ਮੁਰੈਨਾ (ਭਾਸ਼ਾ)- ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ 'ਚ 34 ਸਾਲਾ ਇਕ ਗਰਭਵਤੀ ਔਰਤ ਨਾਲ ਤਿੰਨ ਲੋਕਾਂ ਵਲੋਂ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ ਅਤੇ ਫਿਰ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਪੀੜਤਾ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਹੈ। ਪੁਲਸ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ 80 ਫ਼ੀਸਦੀ ਝੁਲਸੀ ਪੀੜਤਾ ਦਾ ਗਵਾਲੀਅਰ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਅੰਬਾਹ ਕਸਬੇ ਤੋਂ ਕਰੀਬ 3 ਕਿਲੋਮੀਟਰ ਦੂਰ ਚਾਂਦ ਕਾ ਪੁਰਾ ਪਿੰਡ 'ਚ ਹੋਈ।
ਇਹ ਵੀ ਪੜ੍ਹੋ : ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ, ਫਿਰ ਸਿਰ ਹੱਥ 'ਚ ਫੜ ਕੇ ਸੜਕ 'ਤੇ ਟਹਿਲਦਾ ਰਿਹਾ ਦੋਸ਼ੀ
ਅੰਬਾਹ ਥਾਣੇ ਦੇ ਪੁਲਸ ਇੰਸਪੈਕਟਰ ਆਲੋਕ ਪਰਿਹਾਰ ਨੇ ਦੱਸਿਆ ਕਿ ਪੀੜਤਾ ਇਕ ਔਰਤ ਨਾਲ ਸਮਝੌਤਾ ਕਰਨ ਲਈ ਪਿੰਡ ਗਈ ਸੀ। ਉਸ ਔਰਤ ਨੇ ਪੀੜਤਾ ਦੇ ਪਤੀ 'ਤੇ ਜਬਰ ਜ਼ਿਨਾਹ ਦਾ ਦੋਸ਼ ਲਗਾਇਆ ਸੀ। ਅਧਿਕਾਰੀ ਨੇ ਦੱਸਿਆ ਕਿ ਐਂਬੂਲੈਂਸ 'ਚ ਪੀੜਤਾ ਨੇ ਪਤੀ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਚਾਂਦਪੁਰ ਪਿੰਡ ਦੇ ਤਿੰਨ ਲੋਕਾਂ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ। ਉਸ ਨੇ ਕਿਹਾ ਕਿ ਜਦੋਂ ਉਹ ਦੌੜਨ ਲੱਗੀ ਤਾਂ ਉਸ ਔਰਤ ਸਮੇਤ ਹੋਰ ਲੋਕਾਂ ਨੇ ਪੈਟਰੋਲ ਸੁੱਟ ਕੇ ਉਸ ਨੂੰ ਸਾੜ ਦਿੱਤਾ। ਬਿਆਨ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਪਰਿਹਾਰ ਨੇ ਕਿਹਾ ਕਿ ਪੀੜਤਾ ਦੇ ਪਤੀ ਨੇ ਵੀਡੀਓ ਪੁਲਸ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੀੜਤਾ ਨੇ ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾ ਦਿੱਤਾ ਹੈ ਪਰ ਪੁਲਸ ਨੇ ਅਜੇ ਤੱਕ ਉਸ ਦਾ ਬਿਆਨ ਦਰਜ ਨਹੀਂ ਕੀਤਾ ਹੈ। ਮਾਮਲੇ 'ਚ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਟਾਕਾ ਫੈਕਟਰੀ 'ਚ ਧਮਾਕਾ, 9 ਲੋਕਾਂ ਦੀ ਹੋਈ ਦਰਦਨਾਕ ਮੌਤ
NEXT STORY