ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਵਿਚ ਇਕ ਵਿਅਕਤੀ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਆਪਣੀ ਪਤਨੀ ਅਤੇ ਨਵਜੰਮੇ ਬੱਚੇ ਨੂੰ ਡਿਸਚਾਰਜ ਕਰਵਾਉਣ ਲਈ ਆਪਣਾ 3 ਸਾਲ ਦਾ ਬੇਟਾ ਕਥਿਤ ਤੌਰ 'ਤੇ ਵੇਚਣ ਲਈ ਮਜਬੂਰ ਹੋਣਾ ਪਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਆਰਥਿਕ ਤੰਗੀ ਕਾਰਨ ਨਿਰਾਸ਼ ਹੋ ਕੇ ਕੀਤੇ ਗਏ ਇਸ ਕੰਮ ਦੀ ਜਦੋਂ ਆਲੋਚਨਾ ਹੋਈ ਤਾਂ ਸਥਾਨਕ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕੀਤੀ। ਪੁਲਸ ਅਨੁਸਾਰ ਬਰਵਾ ਪੱਟੀ ਵਾਸੀ ਹਰੀਸ਼ ਪਟੇਲ ਨੇ ਆਪਣੀ ਪਤਨੀ ਨੂੰ ਨਾਰਮਲ ਡਲਿਵਰੀ ਲਈ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ।
ਇਹ ਵੀ ਪੜ੍ਹੋ : ਟ੍ਰੈਕਮੈਨ ਬਣਿਆ ਸੈਂਕੜੇ ਜਾਨਾਂ ਦਾ ਰਖਵਾਲਾ, 500 ਮੀਟਰ ਦੌੜ ਕੇ ਰੁਕਵਾਈ ਰਾਜਧਾਨੀ ਐਕਸਪ੍ਰੈੱਸ, ਟਲਿਆ ਹਾਦਸਾ
ਹਾਲਾਂਕਿ, ਕਿਉਂਕਿ ਮਾਂ ਅਤੇ ਬੱਚਾ ਹਸਪਤਾਲ ਦੀ ਫੀਸ ਦਾ ਭੁਗਤਾਨ ਕਰਨ ਵਿਚ ਅਸਮਰੱਥ ਸਨ, ਉਨ੍ਹਾਂ ਨੂੰ ਹਸਪਤਾਲ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਇਸ ਤੋਂ ਨਿਰਾਸ਼ ਹੋ ਕੇ ਬੱਚੇ ਦੇ ਪਿਤਾ ਨੇ ਸ਼ੁੱਕਰਵਾਰ ਨੂੰ ਬੱਚੇ ਨੂੰ ਗੋਦ ਲੈਣ ਦੇ ਫਰਜ਼ੀ ਸਮਝੌਤੇ ਤਹਿਤ ਆਪਣੇ ਬੇਟੇ ਨੂੰ ਕੁਝ ਹਜ਼ਾਰ ਰੁਪਏ 'ਚ ਵੇਚਣ ਲਈ ਰਾਜ਼ੀ ਹੋ ਗਿਆ। ਐੱਸਪੀ ਸੰਤੋਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਸ ਵਾਰਦਾਤ ਵਿਚ ਸ਼ਾਮਲ ਵਿਚੋਲੇ ਅਮਰੇਸ਼ ਯਾਦਵ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚ ਬੱਚੇ ਨੂੰ ਗੋਦ ਲੈਣ ਵਾਲੇ ਜੋੜੇ ਭੋਲਾ ਯਾਦਵ ਅਤੇ ਉਸ ਦੀ ਪਤਨੀ ਕਲਾਵਤੀ, ਇਕ ਫਰਜ਼ੀ ਡਾਕਟਰ ਤਾਰਾ ਕੁਸ਼ਵਾਹਾ ਅਤੇ ਹਸਪਤਾਲ ਦੀ ਕਰਮਚਾਰੀ ਸੁਗੰਤੀ ਸ਼ਾਮਲ ਹਨ। ਇਸ ਘਟਨਾ 'ਤੇ ਕਾਰਵਾਈ ਕਰਨ 'ਚ ਕਥਿਤ ਤੌਰ 'ਤੇ ਨਾਕਾਮ ਰਹਿਣ ਵਾਲੇ ਪੁਲਸ ਕਾਂਸਟੇਬਲ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਮਿਸ਼ਰਾ ਨੇ ਕਿਹਾ, "ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ ਅਤੇ ਉਸਦੇ ਮਾਪਿਆਂ ਨੂੰ ਸੌਂਪ ਦਿੱਤਾ ਗਿਆ ਹੈ।" ਸਥਾਨਕ ਲੋਕਾਂ ਮੁਤਾਬਕ ਹਰੀਸ਼ ਪਟੇਲ ਦਿਹਾੜੀਦਾਰ ਮਜ਼ਦੂਰ ਹੈ ਅਤੇ ਨਵਜੰਮਿਆ ਬੱਚਾ ਉਸ ਦਾ ਛੇਵਾਂ ਬੱਚਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8
ਹੇਮਾ ਮਾਲਿਨੀ ਦਾ OTT ਪਲੇਟਫਾਰਮ 'ਤੇ ਵੱਡਾ ਬਿਆਨ, ਬੋਲੀ- ਫਿਲਮਾਂ ’ਚ ਪਰੋਸੀ ਜਾ ਰਹੀ ਅਸ਼ਲੀਲਤਾ
NEXT STORY