ਨਵੀਂ ਦਿੱਲੀ— ਇਤਿਹਾਸਿਕ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੇ ਲੱਗਭਗ ਸੱਤ ਸਾਲ ਬਾਅਦ ਸਮਾਜਿਕ ਕਾਰਜਕਰਤਾ ਅੰਨਾ ਹਜ਼ਾਰੇ ਨੇ ਕੇਂਦਰ 'ਚ ਲੋਕਸਭਾ ਨਿਯੁਕਤ ਕਰਨ ਦੀ ਮੰਗ ਨੂੰ ਲੈ ਕੇ ਅੱਜ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਉਹ ਰਾਮਲੀਲਾ ਮੈਦਾਨ 'ਚ ਭੁੱਖ ਹੜਤਾਲ 'ਤੇ ਬੈਠੇ ਹਨ। ਦੱਸਣਾ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾਂ ਉਹ 2011 'ਚ ਵੀ ਇਥੇ ਬੈਠੇ ਸਨ। ਫਿਲਹਾਲ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਉਨ੍ਹਾਂ ਦੇ ਹਮਲੇ ਦੇ ਖਾਸ ਕੇਂਦਰ ਮੋਦੀ ਸਰਕਾਰ ਹੋਵੇਗੀ। ਅੰਦੋਲਨ 'ਤੇ ਬੈਠਣ ਤੋਂ ਪਹਿਲਾਂ ਉਹ ਰਾਜਘਾਟ 'ਚ ਮਹਾਤਮਾ ਗਾਂਧੀ ਦੀ ਸਮਾਧੀ ਸਥਾਨ 'ਤੇ ਗਏ ਅਤੇ ਉਥੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਉਹ ਸ਼ਹੀਦੀ ਪਾਰਕ ਵੀ ਗਏ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਹਜ਼ਾਰੇ ਨੇ ਪਹਿਲਾਂ ਤਿਰੰਗਾ ਲਹਿਰਾ ਕੇ ਫਿਰ ਅੰਦੋਲਨ ਦੀ ਸ਼ੁਰੂਆਤ ਕੀਤੀ। ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਕਰਨਾਟਕਾ ਦੇ ਸਾਬਕਾ ਲੋਕਾਯੁਕਤ ਐੈੱਨ. ਸੰਤੋਸ਼ ਹੇਂਗੜੇ ਅੰਦੋਲਨ 'ਚ ਸ਼ਾਮਲ ਹੋਣ ਰਾਮਲੀਲਾ ਮੈਦਾਨ ਪਹੁੰਚੇ।
ਇਸ ਮੈਦਾਨ 'ਚ ਅੰਨਾ ਨੇ ਕਿਹਾ ਕਿ ਇਸ ਵਾਰ ਆਪਣੀਆਂ ਮੰਗਾਂ ਪੂਰੀਆਂ ਕਰਵਾਏ ਬਿਨਾਂ ਨਹੀਂ ਉਠਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸਮਰਥਕ ਦਿੱਲੀ ਪਹੁੰਚ ਨਾ ਕਰ ਸਕਣ, ਇਸ ਲਈ ਪ੍ਰਸ਼ਾਸ਼ਨ ਨੇ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਅੰਨਾ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਨੇ ਉਨ੍ਹਾਂ ਦੇ ਕਿਸੇ ਵੀ ਖੱਤ ਦਾ ਜਵਾਬ ਨਹੀਂ ਦਿੱਤਾ। ਦੱਸਣਾ ਚਾਹੁੰਦੇ ਹਾਂ ਕਿ ਸਾਲ 2011 'ਚ ਭ੍ਰਿਸ਼ਟਾਚਾਰ ਦੀ ਜਾਂਚ ਲਈ ਲੋਕਪਾਲ ਦੇ ਗਠਨ ਦੀ ਮੰਗ ਨੂੰ ਲੈ ਕੇ ਅੰਨਾ ਇਸ ਮੈਦਾਨ 'ਚ ਭੁੱਖ ਹੜਤਾਲ 'ਤੇ ਬੈਠੇ ਸਨ।
ਟ੍ਰੈਫਿਕ ਪੁਲਸ ਨੇ ਜਾਰੀ ਕੀਤੀ ਐਡਵਾਇਜ਼ਰੀ
ਦਿੱਲੀ ਆਵਾਜਾਈ ਪੁਲਸ ਨੇ ਯਾਤਰੀਆਂ ਨੂੰ ਅਰੁਣ ਆਸਫ ਅਲੀ ਰੋਡ, ਦਿੱਲੀ ਗੇਟ, ਦਰਿਆਗੰਜ, ਨਵੀਂ ਦਿੱਲੀ ਰੇਲਵੇ ਸਟੇਸ਼ਨ, ਅਜਮੇਰੀ ਗੇਟ, ਪਹਾੜਗੰਜ, ਆਈ.ਟੀ.ਓ. ਰਾਜਘਾਟ, ਮਿੰਟੋ ਰੋਡ, ਵਿਵੇਕਾਨੰਦ ਮਾਰਗ ਅਤੇ ਜੇ.ਐੈੱਲ.ਐੈੱਨ. ਮਾਰਗ ਤੋਂ ਬਚ ਕੇ ਨਿਕਲਣ ਦੀ ਸਲਾਹ ਦਿੱਤੀ ਹੈ।
ਵਿਦਿਆਰਥਣ ਖੁਦਕੁਸ਼ੀ ਮਾਮਲਾ: ਪਿਤਾ ਨੇ ਕਿਹਾ, ਕਿਸੇ ਹੋਰ ਬੱਚੀ ਨਾਲ ਨਾ ਹੋਵੇ ਅਜਿਹਾ
NEXT STORY