ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਪ੍ਰਸਿੱਧ ਧਾਰਮਿਕ ਸਥਾਨ ਵੈਸ਼ਨੋ ਦੇਵੀ ਦੇ ਤ੍ਰਿਕੁਟਾ ਹਿਲਜ਼ 'ਤੇ ਅਚਾਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਕ ਸ਼ਾਰਟ ਸਰਕਿਟ ਕਰਕੇ ਵੈਸ਼ਨੋ ਦੇਵੀ ਦੇ ਰਸਤੇ 'ਚ ਅਰਧਕੁਮਾਰੀ ਨਜ਼ਦੀਕ ਜੰਗਲਾਂ 'ਚ ਅੱਗ ਲੱਗ ਗਈ ਹੈ। ਅੱਗ ਦੀ ਸੂਚਨਾ ਮਿਲਦੇ ਹੀ ਸ਼ਰਾਈਨ ਬੋਰਡ ਦੇ ਕਰਮਚਾਰੀਆਂ ਨੂੰ ਅੱਗ ਬੁਝਾਉਣ ਲਈ ਬੁਲਾਇਆ ਗਿਆ ਹੈ।

ਹਾਲਾਂਕਿ ਅੱਗ ਨਾਲ ਵੈਸ਼ਨੋ ਦੇਵੀ ਯਾਤਰਾ 'ਤੇ ਕੋਈ ਅਸਰ ਨਹੀਂ ਪਿਆ ਹੈ ਅਤੇ ਸ਼ਰਧਾਲੂ ਪਹਿਲਾਂ ਦੀ ਤਰ੍ਹਾਂ ਦਰਸ਼ਨ ਕਰ ਰਹੇ ਹਨ। ਅੱਗ ਦੀ ਸੂਚਨਾ 'ਤੇ ਪ੍ਰਸ਼ਾਸ਼ਨ ਅਲਰਟ ਹੋ ਗਿਆ ਹੈ ਅਤੇ ਅੱਗ ਨੂੰ ਬੁਝਾਉਣ ਦੇ ਇੰਤਜਾਮ ਜਾ ਰਹੇ ਹਨ।

ਦੱਸਣਾ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾਂ ਵੀ ਵੈਸ਼ਨੋ ਦੇਵੀ ਨਜ਼ਦੀਕ ਦੇ ਇਨ੍ਹਾਂ ਜੰਗਲਾਂ 'ਚ ਕਈ ਵਾਰ ਅੱਗ ਲੱਗ ਚੁੱਕੀ ਹੈ। ਦੱਸਣਾ ਚਾਹੁੰਦੇ ਹਾਂ ਕਿ ਬੀਤੇ ਸਾਲ ਮਈ 'ਚ ਵੀ ਜੰਗਲਾਂ 'ਚ ਅੱਗ ਲੱਗੀ ਸੀ ਅਤੇ ਅੱਗ ਇੰਨੀ ਤੇਜ਼ ਸੀ ਕਿ ਮੰਦਿਰ ਜਾਣ ਵਾਲੇ ਸ਼ਰਧਾਲੂਆਂ ਦੀ ਆਵਾਜਾਈ 'ਤੇ ਰੋਕ ਲਗਾਉਣੀ ਪਈ ਸੀ। ਹਾਲਾਂਕਿ ਉਸ ਦੌਰਾਨ ਕਿਸੇ ਤਰ੍ਹਾਂ ਦੇ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ ਸੀ।
ਐੈੱਨ.ਐੈੱਚ.ਐੈੱਮ. ਦੇ ਕਰਮਚਾਰੀਆਂ ਨੂੰ ਪੁਲਸ ਨੇ ਦੌੜਾ-ਦੌੜਾ ਕੇ ਕੁੱਟਿਆ
NEXT STORY