ਕੋਲਕਾਤਾ— ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਨੇ ਦਿੱਗਜ ਸਰੋਦ ਵਾਦਕ ਅਲੀ ਅਕਬਰ ਖਾਨ ਵਲੋਂ 54 ਸਾਲ ਪਹਿਲਾਂ ਦਿੱਤੇ ਗਏ 100 ਰੁਪਏ ਦੇ ਨੋਟ ਨੂੰ ਹੁਣ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਉਨ੍ਹਾਂ ਨੂੰ ਮੁੰਬਈ ਵਿਚ ਪੇਸ਼ਕਾਰੀ ਤੋਂ ਬਾਅਦ ਇਨਾਮ ਦੇ ਰੂਪ ਵਿਚ ਇਹ ਰਕਮ ਮਿਲੀ ਸੀ। ਹੁਸੈਨ ਅੱਜ ਵੀ ਯਾਦ ਕਰਦੇ ਹਨ ਜਦੋਂ ਸਿਰਫ 12 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਉਸਤਾਦ ਅਲੀ ਅਕਬਰ ਖਾਨ ਨਾਲ ਪੇਸ਼ਕਾਰੀ ਦਿੱਤੀ ਸੀ। ਤਬਲਾ ਵਾਦਕ ਹੁਣ 66 ਸਾਲ ਦੇ ਹਨ।
ਉਨ੍ਹਾਂ ਨੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਉਹ 100 ਰੁਪਏ ਦਾ ਨੋਟ ਹੁਣ ਵੀ ਮੇਰੀ ਸਭ ਤੋਂ ਕੀਮਤੀ ਵਸਤੂ ਹੈ। ਪਦਮ ਭੂਸ਼ਣ ਨਾਲ ਸਨਮਾਨਿਤ ਹੁਸੈਨ ਨੇ ਆਪਣੇ ਬੀਤੇ ਸਮੇਂ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਜਦੋਂ ਮੈਨੂੰ ਮਿਹਨਤਾਨੇ ਵਜੋਂ 100 ਰੁਪਏ ਮਿਲੇ ਸਨ ਤਾਂ ਮੇਰੀ ਮਾਂ ਨੂੰ ਯਕੀਨ ਹੋ ਗਿਆ ਸੀ ਕਿ ਮੈਂ ਤਬਲੇ ਲਈ ਹੀ ਬਣਿਆ ਹਾਂ। ਉਨ੍ਹਾਂ ਦੱਸਿਆ ਕਿ ਮੇਰੀ ਮਾਂ ਚਾਹੁੰਦੀ ਸੀ ਕਿ ਮੈਂ ਤਬਲਾ ਜਾਰੀ ਰੱਖਾਂ, ਕਿਉਂਕਿ ਮੇਰੇ ਪਿਤਾ ਅੱਲਾ ਰੱਖਾ ਨੂੰ ਮੋਹਨ ਸਟੂਡੀਓ ਵਿਚ ਕਲਾਕਾਰ ਦੇ ਰੂਪ ਵਿਚ 350 ਰੁਪਏ ਪ੍ਰਤੀ ਮਹੀਨਾ ਮਿਲਦੇ ਸਨ।
ਅੱਤਵਾਦੀ ਸਈਦ ਦੀ ਨਵੀਂ ਚਾਲ, ਬੋਲਿਆ ਕਸ਼ਮੀਰ 'ਤੇ ਇਕ ਨਹੀਂ ਹੁੰਦੇ ਮੁਸਲਿਮ ਦੇਸ਼
NEXT STORY