ਸ਼੍ਰੀਨਗਰ— ਅਮਰਨਾਥ ਯਾਤਰਾ ਲਈ ਇਕ ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਰਹਿ ਗਿਆ ਹੈ। ਸ਼ਰਧਾਲੂ ਬੇਸਬਰੀ ਨਾਲ ਭਗਵਾਨ ਸ਼ਿਵ ਭੋਲੇ ਦੇ ਦਰਸ਼ਨਾਂ ਦੇ ਉਡੀਕ ਵਿਚ ਬੈਠੇ ਹਨ। ਸ਼ਰਧਾਲੂਆਂ ਲਈ ਯਾਤਰਾ ਨੂੰ ਸੌਖਾਲਾ ਬਣਾਉਣ ਲਈ ਤਿਆਰੀਆਂ ਜ਼ੋਰਾਂ 'ਤੇ ਚੱਲ ਹਨ। ਸੁਰੱਖਿਆ ਅਤੇ ਹੋਰ ਪ੍ਰਬੰਧਾਂ ਦੇ ਨਾਲ-ਨਾਲ ਯਾਤਰਾ ਮਾਰਗ ਤੋਂ ਬਰਫ ਹਟਾਉਣ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
ਚੰਦਨਵਾੜੀ ਤੋਂ ਪਵਿੱਤਰ ਗੁਫਾ ਤਕ ਦੇ 32 ਕਿਲੋਮੀਟਰ ਲੰਬੇ ਮਾਰਗ 'ਤੇ 800 ਮਜ਼ਦੂਰਾਂ ਨੂੰ ਬਰਫ ਹਟਾਉਣ ਦੇ ਕੰਮ ਵਿਚ ਲਾਇਆ ਗਿਆ ਹੈ। ਪਹਿਲਗਾਮ ਵਿਕਾਸ ਅਥਾਰਿਟੀ ਅਤੇ ਅਮਰਨਾਥ ਸ਼ਰਾਈਨ ਬੋਰਡ ਮਿਲ ਕੇ ਇਸ ਕੰਮ ਨੂੰ ਕਰ ਰਹੇ ਹਨ। ਬਰਫ ਨੂੰ ਹਟਾਉਣ ਦਾ ਕੰਮ ਬਾਲਟਾਲ ਅਤੇ ਪਹਿਲਗਾਮ ਦੋਹਾਂ ਮਾਰਗਾਂ ਤੋਂ ਕੀਤਾ ਜਾ ਰਿਹਾ ਹੈ।
ਓਧਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਯਾਤਰਾ ਤੋਂ ਪਹਿਲਾਂ ਹੀ ਕੰਮ ਪੂਰਾ ਹੋ ਜਾਵੇਗਾ। ਇਕ ਮਜ਼ਦੂਰ ਨੇ ਦੱਸਿਆ ਕਿ ਅਸੀਂ ਪਿਛਲੇ 15 ਦਿਨਾਂ ਤੋਂ ਕੰਮ ਕਰ ਰਹੇ ਹਾਂ। ਸਾਡੇ ਕੋਲ ਕੋਈ ਹੋਰ ਕੰਮ ਨਹੀਂ ਹੈ ਅਤੇ ਇਸ ਕੰਮ ਤੋਂ ਹੀ ਸਾਡੀ ਰੋਜ਼ੀ-ਰੋਟੀ ਚੱਲਦੀ ਹੈ। ਬਰਫ ਨੂੰ ਹਟਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ, ਤਾਂ ਕਿ ਸ਼ਰਧਾਲੂਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਇੱਥੇ ਦੱਸ ਦੇਈਏ ਕਿ 46 ਦਿਨ ਚੱਲਣ ਵਾਲੀ ਇਹ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਅਤੇ 15 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ।
ਪੀ.ਐੱਮ. ਮੋਦੀ ਤੇ ਸੋਲੇਹ ਨੇ ਤਟੀ ਨਿਗਰਾਨੀ ਰਡਾਰ ਪ੍ਰਣਾਲੀ ਦਾ ਕੀਤਾ ਉਦਘਾਟਨ
NEXT STORY