ਨੈਸ਼ਨਲ ਡੈਸਕ- ਰਾਜਸਥਾਨ ਦੇ ਕੋਟਾ ਸ਼ਹਿਰ 'ਚ ਵਿਆਹ ਦਾ ਕਾਰਡ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜੋ ਭਾਈਚਾਰੇ ਅਤੇ ਦੋਸਤੀ ਦੀ ਇਕ ਮਿਸਾਲ ਪੇਸ਼ ਕਰ ਰਿਹਾ ਹੈ। ਇਸ ਕਾਰਡ 'ਚ ਇਕ ਕਹਾਣੀ ਹੈ ਜਿਸ 'ਚ ਦੋ ਦੋਸਤ, ਵੱਖ-ਵੱਖ ਧਰਮਾਂ ਦੇ ਹੋਣ ਦੇ ਬਾਵਜੂਦ, ਇਕੋ ਦਿਨ ਅਤੇ ਇਕੋ ਜਗ੍ਹਾ 'ਤੇ ਆਪਣੇ ਬੱਚਿਆਂ ਦਾ ਵਿਆਹ ਬਹੁਤ ਧੂਮਧਾਮ ਨਾਲ ਕਰਵਾ ਰਹੇ ਹਨ। ਇਸ ਕਾਰਨ ਇਹ ਕਾਰਡ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਿਆ ਹੈ।

ਬਚਪਨ ਦੀ ਦੋਸਤੀ ਤੋਂ ਬਿਜ਼ਨੈੱਸ ਪਾਰਟਨਰ ਬਣਨ ਤੱਕ
ਕੋਟਾ ਜ਼ਿਲ੍ਹੇ ਦੇ ਜਨਕਪੁਰੀ ਮਾਲਾ ਰੋਡ ਦੇ ਰਹਿਣ ਵਾਲੇ ਅਬਦੁਲ ਰਊਫ ਅੰਸਾਰੀ ਅਤੇ ਵਿਸ਼ਵਜੀਤ ਚੱਕਰਵਰਤੀ ਬਚਪਨ ਦੇ ਦੋਸਤ ਹਨ। ਸਮੇਂ ਦੇ ਨਾਲ ਇਹ ਦੋਸਤੀ ਇਕ ਬਿਜ਼ਨੈੱਸ ਪਾਰਟਨਰਸ਼ਿਪ 'ਚ ਬਦਲ ਗਈ ਅਤੇ ਹੁਣ ਦੋਵੇਂ ਪਰਿਵਾਰ ਇਕ-ਦੂਜੇ ਦੀਆਂ ਖੁਸ਼ੀਆਂ ਦਾ ਹਿੱਸਾ ਬਣਦੇ ਹਨ। ਦੋਵੇਂ ਪਰਿਵਾਰਾਂ ਵਿਚਕਾਰ ਰਿਕਸ਼ਾ ਬਹੁਤ ਮਜ਼ਬੂਤ ਹੈ ਅਤੇ ਉਹ ਮਿਲ ਕੇ ਤਿਉਹਾਰਾਂ ਅਤੇ ਹੋਰ ਮੌਕਿਆਂ ਨੂੰ ਬਹੁਤ ਖੁਸ਼ੀ ਨਾਲ ਮਨਾਉਂਦੇ ਹਨ।
ਇਹ ਵੀ ਪੜ੍ਹੋ : 3 ਬੱਚਿਆਂ ਦੀ ਮਾਂ ਨੇ ਬਦਲਿਆ ਧਰਮ, 12ਵੀਂ ਦੇ ਵਿਦਿਆਰਥੀ ਨਾਲ ਕਰਵਾਇਆ ਵਿਆਹ
ਇਕ-ਦੂਜੇ ਦੇ ਪਰਿਵਾਰਾਂ ਦਾ ਸਵਾਗਤ ਕਰਨਾ
ਹੁਣ ਇਨ੍ਹਾਂ ਦੋਵਾਂ ਦੋਸਤਾਂ ਨੇ ਆਪਣੇ ਬੱਚਿਆਂ ਦਾ ਵਿਆਹ ਇਕੱਠੇ ਕਰਨ ਦਾ ਫੈਸਲਾ ਲਿਆ ਹੈ। ਇਸ ਵਿਆਹ ਦੇ ਕਾਰਡ ਨੂੰ ਇਕੱਠੇ ਛਾਪਿਆ ਗਿਆ ਹੈ, ਜਿਸ 'ਚ ਦੋਵਾਂ ਪਰਿਵਾਰਾਂ ਦੇ ਨਾਮ ਵੱਖ-ਵੱਖ ਭਾਸ਼ਾਵਾਂ- ਹਿੰਦੀ ਅਤੇ ਉਰਦੂ 'ਚ ਲਿਖੇ ਗਏ ਹਨ। ਇਸ ਕਾਰਡ ਦਾ ਨਾਂ 'ਉਤਸਵ-ਏ-ਸ਼ਾਦੀ' ਰੱਖਿਆ ਗਿਆ ਹੈ। ਇਸ ਕਾਰਡ 'ਚ ਨਾ ਸਿਰਫ਼ ਵਿਆਹ ਦੀਆਂ ਤਰੀਕਾਂ ਦਾ ਵੇਰਵਾ ਹੈ, ਸਗੋਂ ਇਕ-ਦੂਜੇ ਦੇ ਪਰਿਵਾਰਾਂ ਲਈ ਸੰਦੇਸ਼ ਵੀ ਹੈ, ਜੋ ਇਸ ਅਨੋਖੇ ਵਿਆਹ ਸਮਾਰੋਹ ਦਾ ਹਿੱਸਾ ਬਣ ਰਹੇ ਹਨ।
ਇਹ ਵੀ ਪੜ੍ਹੋ : ਸਰਕਾਰੀ ਅਧਿਕਾਰੀ ਨਿਕਲਿਆ 'ਧਨਕੁਬੇਰ', ED ਨੇ 4 ਮਸ਼ੀਨਾਂ ਨਾਲ 8 ਘੰਟੇ ਕੀਤੀ ਕੈਸ਼ ਦੀ ਗਿਣਤੀ
ਵਿਆਹ ਦੀਆਂ ਤਰੀਕਾਂ ਅਤੇ ਰਸਮਾਂ
ਭਾਵੇਂ ਦੋਵਾਂ ਦੋਸਤਾਂ ਦੇ ਪੁੱਤਰਾਂ ਦੇ ਵਿਆਹ ਵੱਖ-ਵੱਖ ਤਰੀਕਾਂ 'ਤੇ ਹੋਣਗੇ ਪਰ ਵਿਆਹ ਦੇ ਪ੍ਰੋਗਰਾਮ ਇਕੱਠੇ ਰੱਖੇ ਗਏ ਹਨ। ਅਬਦੁਲ ਰਊਫ ਅੰਸਾਰੀ ਦੇ ਪੁੱਤਰ ਯੂਨਸ ਪਰਵੇਜ਼ ਅੰਸਾਰੀ ਦਾ ਵਿਆਹ 17 ਅਪ੍ਰੈਲ ਨੂੰ ਹੋਵੇਗਾ, ਜਦੋਂ ਕਿ ਵਿਸ਼ਵਜੀਤ ਚੱਕਰਵਰਤੀ ਦੇ ਪੁੱਤਰ ਸੌਰਭ ਦਾ ਵਿਆਹ 18 ਅਪ੍ਰੈਲ ਨੂੰ ਹੋਵੇਗਾ। ਇਸ ਤੋਂ ਬਾਅਦ, ਦੋਵਾਂ ਪਰਿਵਾਰਾਂ ਦਾ ਰਿਸੈਪਸ਼ਨ ਉਸੇ ਰਿਜ਼ੋਰਟ 'ਚ ਹੋਵੇਗਾ ਜਿਸ ਦਾ ਨਾਮ 'ਦਾਵਤ-ਏ-ਖੁਸ਼ੀ' ਰੱਖਿਆ ਗਿਆ ਹੈ। ਇਹ ਵਿਆਹ ਸਿਰਫ਼ 2 ਪਰਿਵਾਰਾਂ ਵਿਚਕਾਰ ਨਹੀਂ, ਸਗੋਂ ਸਮਾਜ ਲਈ ਇਕ ਵੱਡਾ ਸੰਦੇਸ਼ ਵੀ ਹੈ। ਅਸੀਂ ਸਾਰੇ ਧਰਮ ਅਤੇ ਪਰੰਪਰਾਵਾਂ ਤੋਂ ਉੱਪਰ ਉੱਠ ਕੇ ਇਕੱਠੇ ਜਸ਼ਨ ਮਨਾ ਸਕਦੇ ਹਾਂ। ਅਜਿਹੇ ਜਸ਼ਨ ਭਾਈਚਾਰੇ ਅਤੇ ਸਦਭਾਵਨਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ 'ਚ ਮਦਦ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਰਾਤਿਆਂ ਦੌਰਾਨ 18 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਹਿਮਾਚਲ 'ਚ ਸ਼ਕਤੀਪੀਠਾਂ ਦੇ ਕੀਤੇ ਦਰਸ਼ਨ
NEXT STORY