ਨੈਸ਼ਨਲ ਡੈਸਕ– ਬਿਹਾਰ ਦੇ ਆਰਾ ਜ਼ਿਲੇ ਦੇ ਕੋਹੜਾ ਪਿੰਡ ਦੇ ਨਿਵਾਸੀ ਦੀਪੂ ਓਝਾ ਨੇ ਇਸ ਐਤਵਾਰ ਨੂੰ ਕੇ. ਕੇ. ਆਰ. ਤੇ ਆਰ. ਸੀ. ਬੀ. ਵਿਚਾਲੇ ਮੈਚ ਦੌਰਾਨ ਡਰੀਮ 11 ਮੋਬਾਇਲ ਗੇਮਿੰਗ ਐਪ ’ਤੇ ਆਪਣੀ ਟੀਮ ਬਣਾਈ। ਉਸ ਨੇ ਖਿਡਾਰੀਆਂ ਨੂੰ ਚੰਗੀ ਤਰ੍ਹਾਂ ਚੁਣਿਆ ਤੇ ਉਸ ਦਾ ਅੰਦਾਜ਼ਾ ਇੰਨਾ ਸਹੀ ਸੀ ਕਿ ਉਸ ਨੇ 1.5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜਿੱਤ ਲਈ।
ਦੀਪੂ ਓਝਾ, ਜਿਸ ਨੇ 8ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ ਤੇ ਇਕ ਗੈਰੇਜ ’ਚ ਕਾਰ ਮਕੈਨਿਕ ਵਜੋਂ ਕੰਮ ਕਰਦਾ ਹੈ, ਨੇ ਆਂਦਰੇ ਰਸਲ ਨੂੰ ਆਪਣੀ ਟੀਮ ਦਾ ਕਪਤਾਨ ਚੁਣਿਆ।
ਜਿਸ ਦਿਨ ਦੀਪੂ ਓਝਾ ਨੇ ਆਪਣੀ ਟੀਮ ਬਣਾਈ, ਉਸ ਦੀ ਜੇਬ ’ਚ ਸਿਰਫ਼ 60 ਰੁਪਏ ਸਨ, ਜੋ ਉਸ ਨੇ ਆਪਣੇ ਬੱਚੇ ਲਈ ਦੁੱਧ ਖ਼ਰੀਦਣ ਲਈ ਰੱਖੇ ਸਨ ਪਰ ਉਸ ਦਿਨ ਉਸ ਨੇ ਆਪਣਾ ਇਰਾਦਾ ਬਦਲ ਲਿਆ ਤੇ ਉਸ ਪੈਸੇ ਨੂੰ ਗੇਮ ’ਚ ਲਗਾ ਦਿੱਤਾ, ਜਿਸ ਕਾਰਨ ਉਸ ਦੀ ਕਿਸਮਤ ਬਦਲ ਗਈ ਤੇ ਉਹ ਰਾਤੋਂ-ਰਾਤ ਕਰੋੜਪਤੀ ਬਣ ਗਿਆ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਏ ਨੌਜਵਾਨ ਦਾ ਦੋਸਤਾਂ ਨੇ ਕੀਤਾ ਕਤਲ, ਫਲਾਈਓਵਰ ਹੇਠਾਂ ਸੁੱਟੀ ਲਾਸ਼, CCTV ’ਚ ਘਟਨਾ ਕੈਦ
ਦੀਪੂ ਓਝਾ ਨੇ ਖ਼ੁਦ ਦੱਸਿਆ ਕਿ ਉਸ ਨੂੰ ਕ੍ਰਿਕਟ ਦੀ ਕੋਈ ਖ਼ਾਸ ਸਮਝ ਨਹੀਂ ਹੈ ਤੇ ਉਸ ਨੇ ਮੌਕਾ ਦੇਖ ਕੇ ਹੀ ਆਪਣੀ ਟੀਮ ਦੀ ਚੋਣ ਕੀਤੀ ਸੀ ਕਿਉਂਕਿ ਉਸ ਸਮੇਂ ਉਸ ਕੋਲ ਹੋਰ ਕੋਈ ਕੰਮ ਨਹੀਂ ਸੀ। ਦੀਪੂ ਨੇ ਕਿਹਾ ਕਿ ਉਹ ਬਹੁਤ ਖ਼ੁਸ਼ ਹੈ ਤੇ ਉਸ ਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ ਹੈ।
ਦੀਪੂ ਓਝਾ ਨੇ ਦੱਸਿਆ ਕਿ ਪਹਿਲਾਂ ਉਹ ਸੋਚਦਾ ਸੀ ਕਿ ਇਹ ਐਪਸ ਸਿਰਫ਼ ਧੋਖਾਧੜੀ ਕਰਦੀਆਂ ਹਨ ਤੇ ਉਨ੍ਹਾਂ ਨੂੰ ਕਦੇ ਵੀ ਪੈਸਾ ਨਹੀਂ ਮਿਲਦਾ। ਉਹ ਇਕ ਗੈਰੇਜ ’ਚ ਕੰਮ ਕਰਦਾ ਹੈ ਤੇ ਪਿਛਲੇ 6 ਮਹੀਨਿਆਂ ਤੋਂ ਫੈਂਟੇਸੀ ਗੇਮਸ ਖੇਡ ਰਿਹਾ ਸੀ। ਐਤਵਾਰ ਨੂੰ ਉਸ ਕੋਲ ਕੋਈ ਕੰਮ ਨਹੀਂ ਸੀ ਤੇ ਉਸ ਨੇ ਦੇਖਿਆ ਕਿ ਕੇ. ਕੇ. ਆਰ. ਤੇ ਆਰ. ਸੀ. ਬੀ. ਵਿਚਾਲੇ ਮੈਚ ਹੋਣ ਵਾਲਾ ਹੈ। ਉਹ ਖਿਡਾਰੀਆਂ ਬਾਰੇ ਬਹੁਤਾ ਨਹੀਂ ਜਾਣਦਾ ਸੀ।
1.5 ਕਰੋੜ ਰੁਪਏ ਜਿੱਤਣ ਵਾਲੇ ਦੀਪੂ ਓਝਾ ਨੇ ਅਜੇ ਤੈਅ ਨਹੀਂ ਕੀਤਾ ਹੈ ਕਿ ਉਹ ਇਸ ਵੱਡੀ ਰਕਮ ਦਾ ਕੀ ਕਰੇਗਾ। ਦੂਜੇ ਪਾਸੇ ਇਸ ਜਿੱਤ ਕਾਰਨ ਦੀਪੂ ਦੇ ਪਰਿਵਾਰ ’ਚ ਭਾਰੀ ਖ਼ੁਸ਼ੀ ਦਾ ਮਾਹੌਲ ਹੈ। ਜਿੱਤੀ ਗਈ ਰਕਮ ਵੀ ਸਫ਼ਲਤਾਪੂਰਵਕ ਉਸ ਦੇ ਬੈਂਕ ਖ਼ਾਤੇ ’ਚ ਟਰਾਂਸਫਰ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਾਂਚੀ ਦੇ ਸਰਕਾਰੀ ਪੋਲਟਰੀ ਫਾਰਮ 'ਚ ਫੈਲਿਆ ਬਰਡ ਫਲੂ, 2196 ਪੰਛੀਆਂ ਦੀ ਮੌਤ
NEXT STORY