ਨਵੀਂ ਦਿੱਲੀ— ਵਿਹਾਰ ਇਲਾਕੇ ਦੇ ਸਕੂਲ 'ਚ ਪੜ੍ਹਨ ਵਾਲੀ 9ਵੀਂ ਜਮਾਤ ਦੀ ਇਕ ਵਿਦਿਆਰਥਣ ਇਕਸ਼ਾ ਦੇ ਖੁਦਕੁਸ਼ੀ ਮਾਮਲੇ 'ਚ ਪਿਤਾ ਨੇ ਕਿਹਾ,''ਜੋ ਲੋਕ ਟਰੈਫਿਕ ਦੀ ਲਾਈਨ 'ਚ ਖੜ੍ਹੇ ਹਨ, ਉਹ ਵੀ ਸਾਡਾ ਸਾਥ ਦੇਣ। ਜੋ ਮੇਰੀ ਬੱਚੀ ਨਾਲ ਹੋਇਆ ਹੈ, ਉਹ ਕਿਸੇ ਹੋਰ ਦੀ ਬੱਚੀ ਨਾਲ ਨਾ ਹੋਵੇ। ਜੇਕਰ ਸਾਨੂੰ ਨਿਆਂ ਨਹੀਂ ਦੇ ਸਕਦੇ ਤਾਂ ਮੈਨੂੰ ਅਤੇ ਪਤਨੀ ਨੂੰ ਵੀ ਮਾਰ ਦਿਓ। ਬੱਚੀ ਦੀ ਮਾਂ ਨੇ ਵੀ ਕਿਹਾ ਕਿ ਜੇਕਰ ਸਾਡੀ ਤਕਲੀਫ ਦੂਰ ਨਹੀਂ ਕਰ ਸਕਦੇ ਹਨ ਤਾਂ ਮੈਨੂੰ ਅਤੇ ਮੇਰੇ ਪਤੀ ਨੂੰ ਮਾਰ ਦਿਓ। ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਟੀਚਰ ਮੇਰੀ ਬੇਟੀ ਦਾ ਮੈਟਰੋ 'ਚ ਪਿੱਛਾ ਕਰਦਾ ਸੀ। ਬੱਚੀ ਦੇ ਮਾਤਾ-ਪਿਤਾ ਸਕੂਲ ਦੇ ਬਾਹਰ ਸੜਕ 'ਤੇ ਅਧਿਆਪਕਾਂ ਨਾਲ ਧਰਨੇ 'ਤੇ ਬੈਠੇ ਹਨ।
ਜਾਮ 'ਚ ਫਸੇ ਰਹੇ ਲੋਕ
ਬੱਚੀ ਦੀ ਮਾਂ ਆਪਣੀ ਮ੍ਰਿਤਕ ਬੇਟੀ ਦੇ ਘੁੰਘਰੂ ਹੱਥ 'ਚ ਲੈ ਕੇ ਧਰਨੇ 'ਤੇ ਬੈਠੀ ਮਾਂ ਨੇ ਕਿਹਾ ਹੈ ਕਿ ਜਦੋਂ ਤੱਕ ਗ੍ਰਿਫਤਾਰੀ ਨਹੀਂ ਹੋਵੇਗੀ, ਮੈਂ ਇੱਥੋਂ ਨਹੀਂ ਹਟਾਂਗੀ। ਮਊਰ ਵਿਹਾਰ ਕੋਲ 10 ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਜਾਮ 'ਚ ਫਸੇ ਲੋਕਾਂ ਦਾ ਕਹਿਣਾ ਸੀ ਕਿ ਸਾਨੂੰ ਜਾਮ 'ਚ ਫਸਣ ਦਾ ਇੰਨਾ ਦੁਖ ਨਹੀਂ ਹੈ, ਜਿੰਨਾ ਬੱਚੀ ਨਾਲ ਹੋਈ ਦੁਖਦ ਘਟਨਾ ਹੈ। ਅਸੀਂ ਦੇਰ ਲਈ ਪਰੇਸ਼ਾਨ ਹੋ ਰਹੇ ਹਾਂ ਪਰ ਜਿਸ ਪਰਿਵਾਰ ਦੀ ਬੱਚੀ ਗਈ ਹੈ, ਉਨ੍ਹਾਂ ਨਾਲ ਜ਼ਿੰਦਗੀ ਭਰ ਦਾ ਦੁਖ ਹੈ। ਜੇਕਰ ਪ੍ਰਸ਼ਾਸਨ ਸਹੀ ਤਰ੍ਹਾਂ ਕੰਮ ਕਰਦਾ ਤਾਂ ਬੱਚੀ ਦੇ ਮਾਤਾ-ਪਿਤਾ ਨੂੰ ਸੜਕ 'ਤੇ ਬੈਠ ਕੇ ਪ੍ਰਦਰਸ਼ਨ ਕਰਨ ਦੀ ਲੋੜ ਹੀ ਨਹੀਂ ਪੈਂਦੀ। ਬੱਚੀ ਨੂੰ ਨਿਆਂ ਮਿਲਣਾ ਚਾਹੀਦਾ, ਜਾਮ 'ਚ ਫਸਣ ਦਾ ਕੋਈ ਦੁਖ ਨਹੀਂ ਹੈ।
ਕੀ ਕਹਿੰਦੀ ਹੈ ਦਿੱਲੀ ਪੁਲਸ?
ਦਿੱਲੀ ਪੁਲਸ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਯੂ.ਪੀ. ਪੁਲਸ ਕੋਲ ਹੈ। ਯੂ.ਪੀ. ਪੁਲਸ ਹੀ ਮਾਮਲੇ 'ਚ ਕਾਰਵਾਈ ਕਰੇਗੀ। ਪਰਿਵਾਰ ਵਾਲਿਆਂ ਨੂੰ ਯੂ.ਪੀ. ਪੁਲਸ ਤੋਂ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਹੈ। ਦਿੱਲੀ ਪੁਲਸ ਨੇ ਸ਼ਾਮ ਕਰੀਬ 4.30 ਵਜੇ ਹਲਕਾ ਜ਼ੋਰ ਪ੍ਰਯੋਗ ਕਰ ਕੇ ਪਰਿਵਾਰ ਅਤੇ ਪ੍ਰਦਰਸ਼ਨਕਾਰੀਆਂ ਨੂੰ ਸੜਕ ਤੋਂ ਹਟਾ ਦਿੱਤਾ। ਬਾਅਦ 'ਚ ਉਨ੍ਹਾਂ ਨੂੰ ਨੋਇਡਾ ਲਿਜਾ ਕੇ ਛੱਡ ਦਿੱਤਾ ਗਿਆ। ਪਰਿਵਾਰ ਉੱਥੋਂ ਵਾਪਸ ਚੱਲਾ ਗਿਆ।
ਰਾਜਧਾਨੀ ਦੀ ਮੰਗ ਨੂੰ ਲੈ ਕੇ ਅੰਦੋਲਨ ਤੇਜ਼
NEXT STORY