ਅਹਿਮਦਾਬਾਦ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ’ਚ ਅਹਿਮਦਾਬਾਦ ਨੂੰ ਗਾਂਧੀਨਗਰ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ’ਤੇ ਇਕ ਏਲੀਵੇਟੇਡ ਕੋਰੀਡੋਰ ਦਾ ਸੋਮਵਾਰ ਨੂੰ ਉਦਘਾਟਨ ਕੀਤਾ। ਏਲੀਵੇਟੇਡ ਕੋਰੀਡਾਰ ਨਾਲ ਆਵਾਜਾਈ ’ਚ ਸਹੂਲਤ ਹੋਵੇਗੀ ਅਤੇ ਇਸ ਮਹੱਤਵਪੂਰਨ ਸੜਕ ’ਤੇ ਭੀੜ ਘੱਟ ਹੋਵੇਗੀ। ਅਹਿਮਦਾਬਾਦ ਦੇ ਗੋਟਾ ਫਲਾਈਓਵਰ ਅਤੇ ਇੱਥੇ ਸਾਇੰਸ ਸਿਟੀ ਫਲਾਈਓਵਰ ਵਿਚ 170 ਕਰੋੜ ਰੁਪਏ ਦੀ ਲਾਗਤ ਨਾਲ ਬਣੇ 2.36 ਕਿਲੋਮੀਟਰ ਲੰਬੇ ਏਲੀਵੇਟੇਡ ਕੋਰੀਡੋਰ ਚਾਲੂ ਹੋਣ ਦੇ ਨਾਲ ਸ਼ਹਿਰ ਦੀ ਸਭ ਤੋਂ ਰੁਝੀ ਸੜਕ ’ਤੇ ਤੋਂ ਆਵਾਜਾਈ ਆਸਾਨ ਹੋ ਜਾਵੇਗੀ।
ਇਹ ਵੀ ਪੜ੍ਹੋ : ਕੋਰੋਨਾ ਦੀ ਰਫ਼ਤਾਰ ਹੋਈ ਮੱਠੀ, ਦੇਸ਼ ’ਚ 248 ਦਿਨਾਂ ’ਚ ਮਰੀਜ਼ਾਂ ਦੀ ਗਿਣਤੀ ਸਭ ਤੋਂ ਘੱਟ
ਉਦਘਾਟਨ ਸਮਾਰੋਹ ’ਚ ਮੁੱਖ ਮੰਤਰੀ ਭੂਪਿੰਦਰ ਪਟੇਲ ਮੌਜੂਦ ਸਨ। ਰਾਜ ਮੁੱਖ ਮੰਤਰੀ ਦਫ਼ਤਰ ਤੋਂ ਜਾਰੀ ਬਿਆਨ ’ਚ ਕਿਹਾ ਗਿਆ,‘‘ਏਲੀਵੇਟੇਡ ਕੋਰੀਡੋਰ ਤੋਂ ਐੱਸ.ਜੀ. (ਸਰਖੇਜ-ਗਾਂਧੀਨਗਰ) ਰਾਜਮਾਰਗ ਦਾ ਇਸਤੇਮਾਲ ਕਰਨ ਵਾਲੇ ਯਾਤਰੀਆਂ ਨੂੰ ਸਿੱਧੇ ਫ਼ਾਇਦਾ ਮਿਲੇਗਾ। ਇਹ ਹਿੱਸਾ ਗਾਂਧੀਨਗਰ ’ਚ ਸ਼ਾਹ ਦੇ ਸੰਸਦੀ ਖੇਤਰ ਦੇ ਅਧੀਨ ਆਉਂਦਾ ਹੈ।’’
ਇਹ ਵੀ ਪੜ੍ਹੋ : ਵਾਇਰਸ ਕਿਵੇਂ ਪੈਦਾ ਹੋਇਆ ਹੁਣ ਕਦੇ ਪਤਾ ਨਹੀਂ ਲੱਗੇਗਾ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਦਿੱਲੀ ’ਚ ਅੱਜ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵੀ ਖੁੱਲ੍ਹੇ ਸਕੂਲ
NEXT STORY