ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ’ਚ ਹੁਣ ਤੱਕ ਕੋਰੋਨਾ ਟੀਕੇ ਦੀਆਂ 80 ਕਰੋੜ ਖੁਰਾਕਾਂ ਦਿੱਤੀਆਂ ਗਈਆਂ ਹਨ। ਕੋਰੋਨਾ ਵਾਇਰਸ ਵਿਰੁੱਧ ਦੇਸ਼ਵਿਆਪੀ ਟੀਕਾਕਰਨ ਮੁਹਿੰਮ 16 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਸੀ, ਜਿਸ ’ਚ ਸਿਹਤ ਕਰਮੀਆਂ ਨੂੰ ਪਹਿਲੇ ਪੜਾਅ ’ਚ ਟੀਕਾ ਲਗਾਇਆ ਗਿਆ ਸੀ। ਮਾਂਡਵੀਆ ਨੇ ਹੈਸ਼ਟੈਗ ‘ਵਰਲਡ ਲਾਰਜੈਸਟ ਵੈਕਸੀਨੇਸ਼ਨ ਡਰਾਈਵ’ (ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ) ਦਾ ਉਪਯੋਗ ਕਰਦੇ ਹੋਏ ਟਵੀਟ ਕੀਤਾ,‘‘ਕੋਰੋਨਾ ਵਿਰੁੱਧ ਮਜ਼ਬੂਤੀ ਨਾਲ ਖੜ੍ਹੇ ਰਹਿਣਾ। ਭਾਰਤ ’ਚ ਟੀਕੇ ਦੀਆਂ 80 ਕਰੋੜ ਖੁਰਾਕਾਂ ਦਿੱਤੀਆਂ ਗਈਆਂ। ਇਸ ਮਹੱਤਵਪੂਰਨ ਉਪਲੱਬਧੀ ਲਈ ਦੇਸ਼ ਨੂੰ ਵਧਾਈ।’’
ਦੇਸ਼ ’ਚ ਸ਼ੁੱਕਰਵਾਰ ਨੂੰ 24 ਘੰਟਿਆਂ ’ਚ 2.5 ਕਰੋੜ ਖੁਰਾਕਾਂ ਦਿੱਤੀਆਂ ਗਈਆਂ, ਜੋ ਇਕ ਦਿਨ ’ਚ ਦਿੱਤੀਆਂ ਗਈਆਂ ਖ਼ੁਰਾਕਾਂ ਦਾ ਹੁਣ ਤੱਕ ਸਭ ਤੋਂ ਵੱਡਾ ਅੰਕੜਾ ਹੈ। ਮਾਂਡਵੀਆ ਨੇ ਇਸ ਨੂੰ ਵਿਸ਼ਵ ਇਤਿਹਾਸ ’ਚ ਸੁਨਹਿਰੀ ਅਧਿਆਏ ਦੇ ਰੂਪ ’ਚ ਲਿਖਿਆ। ਸਿਹਤ ਮੰਤਰਾਲਾ ਅਨੁਸਾਰ, ਭਾਰਤ ਨੂੰ 10 ਕਰੋੜ ਦੇ ਟੀਕਾਕਰਨ ਦੇ ਅੰਕੜੇ ਛੂਹਣ ’ਚ 85 ਦਿਨ, 20 ਕਰੋੜ ਦੇ ਅੰਕੜੇ ਪਾਰ ਕਰਨ ’ਚ 45 ਦਿਨ ਅਤੇ 30 ਕਰੋੜ ਦੇ ਅੰਕੜੇ ਤੱਕ ਪਹੁੰਚਣ ’ਚ 29 ਦਿਨ ਹੋਰ ਲੱਗੇ। ਮੰਤਰਾਲਾ ਨੇ ਕਿਹਾ ਕਿ ਦੇਸ਼ ਨੂੰ 30 ਕਰੋੜ ਖੁਰਾਕ ਤੋਂ 40 ਕਰੋੜ ਤੱਕ ਪਹੁੰਚਣ ’ਚ 24 ਦਿਨ ਲੱਗੇ ਅਤੇ ਫਿਰ 6 ਅਗਸਤ ਨੂੰ 50 ਕਰੋੜ ਟੀਕਾਕਰਨ ਦਾ ਅੰਕੜਾ ਪਾਰ ਕਰਨ ’ਚ 20 ਦਿਨ ਲੱਗੇ। ਉਸ ਨੇ ਕਿਹਾ ਕਿ 60 ਕਰੋੜ ਦੇ ਅੰਕੜੇ ਪਾਰ ਕਰਨ ’ਚ 19 ਦਿਨ ਹੋਰ ਲੱਗੇ ਅਤੇ 7 ਸਤੰਬਰ 60 ਕਰੋੜ ਦੇ ਅੰਕੜੇ ਪਾਰ ਕਰਨ ’ਚ 19 ਦਿਨ ਹੋਰ ਲੱਗੇ ਅਤੇ 7 ਸਤੰਬਰ ਨੂੰ 60 ਕਰੋੜ ਤੋਂ 70 ਕਰੋੜ ਤੱਕ ਪਹੁੰਚਣ ’ਚ ਸਿਰਫ਼ 13 ਦਿਨ ਲੱਗੇ। ਖੁਰਾਕਾਂ ਦੀ ਕੁੱਲ ਗਿਣਤੀ 13 ਸਤੰਬਰ ਨੂੰ 75 ਕਰੋੜ ਦਾ ਅੰਕੜਾ ਪਾਰ ਕਰ ਗਈ।
ਇਹ ਵੀ ਪੜ੍ਹੋ : ਬੈਂਗਲੁਰੂ ’ਚ ਪਰਿਵਾਰ ਦੇ 5 ਮੈਂਬਰ ਮਿਲੇ ਮ੍ਰਿਤ, 5 ਦਿਨਾਂ ਤੱਕ ਲਾਸ਼ਾਂ ਨਾਲ ਰਹੀ ਢਾਈ ਸਾਲ ਦੀ ਬੱਚੀ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਜੰਮੂ-ਕਸ਼ਮੀਰ ਦੇ 460 ਨੌਜਵਾਨ JAKLI ਰੈਜੀਮੈਂਟ ’ਚ ਸ਼ਾਮਲ
NEXT STORY