ਨਵੀਂ ਦਿੱਲੀ – ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਹੁਣ ਹੋਲੀ ਮਗਰੋਂ ਦਿੱਲੀ ਭਾਜਪਾ ਵਿਚ ਵੱਡੇ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ । ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਦਿੱਲੀ ਭਾਜਪਾ ਨੂੰ ਰੁਕੇ ਹੋਏ ਮੈਂਬਰਸ਼ਿਪ ਅਭਿਆਨ ਨੂੰ ਨਵੇਂ ਸਿਰਿਓਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਦਿੱਲੀ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਮੈਂਬਰਸ਼ਿਪ ਮੁਹਿੰਮ ਚਲਾਈ ਸੀ। ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਮਨੋਜ ਤਿਵਾੜੀ ਦਾ ਕਾਰਜਕਾਲ ਵੀ ਨਵੰਬਰ ਵਿਚ ਪੂਰਾ ਹੋ ਚੁੱਕਾ ਹੈ। ਉਨ੍ਹਾਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਕਾਰਣ ਐਕਸਟੈਂਸ਼ਨ ਦਿੱਤੀ ਗਈ ਸੀ। ਦਿੱਲੀ ਭਾਜਪਾ ਨੂੰ ਜੇਕਰ ਨਵਾਂ ਪ੍ਰਧਾਨ ਮਿਲਦਾ ਹੈ ਤਾਂ ਮੰਨਿਆ ਜਾ ਰਿਹਾ ਹੈ ਕਿ ਜ਼ਿਲਾ ਪ੍ਰਧਾਨ, ਮੰਡਲ ਪ੍ਰਧਾਨ, ਪਾਰਟੀ ਦੇ ਮਹਾ ਮੰਤਰੀ, ਮੀਤ ਪ੍ਰਧਾਨ ਸਮੇਤ ਸਮੁੱਚੇ ਮੋਰਚਾ ਪ੍ਰਧਾਨ ਵੀ ਬਦਲੇ ਜਾਣਗੇ। ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਪਾਰਟੀ ਸਾਹਮਣੇ 2 ਸਾਲ ਬਾਅਦ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦੀ ਚੁਣੌਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਸੰਗਠਨ ਨਾਲ ਜੁੜੇ ਅਜਿਹੇ ਵਿਅਕਤੀ ਨੂੰ ਸੂਬਾ ਪ੍ਰਧਾਨ ਬਣਾਉਣਾ ਚਾਹੁੰਦੀ ਹੈ ਜੋ ਜ਼ਮੀਨੀ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰੇ। ਇਨ੍ਹਾਂ ਵਿਚ ਸਾਬਕਾ ਸੰਗਠਨ ਮੰਤਰੀ ਪਵਨ ਸ਼ਰਮਾ, ਸਾਬਕਾ ਨੇਤਾ ਵਿਰੋਧੀ ਧਿਰ ਵਿਜੇਂਦਰ ਗੁਪਤਾ, ਸਾਬਕਾ ਪ੍ਰਧਾਨ ਸਤੀਸ਼ ਉਪਾਧਿਆਏ ਅਤੇ ਸੂਬੇ ਦੇ ਸਾਬਕਾ ਮਹਾਮੰਤਰੀ ਆਸ਼ੀਸ਼ ਸੂਦ ਦਾ ਨਾਂ ਸ਼ਾਮਲ ਹੈ।
ਹੁਣ ਭ੍ਰਿਸ਼ਟਾਚਾਰੀ ਬਾਬੂਆਂ ਨੂੰ ਨਹੀਂ ਦਿੱਤਾ ਜਾਵੇਗਾ ਪਾਸਪੋਰਟ
NEXT STORY