ਕੋਲੱਮ (ਭਾਸ਼ਾ)- ਕੇਰਲ ਦੇ ਕੋਲੱਮ 'ਚ ਇਕ ਅਮਰੀਕੀ ਔਰਤ ਨਾਲ ਸਮੂਹਿਕ ਜਬਰ ਜ਼ਿਨਾਹ ਦੇ ਮਾਮਲੇ 'ਚ 2 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਮਹਿਲਾ ਹਾਲ ਹੀ 'ਚ ਭਾਰਤ ਆਈ ਸੀ ਅਤੇ ਇੱਥੇ ਨੇੜੇ ਦੇ ਇਕ ਆਸ਼ਰਮ 'ਚ ਰਹਿ ਰਹੀ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਨੂੰ ਬੁੱਧਵਾਰ ਨੂੰ ਫੜ ਲਿਆ ਗਿਆ ਅਤੇ ਉਨ੍ਹਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 376ਡੀ (ਸਮੂਹਿਕ ਜਬਰ ਜ਼ਿਨਾਹ) ਅਤੇ 376 (2) (ਐੱਨ) (ਇਕ ਹੀ ਔਰਤ ਨਾਲ ਵਾਰ-ਵਾਰ ਜਬਰ ਜ਼ਿਨਾਹ ਕਰਨਾ) ਸਮੇਤ ਹੋਰ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਕਰੂਨਾਗਪੱਲੀ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ,''ਦੋਸ਼ੀ ਫਿਲਹਾਲ ਹਿਰਾਸਤ 'ਚ ਹੈ।'' ਉਨ੍ਹਾਂ ਦੱਸਿਆ ਕਿ ਘਟਨਾ 31 ਜੁਲਾਈ ਨੂੰ ਉਸ ਸਮੇਂ ਹੋਈ, ਜਦੋਂ 44 ਸਾਲਾ ਮਹਿਲਾ ਆਸ਼ਰਮ ਕੋਲ ਸਮੁੰਦਰ ਕਿਨਾਰੇ ਇਕੱਲੀ ਬੈਠੀ ਸੀ।
ਪੁਲਸ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ਅਨੁਸਾਰ, ਦੋਸ਼ੀ ਉਸ ਕੋਲ ਆਏ ਅਤੇ ਸਿਗਰੇਟ ਸਾਂਝਾ ਕਰਨ ਦੀ ਪੇਸ਼ਕਸ਼ ਕੀਤੀ। ਜਦੋਂ ਔਰਤ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਉਦੋਂ ਉਨ੍ਹਾਂ ਨੇ ਉਸ ਨੂੰ ਸ਼ਰਾਬ ਦੀ ਪੇਸ਼ਕਸ਼ ਕੀਤੀ। ਔਰਤ ਦੀ ਸ਼ਿਕਾਇਤ ਦੇ ਹਵਾਲੇ ਤੋਂ ਪੁਲਸ ਨੇ ਦੱਸਿਆ ਕਿ ਸ਼ਰਾਬ ਪੀਣ ਨਾਲ ਉਹ ਨਸ਼ੇ 'ਚ ਆ ਗਈ ਅਤੇ ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਮੋਟਰਸਾਈਕਲ 'ਤੇ ਕੋਲ ਦੇ ਇਕ ਖ਼ਾਲੀ ਮਕਾਨ 'ਚ ਲੈ ਗਏ, ਜਿੱਥੇ ਉਸ ਨਾਲ ਵਾਰ-ਵਾਰ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ। ਔਰਤ ਨੇ ਇਕ ਅਗਸਤ ਦੀ ਰਾਤ ਪੁਲਸ 'ਚ ਸ਼ਿਕਾਇਤ ਦਾਇਰ ਕੀਤੀ ਸੀ। ਪੁਲਸ ਨੇ ਦੱਸਿਆ ਕਿ ਔਰਤ 22 ਜੁਲਾਈ ਨੂੰ ਕੇਰਲ ਆਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉਤਸ਼ਾਹ ਅਤੇ ਉਤਸੁਕਤਾ ਨਾਲ ਭਰੀਆਂ ਧੀਆਂ ਦੀਆਂ ਅੱਖਾਂ ਦੀ ਚਮਕ ਨਾਲ ਮਨ ਬਹੁਤ ਖੁਸ਼ ਹੈ : ਅਨੁਰਾਗ ਠਾਕੁਰ
NEXT STORY