ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਵੀਰਵਾਰ ਨੂੰ ਗੁਜਰਾਤ ਦੌਰੇ 'ਤੇ ਹਨ। ਮੋਦੀ ਨੇ ਅਹਿਮਦਾਬਾਦ 'ਚ ਸਾਬਰਮਤੀ ਆਸ਼ਰਮ 'ਚ ਮਹਾਤਮਾ ਗਾਂਧੀ ਦੇ ਰੂਹਾਨੀ ਗੁਰੂ ਸ਼੍ਰੀਮਦ ਰਾਜਚੰਦਰਜੀ ਦੇ ਨਾਂ 'ਤੇ ਇਕ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤਾ। ਸਾਬਰਮਤੀ ਆਸ਼ਰਮ ਦੇ 100 ਸਾਲ ਅਤੇ ਸ਼੍ਰੀਮਦ ਰਾਜਚੰਦਰਜੀ ਦੀ 150ਵੀਂ ਜਯੰਤੀ ਮੌਕੇ ਗਊਸ਼ਾਲਾ ਮੈਦਾਨ 'ਚ ਆਯੋਜਿਤ ਸਮਾਰੋਹ 'ਚ ਮੋਦੀ ਨੇ ਇਕ ਕਿਤਾਬ ਦਾ ਉਦਘਾਟਨ ਵੀ ਕੀਤਾ, ਜਿਸ 'ਚ 100 ਸਾਲਾਂ 'ਚ ਆਸ਼ਰਮ ਦੇ ਕੰਮਾਂ ਦਾ ਲੇਖਾ-ਜੋਖਾ ਹੈ। ਇਸ ਦੌਰਾਨ ਉਨ੍ਹਾਂ ਨੇ ਸਮਾਰੋਹ 'ਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ 'ਚ ਭੀੜ ਵੱਲੋਂ ਲਗਾਤਾਰ ਹੋ ਰਹੀਆਂ ਘਟਨਾਵਾਂ ਅਤੇ ਗਾਂ ਦੇ ਨਾਂ 'ਤੇ ਹੋ ਰਹੇ ਕਤਲ ਸਭ ਤੋਂ ਵਧ ਦਰਦਨਾਕ ਹਨ। ਉਨ੍ਹਾਂ ਨੇ ਕਿਹਾ ਕਿ ਗਊ ਰੱਖਿਆ ਦੇ ਨਾਂ 'ਤੇ ਕਿਸੇ ਇਨਸਾਨ ਦਾ ਕਤਲ ਕਰਨਾ ਗਲਤ ਹੈ। ਇਸ ਦੌਰਾਨ ਮੋਦੀ ਭਾਵੁਕ ਵੀ ਹੋਏ। ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਮੋਦੀ ਭਾਵੁਕ ਹੋਏ ਹੋਣ, ਇਸ ਤੋਂ ਪਹਿਲਾਂ ਕਈ ਅਜਿਹੇ ਕਿੱਸਿਆਂ ਨੂੰ ਯਾਦ ਕਰ ਕੇ ਮੋਦੀ ਦੀਆਂ ਅੱਖਾਂ ਨਮ ਹੋ ਗਈਆਂ ਸਨ।ਮਈ 2014: ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਮੋਦੀ ਲਈ ਗੁਜਰਾਤ ਵਿਧਾਨ ਸਭਾ 'ਚ ਵਿਸ਼ੇਸ਼ ਸੈਸ਼ਨ ਰੱਖਿਆ ਗਿਆ ਸੀ, ਇਸ 'ਚ ਮੋਦੀ ਨੇ ਵਿਦਾਈ ਭਾਸ਼ਣ 'ਚ ਵਿਰੋਧੀ ਧਿਰ ਦੀ ਵੀ ਤਾਰੀਫ ਕੀਤੀ ਸੀ, ਜਦੋਂ ਵਿਰੋਧੀ ਧਿਰ ਦੇ ਨੇਤਾ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਸਨ, ਉਦੋਂ ਮੋਦੀ ਭਾਸ਼ਣ ਦਿੰਦੇ ਹੋਏ ਭਾਵੁਕ ਹੋ ਗਏ ਸਨ।
ਮਈ 2014: ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਸੰਸਦੀ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਸੰਸਦ ਦੇ ਸੈਂਟਰਲ ਹਾਲ 'ਚ ਲਾਲਕ੍ਰਿਸ਼ਨ ਅਡਵਾਨੀ ਦੇ ਬਿਆਨ (ਨਰਿੰਦਰ ਭਾਈ ਦੇ ਕ੍ਰਿਪਾ ਦੀ) ਦਾ ਜ਼ਿਕਰ ਕਰੇਦ ਹੋਏ ਮੋਦੀ ਦੇ ਹੰਝੂ ਆ ਗਏ। ਉਸ ਸਮੇਂ ਰੋਂਦੇ ਹੋਏ ਮੋਦੀ ਨੇ ਕਿਹਾ ਸੀ ਕਿ ਅਡਵਾਨੀ ਕ੍ਰਿਪਾ ਸ਼ਬਦ ਦੀ ਵਰਤੋਂ ਨਾ ਕਰੋ, ਮਾਂ ਦੀ ਸੇਵਾ ਕਦੇ ਕ੍ਰਿਪਾ ਨਹੀਂ ਹੁੰਦੀ, ਮੇਰੇ ਲਈ ਭਾਜਪਾ ਮਾਂ ਦੇ ਸਨਮਾਨ ਹੈ।
