ਨੈਸ਼ਨਲ ਡੈਸਕ- ਅਗਨੀਵੀਰ ਰੈਲੀ 'ਚ ਸੋਮਵਾਰ ਨੂੰ ਇਕ ਭਾਗੀਦਾਰ ਮੈਦਾਨ 'ਚ ਅਚਾਨਕ ਡਿੱਗ ਗਿਆ ਅਤੇ ਦੇਰ ਰਾਤ ਉਸ ਦੀ ਮੌਤ ਹੋ ਗਈ। ਇਹ ਦਰਦਨਾਕ ਘਟਨਾ ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ ਦੇ ਬੋਈਰਦਾਦਰ ਸਟੇਡੀਅਮ 'ਚ ਵਾਪਰੀ। ਮ੍ਰਿਤਕ ਮਨੋਜ ਕੁਮਾਰ ਸਾਹੂ (20) ਨੇ ਫ਼ੌਜ ਭਰਤੀ ਕੇਂਦਰ ਸਟੇਡੀਅਮ ਰਾਏਗੜ੍ਹ 'ਚ ਪਹਿਲੇ ਪੜਾਅ 1600 ਮੀਟਰ ਦੀ ਦੌੜ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ।
ਅਗਲੇ ਪੜਾਅ ਲਈ ਬਾਓਮੈਟ੍ਰਿਕ ਲਗਾਉਣ ਤੋਂ ਪਹਿਲੇ ਅਚਾਨਕ ਉਹ ਮੈਦਾਨ 'ਚ ਡਿੱਗ ਗਿਆ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਰਾਏਗੜ੍ਹ ਭੇਜਿਆ ਗਿਆ। ਜਿੱਥੇ ਸੋਮਵਾਰ ਰਾਤ 11.35 ਵਜੇ ਉਸ ਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਦਨ 'ਚ ਵਿਰੋਧੀ ਪਾਰਟੀਆਂ ਦਾ ਜ਼ਬਰਦਸਤ ਹੰਗਾਮਾ, ਲੋਕ ਸਭਾ-ਰਾਜ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ
NEXT STORY