ਨੈਸ਼ਨਲ ਡੈਸਕ : ਸੁਪਰੀਮ ਕੋਰਟ ਨੇ ਐਲਗਾਰ ਪ੍ਰੀਸ਼ਦ-ਮਾਓਵਾਦੀ ਸਬੰਧ ਮਾਮਲੇ ’ਚ 2020 ਵਿਚ ਗ੍ਰਿਫਤਾਰ ਐਕਟੀਵਿਸਟ ਜਯੋਤੀ ਜਗਤਾਪ ਨੂੰ ਬੁੱਧਵਾਰ ਨੂੰ ਰਾਹਤ ਦੇ ਕੇ ਅੰਤਰਿਮ ਜ਼ਮਾਨਤ ਦੇ ਦਿੱਤੀ। ਜਸਟਿਸ ਐੱਮ. ਐੱਮ. ਸੁੰਦਰੇਸ਼ ਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਇਹ ਹੁਕਮ ਉਸ ਵੇਲੇ ਪਾਸ ਕੀਤਾ ਜਦੋਂ ਜਗਤਾਪ ਵੱਲੋਂ ਸੀਨੀਅਰ ਐਡਵੋਕੇਟ ਅਪਰਣਾ ਭੱਟ ਨੇ ਕਿਹਾ ਕਿ ਉਹ 5 ਸਾਲ ਤੋਂ ਵੱਧ ਸਮੇਂ ਤੋਂ ਹਿਰਾਸਤ ਵਿਚ ਹੈ।
ਜਗਤਾਪ ਵੱਲੋਂ ਐਡਵੋਕੇਟ ਕਰਿਸ਼ਮਾ ਮਾਰੀਆ ਵੀ ਹਾਜ਼ਰ ਹੋਈ। ਹਾਈ ਕੋਰਟ ਨੇ ਕਿਹਾ ਸੀ ਕਿ ਜਗਤਾਪ ਕਬੀਰ ਕਲਾ ਮੰਚ (ਕੇ. ਕੇ. ਐੱਮ.) ਸਮੂਹ ਦੀ ਸਰਗਰਮ ਮੈਂਬਰ ਸੀ, ਜਿਸ ਨੇ 31 ਦਸੰਬਰ 2017 ਨੂੰ ਪੁਣੇ ’ਚ ਆਯੋਜਿਤ ਐਲਗਾਰ ਪ੍ਰੀਸ਼ਦ ਸੰਮੇਲਨ ਵਿਚ ਆਪਣੇ ਨਾਟਕ ਮੰਚਨ ਦੌਰਾਨ ਨਾ ਸਿਰਫ ਹਮਲਾਵਰੀ, ਸਗੋਂ ਬਹੁਤ ਭੜਕਾਊ ਨਾਅਰੇ ਵੀ ਲਾਏ ਸਨ। ਹਾਈ ਕੋਰਟ ਨੇ ਕਿਹਾ ਸੀ,‘‘ਸਾਡਾ ਮੰਨਣਾ ਹੈ ਕਿ ਅਪੀਲਕਰਤਾ (ਜਗਤਾਪ) ਖਿਲਾਫ ਐੱਨ. ਆਈ. ਏ. ਦੇ ਦੋਸ਼ਾਂ ਨੂੰ ਪਹਿਲੀ ਨਜ਼ਰੇ ਸੱਚ ਮੰਨਣ ਲਈ ਜ਼ਰੂਰੀ ਆਧਾਰ ਮੌਜੂਦ ਹਨ।’’
ਸਰਹੱਦ ਪਾਰੋਂ ਅੱਤਵਾਦ ’ਤੇ ਪਾਕਿ ਨੇਤਾ ਦਾ ਕਬੂਲਨਾਮਾ: ਅਸੀਂ ਹੀ ਕੀਤੇ ਕਸ਼ਮੀਰ ਤੋਂ ਲੈ ਕੇ ਲਾਲ ਕਿਲ੍ਹੇ ਤੱਕ ਹਮਲੇ
NEXT STORY