ਨੈਸ਼ਨਲ ਡੈਸਕ : ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਸਰਹੱਦ ਪਾਰ ਕਰਨ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਾਕਿਸਤਾਨ ਦਾ ਇੱਕ ਨਾਬਾਲਗ ਪ੍ਰੇਮੀ ਜੋੜਾ ਆਪਣੇ ਪਰਿਵਾਰਕ ਰਿਸ਼ਤੇ ਦੀ ਨਾਮਨਜ਼ੂਰੀ ਤੋਂ ਬਾਅਦ ਵਿਆਹ ਕਰਾਉਣ ਲਈ ਨਾਜਾਇਜ਼ ਤੌਰ 'ਤੇ ਸਰਹੱਦ ਪਾਰ ਕਰ ਕੇ ਭਾਰਤ ਵਿੱਚ ਦਾਖਲ ਹੋਇਆ। ਇਹ ਜੋੜਾ ਭਾਰਤੀ ਸਰਹੱਦ ਅੰਦਰ 40 ਕਿਲੋਮੀਟਰ ਤੱਕ ਅੱਗੇ ਆ ਗਿਆ ਸੀ। ਬੁੱਧਵਾਰ ਸ਼ਾਮ ਨੂੰ ਕੱਛ ਦੇ ਰਤਨਪਾਰ ਪਿੰਡ ਦੇ ਵਾਸੀਆਂ ਨੇ ਇਸ ਜੋੜੇ ਨੂੰ ਦੇਖਿਆ ਤੇ ਸ਼ੱਕ ਪੈਣ 'ਤੇ ਫੜ੍ਹ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਪਿਆਰ ਲਈ 60 ਕਿਲੋਮੀਟਰ ਦਾ ਰੇਗਿਸਤਾਨੀ ਸਫ਼ਰ
ਪੁੱਛਗਿੱਛ ਦੌਰਾਨ ਨਾਬਾਲਗ ਜੋੜੇ ਨੇ ਖੁਲਾਸਾ ਕੀਤਾ ਕਿ ਉਹ ਪਾਕਿਸਤਾਨ ਦੇ ਇਸਲਾਮਕੋਟ ਦੇ ਲਾਸਰੀ ਪਿੰਡ ਦੇ ਰਹਿਣ ਵਾਲੇ ਹਨ। ਲੜਕੇ ਦੀ ਉਮਰ 16 ਸਾਲ ਅਤੇ ਲੜਕੀ ਦੀ ਉਮਰ 15 ਸਾਲ ਹੈ ਅਤੇ ਉਨ੍ਹਾਂ ਨੇ ਆਪਣੀ ਪਛਾਣ ਮੀਰ ਭਾਈਚਾਰੇ ਨਾਲ ਸਬੰਧਤ ਦੱਸੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਮੰਗਲਵਾਰ ਰਾਤ ਨੂੰ ਕਰੀਬ 12 ਵਜੇ ਘਰੋਂ ਭੱਜੇ ਸਨ ਕਿਉਂਕਿ ਉਨ੍ਹਾਂ ਦੇ ਘਰ ਵਾਲੇ ਉਨ੍ਹਾਂ ਦੇ ਰਿਸ਼ਤੇ ਨੂੰ ਮਨਜ਼ੂਰੀ ਨਹੀਂ ਦੇ ਰਹੇ ਸਨ। ਪੁਲਸ ਅਨੁਸਾਰ ਇਸ ਜੋੜੇ ਨੇ ਰਾਹ ਲਈ ਕੁਝ ਖਾਣਾ ਅਤੇ 2-3 ਲੀਟਰ ਪਾਣੀ ਨਾਲ ਰੱਖਿਆ ਸੀ। ਉਨ੍ਹਾਂ ਨੇ ਕਰੀਬ 30 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਇੱਕ ਟਾਪੂ 'ਤੇ ਆਰਾਮ ਕੀਤਾ, ਜਿੱਥੇ ਉਨ੍ਹਾਂ ਨੇ ਮੀਂਹ ਦਾ ਪਾਣੀ ਇਕੱਠਾ ਕੀਤਾ ਅਤੇ ਪੀਤਾ। ਇਸ ਤੋਂ ਬਾਅਦ ਉਹ ਰੇਗਿਸਤਾਨ ਪਾਰ ਕਰਦੇ ਹੋਏ ਅੱਗੇ ਵਧੇ ਅਤੇ ਕਰੀਬ 60 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਭਾਰਤੀ ਸਰਹੱਦ ਵਿੱਚ ਦਾਖਲ ਹੋਏ।
