ਨਵੀਂ ਦਿੱਲੀ/ਗੁਜਰਾਤ— ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਹੋ ਗਿਆ ਹੈ। 9 ਅਤੇ 14 ਦਸੰਬਰ ਨੂੰ ਗੁਜਰਾਤ 'ਚ ਵੋਟਿੰਗ ਹੋਵੇਗੀ। ਮੁੱਖ ਚੋਣ ਕਮਿਸ਼ਨਰ ਅਚਲ ਕੁਮਾਰ ਜੋਤੀ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਇਸ ਦਾ ਐਲਾਨ ਕੀਤਾ। 18 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਰਾਜ 'ਚ 182 ਸੀਟਾਂ 'ਤੇ 2 ਪੜਾਵਾਂ 'ਚ ਚੋਣਾਂ ਹੋਣਗੀਆਂ। ਪਹਿਲੇ ਪੜਾਅ 'ਚ 89 ਸੀਟਾਂ 'ਤੇ ਜਦੋਂ ਕਿ ਦੂਜੇ ਪੜਾਅ 'ਚ 93 ਸੀਟਾਂ 'ਤੇ ਵੋਟਿੰਗ ਹੋਵੇਗੀ। ਉੱਥੇ ਹੀ ਰਾਜ 'ਚ ਹੁਣ ਤੋਂ ਹੀ ਚੋਣ ਜ਼ਾਬਤਾ ਲਾਗੂ ਕਰ ਦਿੱਤੀ ਗਈ ਹੈ।
ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ ਦੇ ਮੁੱਖ ਅੰਸ਼
ਚੋਣਾਂ 'ਚ ਵੀ.ਵੀ.ਪੀ.ਏ.ਟੀ. ਦੀ ਵਰਤੋਂ ਹੋਵੇਗੀ ਅਤੇ ਲੋਕਾਂ ਲਈ ਗੁਜਰਾਤੀ ਭਾਸ਼ਾ 'ਚ ਵੋਟਿੰਗ ਗਾਈਡ ਮੌਜੂਦ ਹੋਵੇਗੀ।
ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਪੋਲਿੰਗ ਬੂਥਾਂ ਦੀ ਨਿਗਰਾਨੀ ਕੀਤੀ ਜਾਵੇਗੀ।
ਰਾਜ 'ਚ 4 ਕਰੋੜ, 33 ਲੱਖ ਲੋਕ ਆਪਣੇ ਵੋਟ ਦੀ ਵਰਤੋਂ ਕਰਨਗੇ।
50,128 ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਹੋਵੇਗੀ।
ਹਰ ਉਮੀਦਵਾਰ ਨੂੰ ਵੱਖ ਤੋਂ ਅਕਾਊਂਟ ਖੋਲ੍ਹਣਾ ਹੋਵੇਗਾ ਅਤੇ ਉਸੇ ਖਾਤੇ ਨੇ ਖਰਚਾ ਕਰਨਾ ਹੋਵੇਗਾ।
ਕੋਈ ਵੀ ਉਮੀਦਵਾਰ 28 ਲੱਖ ਤੋਂ ਵਧ ਖਰਚ ਨਹੀਂ ਕਰ ਸਕੇਗਾ।
ਚੋਣ ਕਮਿਸ਼ਨ ਮੋਬਾਇਲ ਐਨ ਲਾਂਚ ਕਰੇਗਾ, ਜਿਸ 'ਤੇ ਚੋਣਾਂ ਦੌਰਾਨ ਹੋ ਰਹੀ ਗੜਬੜੀ ਦੀ ਸ਼ਿਕਾਇਤ ਭੇਜੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਗੁਜਰਾਤ ਵਿਧਾਨ ਸਭਾ ਦਾ ਕਾਰਜਕਾਲ ਅਗਲੇ ਸਾਲ 23 ਜਨਵਰੀ ਨੂੰ ਪੂਰਾ ਹੋ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਪ੍ਰੋਗਰਾਮ ਦਾ ਐਲਾਨ ਕੀਤੇ ਜਾਣ ਨਾਲ ਗੁਜਰਾਤ ਦੀਆਂ ਚੋਣ ਤਾਰੀਖਾਂ ਦਾ ਐਲਾਨ ਨਹੀਂ ਕੀਤੇ ਜਾਣ 'ਤੇ ਵਿਰੋਧੀ ਦਲਾਂ ਨੇ ਕਮਿਸ਼ਨ ਨੂੰ ਕਟਘਰੇ 'ਚ ਖੜ੍ਹਾ ਕੀਤਾ ਸੀ। ਵਿਰੋਧੀ ਧਿਰ ਦਾ ਦੋਸ਼ ਸੀ ਕਿ ਕਮਿਸ਼ਨ ਨੇ ਸਰਕਾਰ ਦੇ ਦਬਾਅ 'ਚ ਪਰੰਪਰਾ ਤੋਂ ਹਟ ਕੇ ਕੰਮ ਕੀਤਾ ਹੈ ਅਤੇ ਇਸ ਨਾਲ ਭਾਜਪਾ ਸਰਕਾਰ ਨੂੰ ਐਲਾਨ ਕਰਨ ਦਾ ਸਮਾਂ ਦਿੱਤਾ ਗਿਆ ਤਾਂ ਕਿ ਉਸ ਨੂੰ ਫਾਇਦਾ ਪੁੱਜੇ। ਹਾਲਾਂਕਿ ਕਮਿਸ਼ਨ ਨੇ ਆਪਣੀ ਸਫ਼ਾਈ 'ਚ ਕਿਹਾ ਸੀ ਕਿ ਗੁਜਰਾਤ ਦੇ ਖੇਤਰਾਂ 'ਚ ਹੜ੍ਹ ਰਾਹਤ ਪ੍ਰੋਗਰਾਮ ਚੱਲ ਰਹੇ ਹਨ ਅਤੇ ਉੱਥੇ ਵਿਧਾਨ ਸਭਾ ਦਾ ਕਾਰਜਕਾਲ ਪੂਰਾ ਹੋਣ 'ਚ ਵਧ ਸਮਾਂ ਹੈ।
ਭਾਜਪਾ ਨੇ ਜੰਮੂ ਦੇ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ : ਹਰਸ਼ਦੇਵ
NEXT STORY