ਵੈੱਬ ਡੈਸਕ : ਗੁਜਰਾਤ ਦੇ ਅਹਿਮਦਾਬਾਦ ਜ਼ਿਲ੍ਹੇ ਦੇ ਖੇੜਾ ਤੋਂ ਦਾਜ ਲਈ ਪਰੇਸ਼ਾਨੀ ਦਾ ਇੱਕ ਸ਼ਰਮਨਾਕ ਅਤੇ ਘਿਨਾਉਣਾ ਮਾਮਲਾ ਸਾਹਮਣੇ ਆਇਆ ਹੈ। ਇੱਕ 23 ਸਾਲਾ ਔਰਤ ਨੇ ਆਪਣੇ ਸਹੁਰਿਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ, ਜਿਸ 'ਚ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਆਪਣੇ ਅਣਵਿਆਹੇ ਛੋਟੇ ਪੁੱਤਰ ਲਈ ਦਾਜ ਵਜੋਂ ਪੈਸੇ ਜਾਂ ਕਾਰ ਨਹੀਂ, ਸਗੋਂ ਉਸਦੀ ਛੋਟੀ ਭੈਣ ਦੀ ਮੰਗ ਕੀਤੀ।
ਪੈਸੇ ਲਿਆਓ ਜਾਂ ਭੈਣ ਦਾ ਵਿਆਹ ਦਿਓਰ ਨਾਲ ਕਰਾਓ
ਸੋਮਵਾਰ ਨੂੰ ਬਾਵਲਾ ਪੁਲਸ ਸਟੇਸ਼ਨ 'ਚ ਦਰਜ ਸ਼ਿਕਾਇਤ ਦੇ ਅਨੁਸਾਰ, ਔਰਤ ਦਾ ਵਿਆਹ ਦਸੰਬਰ 2024 'ਚ ਹੋਇਆ ਸੀ। ਇਹ ਹੈਰਾਨ ਕਰਨ ਵਾਲੀ ਮੰਗ ਉਦੋਂ ਉੱਠੀ ਜਦੋਂ ਉਸਦੇ ਸਹੁਰੇ ਆਪਣੇ ਛੋਟੇ ਪੁੱਤਰ ਲਈ ਆਪਣੀ ਜਾਤੀ ਵਿੱਚ ਢੁਕਵੀਂ ਦੁਲਹਨ ਨਹੀਂ ਲੱਭ ਸਕੇ।
ਪੀੜਤਾ ਨੇ ਦੱਸਿਆ ਕਿ ਉਹ ਛੇ ਮਹੀਨਿਆਂ ਦੀ ਗਰਭਵਤੀ ਸੀ ਜਦੋਂ ਉਸਦੇ ਸਹੁਰੇ ਉਸਨੂੰ ਤੰਗ ਕਰਨਾ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਐੱਫਆਈਆਰ ਦੇ ਅਨੁਸਾਰ, ਸਹੁਰਿਆਂ ਨੇ ਉਸਨੂੰ ਕਿਹਾ ਕਿ ਉਹ ਜਾਂ ਤਾਂ ਉਸਦੇ ਮਾਪਿਆਂ ਤੋਂ ਪੈਸੇ ਮੰਗੇ ਜਾਂ ਆਪਣੀ ਛੋਟੀ ਭੈਣ ਦਾ ਵਿਆਹ ਉਸਦੇ ਦਿਓਰ ਨਾਲ ਕਰੇ। ਜਦੋਂ ਨੂੰਹ ਨੇ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਉਸਨੂੰ ਕਿਹਾ ਕਿ ਜੇਕਰ ਉਹ ਘਰ 'ਚ ਰਹਿਣਾ ਚਾਹੁੰਦੀ ਹੈ ਤਾਂ ਉਸਨੂੰ ਆਪਣੇ ਪਿਤਾ ਨੂੰ ਆਪਣੇ ਪਤੀ ਲਈ ਇੱਕ ਨਵੀਂ ਕਾਰ ਖਰੀਦਣ ਲਈ ਕਹਿਣਾ ਪਏਗਾ ਹੈ।
ਜਾਨਲੇਵਾ ਹਮਲਾ ਤੇ ਬੇਰਹਿਮੀ