ਜਦੋਂ ਇਹ ਜੋੜਾ ਗੁਜਰਾਤ ਦੇ ਰਤਨਪਾਰ ਪਿੰਡ ਦੀ ਸਰਹੱਦ 'ਤੇ ਸਥਿਤ ਸੰਗਵਾਰੀ ਮੰਦਿਰ ਨੇੜੇ ਪਹੁੰਚਿਆ ਤਾਂ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਦੇਖਿਆ। ਕਿਉਂਕਿ ਉਨ੍ਹਾਂ ਨੂੰ ਪਹਿਲਾਂ ਕਦੇ ਪਿੰਡ ਦੇ ਆਸ-ਪਾਸ ਨਹੀਂ ਦੇਖਿਆ ਗਿਆ ਸੀ, ਇਸ ਲਈ ਸ਼ੱਕ ਪੈਣ 'ਤੇ ਖਾਦਿਰ ਪੁਲਸ ਥਾਣੇ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਜੋੜੇ ਕੋਲੋਂ ਉਨ੍ਹਾਂ ਦੀ ਪਛਾਣ ਦਾ ਕੋਈ ਦਸਤਾਵੇਜ਼ ਨਹੀਂ ਮਿਲਿਆ ਹੈ। ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਸੁਰੱਖਿਆ ਏਜੰਸੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
ਕੱਛ ਵਿੱਚ ਲਗਾਤਾਰ ਮਾਮਲੇ
ਇਹ ਕੱਛ ਵਿੱਚ ਸਰਹੱਦ ਪਾਰ ਕਰਨ ਦਾ ਪਹਿਲਾ ਮਾਮਲਾ ਨਹੀਂ ਹੈ। ਇਸੇ ਸਾਲ ਮਾਰਚ ਵਿੱਚ ਵੀ ਇੱਕ 18 ਸਾਲਾ ਪਾਕਿਸਤਾਨੀ ਨੌਜਵਾਨ ਨੂੰ ਪਰਿਵਾਰਕ ਝਗੜੇ ਕਾਰਨ ਭੱਜ ਕੇ ਆਉਣ ਤੋਂ ਬਾਅਦ ਖਾਵੜਾ ਤੋਂ ਫੜ੍ਹਿਆ ਗਿਆ ਸੀ, ਜਿਸ ਨੂੰ ਬਾਅਦ ਵਿੱਚ ਵਾਪਸ ਭੇਜ ਦਿੱਤਾ ਗਿਆ। ਪਿਛਲੇ ਸਾਲ ਇੱਕ ਜੰਮੂ-ਕਸ਼ਮੀਰ ਦੇ ਨੌਜਵਾਨ ਨੂੰ ਆਪਣੀ ਪਾਕਿਸਤਾਨੀ ਪ੍ਰੇਮਿਕਾ ਨੂੰ ਮਿਲਣ ਜਾਂਦੇ ਸਮੇਂ ਫੜ੍ਹਿਆ ਗਿਆ ਸੀ। ਇਸ ਤੋਂ ਇਲਾਵਾ, ਜੁਲਾਈ 2020 ਵਿੱਚ ਮਹਾਰਾਸ਼ਟਰ ਦੇ ਇੱਕ ਨੌਜਵਾਨ ਨੂੰ ਸੋਸ਼ਲ ਮੀਡੀਆ ਰਾਹੀਂ ਬਣੀ ਪਾਕਿਸਤਾਨੀ ਪ੍ਰੇਮਿਕਾ ਨੂੰ ਮਿਲਣ ਲਈ ਕਰਾਚੀ ਜਾਂਦੇ ਸਮੇਂ ਵੀ ਗ੍ਰਿਫਤਾਰ ਕੀਤਾ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟ੍ਰਿਪਲ ਮਰਡਰ ਨਾਲ ਕੰਬ ਗਿਆ ਇਲਾਕਾ ! ਕੁੱਟ-ਕੁੱਟ ਮਾਰ'ਤੇ ਦਾਦਾ-ਦਾਦੀ ਤੇ ਪੋਤਾ, ਮਾਂ ਨੂੰ ਕਮਰੇ 'ਚ ਬੰਦ ਕਰ...
NEXT STORY