ਨਵੀਂ ਦਿੱਲੀ (ਏਜੰਸੀ)- ਆਯੂਸ਼ੀ ਮਲਿਕ ਅਤੇ ਵਿਪਰਾ ਮਹਿਤਾ ਨੇ LIVA ਮਿਸ ਦੀਵਾ 2024 ਦੇ ਗ੍ਰੈਂਡ ਫਿਨਾਲੇ ਵਿਚ ਜਿੱਤ ਹਾਸਲ ਕਰਕੇ ਖਿਤਾਬ ਆਪਣੇ ਨਾਮ ਕੀਤਾ। ਇਹ ਜਾਣਕਾਰੀ ਇੱਕ ਬਿਆਨ ਵਿੱਚ ਦਿੱਤੀ ਗਈ ਹੈ। ਪ੍ਰਬੰਧਕਾਂ ਵੱਲੋਂ ਜਾਰੀ ਬਿਆਨ ਅਨੁਸਾਰ, ਮਲਿਕ ਨੂੰ LIVA ਮਿਸ ਦੀਵਾ ਸੁਪਰਨੈਸ਼ਨਲ 2024 ਅਤੇ ਮਹਿਤਾ ਨੂੰ LIVA ਮਿਸ ਦੀਵਾ ਕੋਸਮੋ 2024 ਦਾ ਤਾਜ ਪਹਿਨਾਇਆ ਗਿਆ।
LIVA ਮਿਸ ਦੀਵਾ ਦਾ ਫਾਈਨਲ ਸ਼ੁੱਕਰਵਾਰ ਨੂੰ ਮੁੰਬਈ ਵਿੱਚ ਹੋਇਆ, ਜਿਸ ਵਿੱਚ 24 ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਹਰੇਕ ਸ਼੍ਰੇਣੀ ਵਿੱਚ 8 ਭਾਗੀਦਾਰ ਸਨ। ਮਲਿਕ ਅਤੇ ਮਹਿਤਾ ਹੁਣ ਕ੍ਰਮਵਾਰ ਮਿਸ ਸੁਪਰਨੈਸ਼ਨਲ 2025 ਅਤੇ ਮਿਸ ਕੌਸਮੋ 2025 ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੀਆਂ।
ਮਨੀ ਲਾਂਡਰਿੰਗ ਮਾਮਲਾ : ED ਨੇ ਜ਼ਬਤ ਕੀਤਾ ਨਿੱਜੀ ਜਹਾਜ਼
NEXT STORY