ਸ਼੍ਰੀਨਗਰ/ਨਵੀਂ ਦਿੱਲੀ (ਭਾਸ਼ਾ)–ਜੰਮੂ-ਕਸ਼ਮੀਰ ਦੇ 4 ਸਾਬਕਾ ਮੁੱਖ ਮੰਤਰੀਆਂ ਨੂੰ ਮਿਲੀ ਸੁਰੱਖਿਆ ਇਕ ਵਾਰ ਫਿਰ ਘਟਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਸ਼ਾਸਿਤ ਸੂਬੇ ਦੇ ਪ੍ਰਸ਼ਾਸਨ ਨੇ ਸ਼੍ਰੀਨਗਰ ਜ਼ਿਲ੍ਹੇ ਦੇ ਅੰਦਰ ਆਵਾਜਾਈ ਦੌਰਾਨ ਹੁਣ ਸਾਬਕਾ ਮੁੱਖ ਮੰਤਰੀਆਂ ਨੂੰ ਮਿਲੀ ਜੈਮਰ ਅਤੇ ਐਂਬੁਲੈਂਸ ਦੀ ਸਹੂਲਤ ਨੂੰ ਹਟਾਉਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਫਾਰੂਕ ਅਬਦੁੱਲਾ, ਗੁਲਾਮ ਨਬੀ ਆਜ਼ਾਦ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਨੂੰ ਮਿਲੇ ਵਿਸ਼ੇਸ਼ ਸੁਰੱਖਿਆ ਸਮੂਹ (ਐੱਸ.ਐੱਸ.ਜੀ.) ਦੇ ਸੁਰੱਖਿਆ ਕਵਚ ਨੂੰ ਵਾਪਸ ਲੈ ਲਿਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਅੰਤਰ ਜ਼ਿਲ੍ਹਾ ਆਵਾਜਾਈ ਦੌਰਾਨ ਚਾਰੇ ਸਾਬਕਾ ਮੁੱਖ ਮੰਤਰੀਆਂ ਨੂੰ ਜੈਮਰ ਅਤੇ ਐਂਬੁਲੈਂਸ ਦੀ ਸਹੂਲਤ ਮਿਲਦੀ ਰਹੇਗੀ।
ਇਹ ਵੀ ਪੜ੍ਹੋ : ਪੁਲਵਾਮਾ ਅੱਤਵਾਦੀ ਹਮਲੇ ਦੀ ਬਰਸੀ ’ਤੇ ਸ਼ਹੀਦਾਂ ਨੂੰ ਨਮਨ, ਲੋਕ ਬੋਲੇ- ਨਹੀਂ ਭੁਲਾਂਗੇ ਅੱਜ ਦਾ ਉਹ ਦਿਨ
ਅਨੁਭਵੀ ਰਾਜਨੇਤਾ ਅਤੇ ਲੋਕ ਸਭਾ ਸੰਸਦ ਮੈਂਬਰ ਫਾਰੂਕ ਅਬਦੁਲਾ ਨੇ ਸ਼ਨੀਵਾਰ ਨੂੰ ਸ਼੍ਰੀਨਗਰ ਦੀ ਮਸ਼ਹੂਰ ਹਜਰਤਬਲ ਦਰਗਾਹ ਅਤੇ ਦਸਗੀਰ ਸਾਬ 'ਚ ਪ੍ਰਾਰਥਨਾ ਕੀਤੀ ਪਰ ਉੱਥੇ ਕੋਈ ਐਂਬੂਲੈਂਸ ਜਾਂ ਜੈਮਰ ਨਹੀਂ ਦਿੱਸਿਆ। ਜੈਮਰ ਸਿਗਨਲ ਨੂੰ ਰੋਕਣ ਦਾ ਕੰਮ ਕਰਦਾ ਹੈ ਤਾਂ ਕਿ ਅੱਤਵਾਦ ਪ੍ਰਭਾਵਿਤ ਖੇਤਰਾਂ 'ਚ ਆਈ.ਈ.ਡੀ. ਵਰਗੇ ਵਿਸਫ਼ੋਟਕ ਪਦਾਰਥਾਂ 'ਚ ਰਿਮੋਟ ਰਾਹੀਂ ਦੂਰ ਤੋਂ ਵਿਸਫ਼ੋਟ ਨਾ ਕੀਤਾ ਜਾ ਸਕੇ। ਐਂਬੂਲੈਂਸ ਦੀ ਸਹੂਲਤ ਯਾਤਰਾ ਦੌਰਾਨ ਕਿਸੇ ਐਮਰਜੈਂਸੀ ਮੈਡੀਕਲ ਸੰਬੰਧਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦਿੱਤੀ ਜਾਂਦੀ ਹੈ। ਜੰਮੂ ਕਸ਼ਮੀਰ ਵਿਧਾਨ ਸਭਾ ਵਲੋਂ ਸਾਲ 2020 'ਚ ਕਾਨੂੰਨ ਬਣਾ ਕੇ ਐੱਸ.