ਲਖਨਊ- ਉੱਤਰ-ਪ੍ਰਦੇਸ਼ ਦੇ ਸਾਬਕਾ ਮੁਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਪ੍ਰਮੁੱਖ ਅਖਿਲੇਸ਼ ਯਾਦਵ ਨੇ ਅੱਜ ਕਾਂਗਰਸ ਨੂੰ ਵੱਡਾ ਝਟਕਾ ਦਿੰਦੇ ਹੋਏ ਕਿਹਾ ਕਿ 2019 ਦੀਆਂ ਲੋਕਸਭਾ ਚੋਣਾਂ ’ਚ ਕਾਂਗਰਸ ਤੋਂ ਦੂਰੀ ਬਣਾਈ ਜਾਵੇਗੀ।
ਇਕ ਟੀਵੀ ਚੈਨਲ ’ਤੇ ਗੱਲਬਾਤ ਦੌਰਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਕਾਂਗਰਸ ਨੂੰ ਘਮੰਡ ਆ ਗਿਆ ਹੈ ਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਤੀਜੇ ਮੋਰਚੇ ਦੀ ਵਕਾਲਤ ਕੀਤੀ। ਸਪਾ ਪ੍ਰਮੁੱਖ ਨੇ ਕਿਹਾ ਕਿ ਪਾਰਟੀ ਹਰੇਕ ਰਾਜ ਦੀ ਰਾਜਨੀਤਕ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।
ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਅਖਿਲੇਸ਼ ਦੇ ਬਿਆਨ ’ਤੇ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ। ਉਹ ਰਾਹੁਲ ਗਾਂਧੀ ਦੇ ਦੋਸਤ ਹਨ।
ਦਿੱਲੀ ’ਚ ਹਵਾ ਦੇ ਜ਼ਹਿਰ ਨੂੰ ਦੂਰ ਕਰਨ ਲਈ ਇਸ ਹਫਤੇ ਪੁਆਇਆਂ ਜਾ ਸਕਦੇ ਨਕਲੀ ਮੀਂਹ
NEXT STORY