ਸੂਆਪੁਰ ਮਸ਼ਰਕ— ਬਿਹਾਰ ਦੇ ਸਾਰਨ ਜ਼ਿਲੇ 'ਚ ਇਥੋਂ ਕੁਝ ਮੀਲ ਦੂਰ ਪਿੰਡ ਦੋਇਲਾ ਵਿਖੇ ਖੇਡਣ ਦੌਰਾਨ 7 ਬੱਚਿਆਂ ਦੀ ਮੌਤ ਹੋ ਗਈ। ਸਾਰੇ ਬੱਚਿਆਂ ਦੀਆਂ ਲਾਸ਼ਾਂ ਐਤਵਾਰ ਸ਼ਾਮ ਤਕ ਬਰਾਮਦ ਕਰ ਲਈਆਂ ਗਈਆਂ। 7 ਬੱਚਿਆਂ ਵਿਚੋਂ 4 ਬੱਚੇ ਦੋ ਵੱਖ-ਵੱਖ ਪਰਿਵਾਰਾਂ ਨਾਲ ਸਬੰਧਤ ਸਨ।
ਮਿਲੀ ਜਾਣਕਾਰੀ ਮੁਤਾਬਕ ਜਿਥੇ ਬੱਚੇ ਖੇਡ ਰਹੇ ਸਨ, ਉਥੇ ਜੇ. ਸੀ. ਬੀ. ਰਾਹੀਂ ਕੁਝ ਦਿਨ ਪਹਿਲਾਂ ਇਕ ਡੂੰਘਾ ਟੋਇਆ ਪੁੱਟਿਆ ਗਿਆ ਸੀ। ਮੀਂਹ ਪੈਣ ਕਾਰਨ ਇਹ ਟੋਇਆ ਪਾਣੀ ਨਾਲ ਪੂਰਾ ਭਰ ਗਿਆ ਸੀ। ਬੱਚਿਆਂ ਨੇ ਅਚਾਨਕ ਹੀ ਨਹਾਉਣ ਦੀ ਇੱਛਾ ਪ੍ਰਗਟ ਕੀਤੀ। ਇਕ-ਇਕ ਕਰ ਕੇ ਬੱਚਿਆਂ ਨੇ ਉਕਤ ਟੋਏ ਵਿਚ ਛਾਲਾਂ ਮਾਰੀਆਂ। ਮੁੜ ਉਹ ਬਾਹਰ ਨਹੀਂ ਆ ਸਕੇ। ਇਸ ਘਟਨਾ ਪਿੱਛੋਂ ਪੂਰੇ ਖੇਤਰ ਵਿਚ ਗਮਗੀਨ ਮਾਹੌਲ ਬਣ ਗਿਆ।
ਰਾਸ਼ਟਰਪਤੀ ਕੋਵਿੰਦ ਅਫਰੀਕੀ ਯਾਤਰਾ 'ਤੇ ਪਹੁੰਚੇ ਬੇਨਿਨਸ, 2-ਪੱਖੀ ਮੁੱਦਿਆਂ 'ਤੇ ਕਰਨਗੇ ਗੱਲਬਾਤ
NEXT STORY