ਊਧਮਪੁਰ (ਏਜੰਸੀ)- ਊਧਮਪੁਰ ਜ਼ਿਲ੍ਹੇ ਦੇ ਇਕ 60 ਸਾਲਾ ਸਾਬਕਾ ਫ਼ੌਜੀ ਅਤੇ ਅਗਾਂਹਵਧੂ ਕਿਸਾਨ ਨੇ ਸਖ਼ਤ ਮਿਹਨਤ ਨਾਲ ਨੌਜਵਾਨਾਂ ਲਈ ਮਿਸਾਲ ਕਾਇਮ ਕਰ ਦਿੱਤੀ ਹੈ। ਦਰਅਸਲ ਰਵਾਇਤੀ ਖੇਤੀਬਾੜੀ ਤੋਂ ਹਟ ਕੇ ਅਤੇ ਤਿੰਨ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਕੀਵੀ ਫ਼ਲ ਦੀ ਭਰਪੂਰ ਫ਼ਸਲ ਪੈਦਾ ਕਰਨ ਵਾਲੇ ਮੁਹੰਮਦ ਅਸਲਮ ਭੱਟ ਹੋਰ ਕਿਸਾਨਾਂ ਅਤੇ ਖ਼ਾਸ ਕਰਕੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਬਣ ਗਏ ਹਨ। ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਬਿਆਨ ਪਿੰਡ ਦੇ ਰਹਿਣ ਵਾਲੇ ਭੱਟ ਨੇ ਰਵਾਇਤੀ ਖੇਤੀਬਾੜੀ ਤੋਂ ਹਟ ਕੇ ਕੀਵੀ ਫ਼ਲ ਦੀ ਖੇਤੀ ਦੇ ਖੇਤਰ 'ਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਕੀਵੀ ਫ਼ਲ ਦਾ ਆਪਣਾ ਪਹਿਲਾ ਟ੍ਰਾਇਲ ਸਫ਼ਲਤਾਪੂਰਵਕ ਕੀਤਾ ਅਤੇ ਤਿੰਨ ਸਾਲ ਦੀ ਸਖ਼ਤ ਮਿਹਨਤ ਨਾਲ ਫ਼ਲ ਦੀ ਭਰਪੂਰ ਫ਼ਸਲ ਪ੍ਰਾਪਤ ਹੋਈ, ਜੋ ਬਾਜ਼ਾਰ 'ਚ ਆਉਣ ਲਈ ਤਿਆਰ ਹੈ।
ਇਹ ਵੀ ਪੜ੍ਹੋ : 9ਵੀਂ ਜਮਾਤ ਦਾ ਵਿਦਿਆਰਥੀ ਸਕੂਲ 'ਚ ਪੜ੍ਹਦਾ-ਪੜ੍ਹਦਾ ਹੋ ਗਿਆ ਬੇਹੋਸ਼, ਫਿਰ ਵਾਪਰ ਗਿਆ ਭਾਣਾ
ਭੱਟ ਜੋ ਪਿਛਲੇ 18 ਸਾਲਾਂ ਤੋਂ ਇਕ ਕਿਸਾਨ ਵਜੋਂ ਕੰਮ ਕਰ ਰਹੇ, ਨੌਜਵਾਨਾਂ ਨੂੰ ਬਾਗਬਾਨੀ ਦਾ ਪਤਾ ਲਾਉਣ ਅਤੇ ਇਕ ਚੰਗਾ ਜੀਵਨ ਸਥਾਪਤ ਕਰਨ ਲਈ ਉਤਸ਼ਾਹਤ ਕਰਦੇ ਹਨ। ਇਕ ਏਜੰਸੀ ਨਾਲ ਗੱਲ ਕਰਦੇ ਹੋਏ ਮੁਹੰਮਦ ਅਸਲਮ ਭੱਟ ਦੀ ਪਤਨੀ ਸ਼ਾਹਿਨਾ ਬੇਗਮ ਨੇ ਕਿਹਾ,''ਮੇਰੇ ਪਤੀ ਅਸਲਮ ਕਈ ਸਾਲਾਂ ਤੋਂ ਇਕ ਕਿਸਾਨ ਵਜੋਂ ਕੰਮ ਕਰ ਰਹੇ ਹਨ ਅਤੇ ਵੱਖ-ਵੱਖ ਤਰ੍ਹਾਂ ਦੀਆਂ ਫ਼ਸਲਾਂ ਉਗਾਉਣ ਲਈ ਜ਼ਿਆਦਾਤਰ ਰਵਾਇਤੀ ਤਰੀਕਿਆਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਇਸ ਲਈ ਅਸਲ 'ਚ ਸਖ਼ਤ ਮਿਹਨਤ ਕੀਤੀ ਹੈ।'' ਕੁਝ ਨਿੱਜੀ ਕੰਮ ਲਈ ਹਿਮਾਚਲ ਪ੍ਰਦੇਸ਼ ਦੀ ਯਾਤਰਾ ਕਰਨ ਤੋਂ ਬਾਅਦ ਕਿਸਾਨ ਦਾ ਜੀਵਨ ਹਮੇਸ਼ਾ ਲਈ ਬਦਲ ਗਿਆ। ਆਪਣੀ ਯਾਤਰਾ ਦੌਰਾਨ ਭੱਟ ਪਹਾੜੀ ਰਾਜ ਦੇ ਖੇਤਰਾਂ 'ਚ ਕੀਵੀ ਦੇ ਖੇਤਾਂ ਤੋਂ ਪ੍ਰਭਾਵਿਤ ਹੋ ਗਏ, ਜਿੱਥੇ ਕਿਸਾਨ ਵੱਡੇ ਪੈਮਾਨੇ 'ਤੇ ਮੁਨਾਫ਼ਾ ਕਮਾ ਰਹੇ ਸਨ। ਕੀਵੀ ਫ਼ਲ ਦੀ ਵੱਡੀ ਮੰਗ ਅਤੇ ਮੈਡੀਕਲ ਗੁਣਾਂ ਤੋਂ ਜਾਣੂ ਹੋਣ ਤੋਂ ਬਾਅਦ ਭੱਟ ਨੇ ਕੀਵੀ ਦੀ ਖੇਤੀ ਨੂੰ ਆਪਣੇ ਇੱਥੇ ਲਿਆਉਣ ਦਾ ਫ਼ੈਸਲਾ ਕੀਤਾ। ਬਿਆਨ ਪਿੰਡ 'ਚ ਘਰ, ਜੋ ਫ਼ਲ ਲਈ ਅਨੁਕੂਲ ਵਾਤਾਵਰਣ ਦਾ ਦਾਅਵਾ ਕਰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੰਬਈ ’ਚ ਚੱਲਦੀ ਟੈਕਸੀ ’ਚ ਦਿਵਿਆਂਗ ਕੁੜੀ ਨਾਲ ਜਬਰ-ਜ਼ਿਨਾਹ, ਮੁਲਜ਼ਮ ਗ੍ਰਿਫਤਾਰ
NEXT STORY