼ਿਲਾ ਸ਼ੋਪੀਆਂ ਨਾਲ ਸਬੰਧਤ ਹੈ। ਇਨ੍ਹਾਂ ਨੌਜਵਾਨਾਂ ਦਾ ਪਤਾ ਲਾਉਣ ਲਈ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਹੋਰ ਲਾਪਤਾ ਨੌਜਵਾਨ ਨਵੀਦ ਦੇ ਪਿਤਾ ਸੂਬਾਈ ਪੁਲਸ ਵਿਚ ਕਾਂਸਟੇਬਲ ਹਨ। ਸ਼੍ਰੀਨਗਰ ਦੇ ਬਾਹਰੀ ਖੇਤਰ ਨੌਗਾਮ ਵਿਖੇ ਸਥਿਤ ਮਾਸਟਰ ਪ੍ਰੋ. ਇੰਜੀਨੀਅਰਿੰਗ ਕਾਲਜ ਵਿਚ ਸਿਵਲ ਇੰਜੀਨੀਅਰਿੰਗ ਦਾ ਵਿਦਿਆਰਥੀ ਨਵੀਦ ਹੁਸੈਨ 19 ਜਨਵਰੀ ਤੋਂ ਲਾਪਤਾ ਹੈ।
ਬਾਂਦਾ ਦੀ ਪਟਾਖਾ ਫੈਕਟਰੀ 'ਚ ਧਮਾਕਾ, 3 ਲੋਕਾਂ ਦੀ ਮੌਤ
NEXT STORY