ਮੰਦਸੌਰ— ਮੰਦਸੌਰ 'ਚ ਬੀਤੇ ਦਿਨੀਂ ਬੱਚੀ ਨਾਲ ਹੋਈ ਦਰਿੰਦਗੀ ਤੋਂ ਬਾਅਦ ਹੁਣ ਤੱਕ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੱਚੀ ਦਾ ਇੰਦੌਰ ਦੇ ਐੱਮ. ਵਾਈ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਦਾ ਜ਼ਿਆਦਾ ਖੂਨ ਵਹਿ ਜਾਣ ਕਾਰਨ ਕੁਝ ਕਿਹਾ ਨਹੀਂ ਜਾ ਸਕਦਾ। ਦੋਸ਼ੀ ਨੇ ਮਾਸੂਮ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਮਾਸੂਮ ਦੇ ਸਰੀਰ 'ਤੇ ਕਈ ਸੱਟਾਂ ਦੇ ਨਿਸ਼ਾਨ ਹਨ। ਡਾਕਟਰਾਂ ਮੁਤਾਬਕ ਜਿਸ ਸਮੇਂ ਬੱਚੀ ਨੂੰ ਲਿਆਇਆ ਗਿਆ ਸੀ। ਉਸ ਦੇ ਪ੍ਰਾਈਵੇਟ ਪਾਰਟ 'ਚ ਸੱਟ ਲੱਗੀ ਹੈ।
ਆਪਰੇਸ਼ਨ ਕਰਕੇ ਵੱਢੀ ਗਈ ਨਾੜੀ—
ਜਾਣਕਾਰੀ ਮੁਤਾਬਕ ਹਾਲਤ 'ਚ ਜਦੋਂ ਸੁਧਾਰ ਨਹੀਂ ਆਇਆ ਅਤੇ ਡਾਕਟਰਾਂ ਦੀ ਸਪੈਸ਼ਲ ਟੀਮ ਨੇ ਆਪਰੇਸ਼ਨ ਕਰਕੇ ਬੱਚੀ ਦੀ ਨਾੜ ਨੂੰ ਵੱਢਿਆ, ਜਿਸ ਤੋਂ ਬਾਅਦ ਵੀ ਹੁਣ ਤੱਕ ਬੱਚੀ ਦੀ ਹਾਲਤ ਗੰਭੀਰ ਹੀ ਬਣੀ ਹੋਈ ਹੈ।
ਕੀ ਸੀ ਪੂਰਾ ਮਾਮਲਾ—
ਜ਼ਿਕਰਯੋਗ ਹੈ ਕਿ ਮੰਦਸੌਰ 'ਚ ਬੀਤੇ ਦਿਨੀਂ ਸਕੂਲ ਦੀ ਛੁੱਟੀ ਤੋਂ ਬਾਅਦ ਦੋਸ਼ੀ ਨੇ ਬੱਚੀ ਨੂੰ ਮਿਠਾਈ ਖਿਲਾਉਣ ਦਾ ਲਾਲਚ ਦਿੱਤਾ, ਜਿਸ ਤੋਂ ਬਾਅਦ ਬੱਚੀ ਉਸ ਦੇ ਪਿੱਛੇ ਚਲੀ ਗਈ, ਜਿੱਥੇ ਦੋਸ਼ੀ ਨੇ ਇਕ ਖਾਲੀ ਪਏ ਪਲਾਟ 'ਚ ਬੱਚੀ ਨਾਲ ਬਲਾਤਕਾਰ ਕੀਤਾ। ਉਸ ਨੂੰ ਗੰਭੀਰ ਰੂਪ ਤੋਂ ਜ਼ਖਮੀ ਕਰਕੇ ਝਾੜੀਆਂ 'ਚ ਹੀ ਸੁੱਟ ਦਿੱਤਾ। ਬੱਚੀ ਦੇ ਘਰ ਨਾ ਪਹੁੰਚਣ 'ਤੇ ਪਰਿਵਾਰ ਨੇ ਇਸ ਦੀ ਰਿਪੋਰਟ ਪੁਲਸ 'ਚ ਕਰਵਾਈ ਸੀ। ਪੁਲਸ ਦੀ ਜਾਂਚ ਦੌਰਾਨ ਬੱਚੀ ਨੂੰ ਜ਼ਖਮੀ ਅਵਸਥਾ 'ਚ ਝਾੜੀਆਂ 'ਚ ਪਾਇਆ ਸੀ।
ਘਟਨਾ ਤੋਂ ਬਾਅਦ ਪੂਰਾ ਮੰਦਸੌਰ ਬੰਦ—
ਜਦੋਂ ਇਸ ਦੀ ਸੂਚਨਾ ਲੋਕਾਂ ਨੂੰ ਲੱਗੀ ਤਾਂ ਹਜ਼ਾਰਾਂ ਲੋਕ ਸੜਕ 'ਤੇ ਉੱਤਰ ਆਏ ਅਤੇ ਦੋਸ਼ੀ ਨੂੰ ਫਾਂਸੀ ਦਿਵਾਉਣ ਦੀ ਮੰਗ ਕਰਨ ਲੱਗੇ। ਇਸ ਘਟਨਾ ਨੂੰ ਲੈ ਕੇ ਸਾਰੇ ਵਕੀਲਾਂ ਨੇ ਅਪੀਲ ਕੀਤੀ ਕਿ ਦੋਸ਼ੀ ਦਾ ਕੋਈ ਵੀ ਕੇਸ ਨਾ ਲੜੇ। ਨਾਲ ਹੀ ਮਾਮਲੇ ਦੀ ਸੁਣਵਾਈ ਨਾਰਮਲ ਕੋਰਟ 'ਚ ਨਾ ਹੋ ਕੇ ਫਾਸਟ ਟ੍ਰੈਕ ਕੋਰਟ 'ਚ ਕੀਤੀ ਜਾਵੇ। ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਸ਼ਹਿਰ 'ਚ ਭਾਰੀ ਪੁਲਸ ਬਲ ਤਾਇਨਾਤ ਕੀਤੀ ਗਈ।
ਧਿਆਨ ਭਟਕਾਉਣ ਲਈ ਜਾਰੀ ਕੀਤਾ ਗਿਆ ਸਰਜੀਕਲ ਸਟ੍ਰਾਇਕ ਦਾ ਵੀਡੀਓ: ਤੇਜ ਪ੍ਰਤਾਪ
NEXT STORY