ਨਵੀਂ ਦਿੱਲੀ- ਏਅਰ ਇੰਡੀਆ ਐਕਸਪ੍ਰੈੱਸ ਦੇ ਇਕ ਪਾਇਲਟ ਨੇ ਬੁੱਧਵਾਰ ਨੂੰ ਸ਼੍ਰੀਨਗਰ ਤੋਂ ਉਡਾਣ ਭਰੀ ਅਤੇ ਦਿੱਲੀ ਹਵਾਈ ਅੱਡੇ 'ਤੇ ਉਤਰਨ ਦੇ ਕੁਝ ਦੇਰ ਬਾਅਦ ਹੀ ਕਿਸੇ ਸਿਹਤ ਸੰਬੰਧੀ ਪਰੇਸ਼ਾਨੀ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਸੂਤਰ ਅਨੁਸਾਰ, ਪਾਇਲਟ ਦੀ ਉਮਰ 35 ਤੋਂ 40 ਸਾਲ ਵਿਚਾਲੇ ਰਹੀ ਹੋਵੇਗੀ। ਉਨ੍ਹਾਂ ਨੇ ਸ਼੍ਰੀਨਗਰ ਤੋਂ ਜਹਾਜ਼ ਨੂੰ ਲੈ ਕੇ ਉਡਾਣ ਭਰੀ ਅਤੇ ਦਿੱਲੀ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਉਹ ਚੰਗਾ ਮਹਿਸੂਸ ਨਹੀਂ ਕਰ ਰਹੇ ਸਨ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : 3 ਬੱਚਿਆਂ ਦੀ ਮਾਂ ਨੇ ਬਦਲਿਆ ਧਰਮ, 12ਵੀਂ ਦੇ ਵਿਦਿਆਰਥੀ ਨਾਲ ਕਰਵਾਇਆ ਵਿਆਹ
ਏਅਰਲਾਈਨ ਦੇ ਇਕ ਬੁਲਾਰੇ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ,''ਸਾਨੂੰ ਸਿਹਤ ਕਾਰਨਾਂ ਕਰ ਕੇ ਆਪਣੇ ਸਹਿਯੋਗੀ ਨੂੰ ਗੁਆਉਣ ਦਾ ਡੂੰਘਾ ਅਫ਼ਸੋਸ ਹੈ... ਅਸੀਂ ਹਰ ਸੰਭਵ ਮਦਦ ਪ੍ਰਦਾਨ ਕਰ ਰਹੇ ਹਾਂ ਅਤੇ ਅਸੀਂ ਸਾਰੇ ਇਸ ਭਾਰੀ ਨੁਕਸਾਨ ਤੋਂ ਉਬਰਨ ਦੀ ਕੋਸ਼ਿਸ਼ ਕਰ ਰਹੇ ਹਾਂ।'' ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ। ਬੁਲਾਰੇ ਨੇ ਕਿਹਾ,''ਅਸੀਂ ਸਾਰੇ ਸੰਬੰਧਤ ਲੋਕਾਂ ਤੋਂ ਇਸ ਸਮੇਂ ਪ੍ਰਾਇਵੇਸੀ ਦਾ ਸਨਮਾਨ ਕਰਨ ਅਤੇ ਗੈਰ-ਜ਼ਰੂਰੀ ਅਟਕਲਾਂ ਤੋਂ ਬਚਣ ਦੀ ਅਪੀਲ ਕਰਦੇ ਹਾਂ। ਅਸੀਂ ਉੱਚਿਤ ਪ੍ਰਕਿਰਿਆ 'ਚ ਸੰਬੰਧਤ ਅਧਿਕਾਰੀਆਂ ਦੀ ਮਦਦ ਕਰਨ ਲਈ ਵਚਨਬੱਧ ਹਾਂ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਕ ਹੀ ਮੰਡਪ 'ਚ 'ਨਿਕਾਹ' ਤੇ ਫੇਰੇ ! ਵਿਆਹ ਦਾ ਇਕ ਸਮਾਗਮ ਹਰ ਪਾਸੇ ਬਣਿਆ ਚਰਚਾ ਦਾ ਵਿਸ਼ਾ
NEXT STORY