ਪੀੜਤ ਨੇ ਦੋਸ਼ ਲਗਾਇਆ ਕਿ ਉਸਦੇ ਇਨਕਾਰ ਕਰਨ ਤੋਂ ਬਾਅਦ ਉਸਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਤਸੀਹੇ ਦਿੱਤੇ ਗਏ। ਔਰਤ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਮੇਰੇ ਪਿਤਾ ਨੇ ਮੈਨੂੰ ਕਈ ਵਾਰ ਪੈਸੇ ਦਿੱਤੇ - 14 ਅਗਸਤ ਨੂੰ ₹50,000 ਅਤੇ 23 ਅਗਸਤ ਨੂੰ ₹2.5 ਲੱਖ - ਪਰ ਫਿਰ ਵੀ ਉਨ੍ਹਾਂ ਨੇ ₹1 ਲੱਖ ਹੋਰ ਲਿਆਉਣ ਦੀ ਮੰਗ ਕੀਤੀ। ਜਦੋਂ ਮੇਰਾ ਪਿਤਾ ਬਾਕੀ ਰਕਮ ਨਹੀਂ ਦੇ ਸਕੇ ਤਾਂ ਮੇਰੇ ਸਹੁਰਿਆਂ ਨੇ ਮੇਰੀ ਗਰਦਨ 'ਤੇ ਚਾਕੂ ਰੱਖ ਦਿੱਤਾ ਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੀੜਤਾ ਨੇ ਕਿਹਾ ਕਿ ਉਸਨੂੰ ਦੋ ਦਿਨਾਂ ਤੱਕ ਇੱਕ ਕਮਰੇ ਵਿੱਚ ਬੰਦ ਰੱਖਿਆ ਗਿਆ। ਇਸ ਦੌਰਾਨ, ਗਰਭਵਤੀ ਹੋਣ ਦੇ ਬਾਵਜੂਦ, ਉਸਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਉਸਨੇ ਦੋਸ਼ ਲਗਾਇਆ ਕਿ ਉਸਦੇ ਸਹੁਰਿਆਂ ਨੇ ਉਸਦੇ ਢਿੱਡ 'ਚ ਲੱਤ ਵੀ ਮਾਰੀ।
ਪੁਲਸ ਨੇ ਐੱਫਆਈਆਰ ਕੀਤੀ ਦਰਜ
ਸ਼ਿਕਾਇਤਕਰਤਾ ਨੇ ਪਹਿਲਾਂ ਵਡਤਾਲ ਪੁਲਸ ਨਾਲ ਸੰਪਰਕ ਕੀਤਾ, ਜਿੱਥੋਂ ਉਸਦਾ ਕੇਸ ਅਹਿਮਦਾਬਾਦ ਜ਼ਿਲ੍ਹੇ ਦੇ ਬਾਵਲਾ ਪੁਲਸ ਸਟੇਸ਼ਨ 'ਚ ਤਬਦੀਲ ਕਰ ਦਿੱਤਾ ਗਿਆ। ਪੁਲਸ ਨੇ ਘਰੇਲੂ ਹਿੰਸਾ, ਹਮਲਾ, ਅਪਰਾਧਿਕ ਧਮਕੀ ਅਤੇ ਭੜਕਾਉਣ ਦੇ ਦੋਸ਼ਾਂ ਤਹਿਤ ਸਹੁਰਿਆਂ ਵਿਰੁੱਧ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਹੈ। ਪੁਲਸ ਇਸ ਸਮੇਂ ਮਾਮਲੇ ਦੀ ਵਿਸਥਾਰਤ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਾ ਡਾਲਰ ਤੇ ਨਾ ਦਿਰਹਮ ... ਭਾਰਤ-ਰੂਸ ਤੇਲ ਸੌਦੇ 'ਚ ਅਹਿਮ ਬਦਲਾਅ, ਭੁਗਤਾਨ ਨੂੰ ਲੈ ਕੇ ਚੁੱਕਿਆ ਵੱਡਾ ਕਦਮ
NEXT STORY