ਐੱਸ.ਜੀ. ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਦੇ ਅਧੀਨ ਮੁੱਖ ਮੰਤਰੀਆਂ ਅਤੇ ਸਾਬਕਾ ਮੁੱਖ ਮੰਤਰੀਆਂ ਨੂੰ ਐੱਸ.ਐੱਸ.ਜੀ. ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਸੀ ਪਰ ਹੁਣ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਸਾਰੇ ਚਾਰ ਸਾਬਕਾ ਮੁੱਖ ਮੰਤਰੀਆਂ ਦੀ ਐੱਸ.ਐੱਸ.ਜੀ. ਸੁਰੱਖਿਆ ਕਵਚ ਵਾਪਸ ਲੈ ਕੇ ਉਨ੍ਹਾਂ ਦੀ ਸੁਰੱਖਿਆ ਜੰਮੂ ਕਸ਼ਮੀਰ ਪੁਲਸ ਦੀ ਸੁਰੱਖਿਆ ਬਰਾਂਚ ਨੂੰ ਸੌਂਪੀ ਗਈ ਹੈ, ਜਿਸ 'ਚ ਕੇਂਦਰੀ ਹਥਿਆਰਬੰਦ ਨੀਮ ਫ਼ੌਜੀ ਫ਼ੋਰਸ ਮਦਦ ਕਰਨਗੇ। ਇਹ ਕਦਮ ਅਜਿਹੇ ਸਮੇਂ ਚੁਕਿਆ ਗਿਆ ਹੈ, ਜਦੋਂ ਸ਼੍ਰੀਨਗਰ 'ਚ ਪਿਛਲੇ ਸਾਲ ਤੋਂ ਅੱਤਵਾਦ ਨਾਲ ਸੰਬੰਧਤ ਹਿੰਸਾ ਦੇਖੀ ਜਾ ਰਹੀ ਹੈ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ ਦਿ ਰੈਜੀਸਟੈਂਸ ਫਰੰਟ ਵਲੋਂ ਨਾਗਰਿਕਾਂ ਦੇ ਕਤਲ ਤੋਂ ਇਲਾਵਾ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ 'ਚ ਮੁਕਾਬਲੇ ਦੇ ਮਾਮਲੇ ਵਧੇ ਹਨ। ਐੱਸ.ਐੱਸ.ਜੀ. ਸੁਰੱਖਿਆ ਕਰਮੀਆਂ ਨੂੰ ਬਲੈਕ ਕੈਟ ਕਮਾਂਡੋ ਕਹਿੰਦੇ ਹਨ। ਜੰਮੂ ਕਸ਼ਮੀਰ 'ਚ ਉਮਰ ਅਬਦੁੱਲਾ ਅਤੇ ਮਹਿਬੂਬਾ ਨੂੰ ਵੀ ਜ਼ੈੱਡ ਪਲੱਸ ਸੁਰੱਖਿਆ ਮਿਲਦੀ ਰਹੇਗੀ ਪਰ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਬਾਹਰ ਇਨ੍ਹਾਂ ਦੀ ਸੁਰੱਖਿਆ ਵਿਵਸਥਾ 'ਚ ਕਮੀ ਕੀਤੇ ਜਾਣ ਦੀ ਸੰਭਾਵਨਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ CM ਖੱਟੜ ਵਲੋਂ ਸ਼ਰਧਾਂਜਲੀ, ਕਿਹਾ- ਜਵਾਨਾਂ ਦਾ ਬਲੀਦਾਨ ਯਾਦ ਰਹੇਗਾ
NEXT STORY