ਇਟਾਵਾ, (ਯੂ. ਐੱਨ. ਆਈ.)- ਉੱਤਰ ਪ੍ਰਦੇਸ਼ ਵਿਚ ਇਟਾਵਾ ਜ਼ਿਲੇ ਦੇ ਕੋਤਵਾਲੀ ਇਲਾਕੇ ਵਿਚ ਚਿਪਸ ਦੇ ਪੈਕੇਟ ’ਚੋਂ ਨਿਕਲੀ ਖਿਡੌਣੇ ਵਾਲੀ ਰਬੜ ਦੀ ਗੇਂਦ ਮਾਸੂਮ ਦੇ ਗਲੇ ਵਿਚ ਫਸਣ ਨਾਲ ਉਸ ਦੀ ਮੌਤ ਹੋ ਗਈ। ਸੀਨੀਅਰ ਪੁਲਸ ਸੁਪਰਡੈਂਟ ਸੰਜੇ ਕੁਮਾਰ ਨੇ ਵੀਰਵਾਰ ਨੂੰ ਦੱਸਿਆ ਕਿ ਕੋਤਵਾਲੀ ਥਾਣਾ ਖੇਤਰ ਦੇ ਨੌਰੰਗਾਬਾਦ ਨਿਵਾਸੀ ਤਸਲੀਮ ਦੇ 4 ਸਾਲਾ ਮਾਸੂਮ ਬੇਟੇ ਉਸਮਾਨ ਦੀ ਜਾਨ ਚਿਪਸ ਦੇ ਪੈਕੇਟ ’ਚੋਂ ਨਿਕਲੀ ਗੇਂਦ ਨੇ ਲੈ ਲਈ।
ਮਾਸੂਮ ਕ੍ਰੈਕਸ ਖਾਂਦੇ-ਖਾਂਦੇ ਪੈਕੇਟ ’ਚ ਨਿਕਲੀ ਗੇਂਦ ਵੀ ਖਾ ਗਿਆ, ਜਿਸ ਨਾਲ ਗੇਂਦ ਉਸ ਦੀ ਸਾਹ ਨਲੀ ਵਿਚ ਜਾ ਕੇ ਫਸ ਗਈ। ਮਾਂ ਨੇ ਬੱਚੇ ਦੀ ਅਚਾਨਕ ਨਾਲ ਵਿਗੜਦੀ ਹਾਲਤ ਦੇਖ ਕੇ ਉਸਨੂੰ ਤੁਰੰਤ ਜ਼ਿਲਾ ਹਸਪਤਾਲ ਲੈ ਗਈ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਜ਼ਮੀਨੀ ਵਿਵਾਦ ’ਚ ਮਾਂ ਤੇ ਭੈਣ ਨੂੰ ਜ਼ਿੰਦਾ ਸਾੜਿਆ
NEXT STORY