ਨਵੀਂ ਦਿੱਲੀ— ਇਹ ਤਾਂ ਅਸੀਂ-ਤੁਸੀਂ ਸਾਰੇ ਜਾਣਦੇ ਹਾਂ ਕਿ ਦੁਨੀਆ ਦਾ ਸਭ ਤੋਂ ਵੱਡਾ ਭਾਫ ਆਧਾਰਿਤ ਯਾਤਰੀ ਜਹਾਜ਼ ਟਾਈਟੈਨਿਕ ਇੰਗਲੈਂਡ ਦੇ ਸਾਊਥਹੈਂਪਟਨ ਤੋਂ ਆਪਣੀ ਪਹਿਲੀ ਯਾਤਰਾ 'ਤੇ, 10 ਅਪ੍ਰੈਲ 1912 ਨੂੰ ਰਵਾਨਾ ਹੋਇਆ ਅਤੇ ਕਦੇ ਆਪਣੀ ਮੰਜ਼ਲ 'ਤੇ ਨਹੀਂ ਪੁੱਜਾ। ਦੁਨੀਆ ਦਾ ਸਭ ਤੋਂ ਸੁਰੱਖਿਅਤ ਅਤੇ ਕਦੇ ਨਾ ਡੁੱਬਣ ਵਾਲਾ ਦੱਸਿਆ ਗਿਆ ਇਹ ਜਹਾਜ਼ 4 ਦਿਨ ਦੀ ਯਾਤਰਾ ਤੋਂ ਬਾਅਦ 14 ਅਪ੍ਰੈਲ 1912 ਨੂੰ ਇਕ ਆਈਸਬਰਗ ਨਾਲ ਟਕਰਾ ਕੇ ਡੁੱਬ ਗਿਆ ਸੀ। ਸਮੁੰਦਰ ਵਿਚ ਡੁੱਬੇ ਇਸ ਜਹਾਜ਼ ਦੀਆਂ ਤਸਵੀਰਾਂ ਪਹਿਲੀ ਵਾਰ 73 ਸਾਲ ਬੀਤਣ ਮਗਰੋਂ 4 ਸਤੰਬਰ 1985 ਨੂੰ ਸਾਹਮਣੇ ਆਈਆਂ। ਇਤਿਹਾਸ ਦੇ ਸ਼ਾਂਤੀਕਾਲ ਦੀ ਸਭ ਤੋਂ ਵੱਡੀ ਸਮੁੰਦਰੀ ਆਫਤਾਂ 'ਚੋਂ ਇਕ ਇਸ ਘਟਨਾ 'ਚ 1500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਤਿਹਾਸ ਦੇ ਪੰਨਿਆਂ ਵਿਚ 4 ਸਤੰਬਰ ਦੀ ਤਰੀਕ 'ਚ ਦਰਜ ਦੇਸ਼-ਦੁਨੀਆ ਦੀਆਂ ਹੋਰ ਮਹੱਤਵਪੂਰਨ ਘਟਨਾਵਾਂ ਦਾ ਬਿਓਰਾ ਇਸ ਤਰ੍ਹਾਂ ਹੈ—
1665 : ਮੁਗ਼ਲਾਂ ਅਤੇ ਛੱਤਰਪਤੀ ਸ਼ਿਵਾਜੀ ਮਹਾਰਾਜ ਵਿਚਾਲੇ ਪੁਰੰਧਰ ਦੀ ਸੰਧੀ 'ਤੇ ਦਸਤਖਤ ਹੋਏ।
1781 : ਸਪੇਨ ਦੇ ਵਾਸੀਆਂ ਨੇ ਲਾਸ ਏਂਜਲਸ ਦੀ ਸਥਾਪਨਾ ਕੀਤੀ।
1825 : ਪ੍ਰਮੁੱਖ ਰਾਜਨੇਤਾ ਦਾਦਾ ਭਾਈ ਨੌਰੋਜੀ ਦਾ ਜਨਮ।
1888 : ਮਹਾਤਮਾ ਗਾਂਧੀ ਨੇ ਇੰਗਲੈਂਡ ਲਈ ਸਮੁੰਦਰੀ ਯਾਤਰਾ ਸ਼ੁਰੂ ਕੀਤੀ।
1944 : ਦੂਜੇ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਫੌਜੀਆਂ ਨੇ ਬੈਲਜੀਅਮ ਦੇ ਐਂਟਵਰਪ ਸ਼ਹਿਰ 'ਚ ਐਂਟਰੀ ਕੀਤੀ।
1946 : ਭਾਰਤ ਵਿਚ ਅੰਤਰਿਮ ਸਰਕਾਰ ਦਾ ਗਠਨ।
1967 : ਮਹਾਰਾਸ਼ਟਰ ਦਾ ਕੋਇਨਾ ਬੰਨ੍ਹ ਭੂਚਾਲ ਦੀ ਲਪੇਟ 'ਚ ਆ ਕੇ ਢਹਿ ਗਿਆ, ਜਿਸ ਕਾਰਨ 200 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ।
1985 : 73 ਸਾਲ ਪਹਿਲਾਂ ਸਮੁੰੰਦਰ 'ਚ ਡੁੱਬੇ ਟਾਈਟੈਨਿਕ ਜਹਾਜ਼ ਦੀਆਂ ਤਸਵੀਰਾਂ ਸਾਹਮਣੇ ਆਈਆਂ।
1999 : ਈਸਟਰ ਤਿਮੋਰ 'ਚ ਸੰਪੰਨ ਰਾਇਸ਼ੁਮਾਰੀ ਵਿਚ 78.5 ਫੀਸਦੀ ਜਨਤਾ ਨੇ ਇੰਡੋਨੇਸ਼ੀਆ ਤੋਂ ਆਜ਼ਾਦੀ ਦੇ ਪੱਖ ਵਿਚ ਵੋਟਾਂ ਪਾਈਆਂ।
2008 : ਕੇਂਦਰੀ ਕੈਬਨਿਟ ਨੇ 7 ਸੂਬਿਆਂ ਵਿਚ ਚੋਣ ਹਲਕਿਆਂ ਦੇ ਮੁੜ ਤੈਅ ਦੇ ਸੰਬੰਧ 'ਚ ਪਰਿਸੀਮਨ (ਹੱਦਬੰਦੀ) ਕਮਿਸ਼ਨ ਦੀਆਂ ਸਿਫਾਰਸ਼ਾਂ 'ਚ ਸੁਧਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।
2009 : ਗੁਜਰਾਤ ਹਾਈ ਕੋਰਟ ਨੇ ਜਸਵੰਤ ਸਿੰਘ ਦੀ ਮੁਹੰਮਦ ਅਲੀ ਜਿੰਨਾ 'ਤੇ ਲਿਖੀ ਕਿਤਾਬ 'ਤੇ ਗੁਜਰਾਤ 'ਚ ਲੱਗੀ ਪਾਬੰਦੀ ਹਟਾਈ।
ਮੁੰਬਈ ’ਚ ਫਿਰ ਭਾਰੀ ਬਾਰਿਸ਼ ਲਈ ਓਰੇਂਜ ਅਲਰਟ ਜਾਰੀ, ਸਕੂਲ ਬੰਦ
NEXT STORY