ਸਤੰਬਰ 2015: ਅਮਰੀਕਾ ਯਾਤਰਾ ਦੌਰਾਨ ਜਦੋਂ ਮੋਦੀ ਫੇਸਬੁੱਕ ਹੈੱਡ ਕੁਆਰਟਰ 'ਚ ਮਾਰਕ ਜੁਕਰਬਰਗ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ, ਉਦੋਂ ਆਪਣੀ ਮਾਂ ਨਾਲ ਸੰਬੰਧਤ ਸਵਾਲ ਦਾ ਜਵਾਬ ਦਿੰਦੇ ਸਮੇਂ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ ਸਨ। ਮੋਦੀ ਨੇ ਇਸ ਦੌਰਾਨ ਆਪਣੀ ਮਾਂ ਦੇ ਸੰਘਰਸ਼ ਬਾਰੇ ਦੱਸਿਆ ਸੀ, ਜਦੋਂ ਉਹ ਭਾਵੁਕ ਹੋਏ ਸਨ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਮਾਂ ਨੇ ਦੂਜਿਆਂ ਦੇ ਘਰਾਂ 'ਚ ਕੰਮ ਕਰ ਕੇ ਉਨ੍ਹਾਂ ਨੂੰ ਪਾਲਿਆ।
ਮਈ 2015: ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਬੰਗਾਲ ਦੌਰੇ ਸਮੇਂ ਪਹਿਲੀ ਵਾਰ ਬੇਲੂਰ ਮਠ ਗਏ ਸਨ। ਉੱਥੇ ਜਦੋਂ ਉਨ੍ਹਾਂ ਦੇ ਲਈ ਸਵਾਮੀ ਵਿਵੇਕਾਨੰਦ ਦਾ ਕਮਰਾ ਖੋਲ੍ਹਿਆ ਗਿਆ ਤਾਂ ਉਹ ਭਾਵੁਕ ਹੋ ਗਏ ਸਨ। ਜ਼ਿਕਰਯੋਗ ਹੈ ਕਿ ਮੋਦੀ ਜਦੋਂ ਸਾਧੂ ਬਣਨਾ ਚਾਹੁੰਦੇ ਸਨ, ਉਦੋਂ ਇਸੇ ਮਠ ਨੇ ਤਿੰਨ ਵਾਰ ਉਨ੍ਹਾਂ ਦੀ ਅਪੀਲ ਨੂੰ ਨਾਮਨਜ਼ੂਰ ਕਰ ਦਿੱਤਾ ਸੀ।
8 ਨਵੰਬਰ 2016: ਨੋਟਬੰਦੀ ਤੋਂ ਬਾਅਦ 13 ਨਵੰਬਰ ਨੂੰ ਗੋਆ 'ਚ ਭਾਸ਼ਣ ਦਿੰਦੇ ਨਰਿੰਦਰ ਮੋਦੀ ਭਾਵੁਕ ਹੋ ਗਏ। ਬੋਲੇ- ਮੈਂ ਘਰ, ਪਰਿਵਾਕ, ਸਭ ਦੇਸ਼ ਲਈ ਛੱਡ ਦਿੱਤਾ। ਇਹ ਬੋਲਦੇ ਸਮੇਂ ਬਹੁਤ ਮੁਸ਼ਕਲ ਨਾਲ ਹੰਝੂ ਰੋਕ ਸਕੇ ਸਨ।
ਜਨਵਰੀ 2016: ਬਾਬਾ ਸਾਹਿਬ ਭੀਮਰਾਵ ਅੰਬੇਡਕਰ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਰੋਹ ਦੌਰਾਨ ਵਿਦਿਆਰਥੀ ਰੋਹਿਤ ਵੇਮੁਲਾ ਦੀ ਮੌਤ ਦਾ ਜ਼ਿਕਰ ਕਰਦੇ ਸਮੇਂ ਵੀ ਪ੍ਰਧਾਨ ਮੰਤਰੀ ਮੋਦੀ ਭਾਵੁਕ ਹੋ ਗਏ ਸਨ। ਮੋਦੀ ਨੇ ਕਿਹਾ ਸੀ ਕਿ ਇਕ ਮਾਂ ਨੇ ਆਪਣਾ ਬੇਟਾ ਗਵਾ ਦਿੱਤਾ ਹੈ, ਉਹ ਇਸ ਦਾ ਦਰਦ ਸਮਝਦੇ ਹਨ।
ਟਰੇਨ 'ਚ ਵਿਅਕਤੀ ਨੇ ਸ਼ਰੇਆਮ ਲੜਕੀ ਨੂੰ ਕੀਤੀ ਕਿੱਸ, ਹੋਇਆ ਹੰਗਾਮਾ
NEXT STORY