ਜੰਮੂ— ਨੈਸ਼ਨਲ ਪੈਂਥਰਜ਼ ਪਾਰਟੀ ਨੇ ਭਾਰਤੀ ਜਨਤਾ ਪਾਰਟੀ 'ਤੇ ਲੋਕਾਂ ਦੀ ਭਾਵਨਾਵਾਂ ਨੂੰ ਦੁੱਖੀ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਭਗਵਾ ਨੇਤਾ ਆਪਣੇ ਹੀ ਕੰਮਾਂ ਤੋਂ ਨਿਰਾਸ਼ ਅਤੇ ਦੁੱਖੀ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਦੁੱਖ ਦੀ ਗੱਲ ਇਹ ਹੈ ਕਿ ਮੰਤਰੀ ਆਪਣੇ ਲੋਕਾਂ ਵੱਲੋਂ ਇਕ ਵਿਅਕਤੀ ਨੂੰ ਸਿਰਫ ਇਸ ਲਈ ਪਰੇਸ਼ਾਨ ਕਰਦਾ ਹੈ ਕਿ ਕਿਉਂਕਿ ਹੈਲਥ ਸੈਕਟਰ 'ਚ ਵਧ ਰਹੇ ਮਾਫਿਆ ਰਾਜ ਅਤੇ ਭ੍ਰਿਸ਼ਟਾਚਾਰ 'ਤੇ ਆਵਾਜ ਚੁੱਕੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਕਾਰਜਕਰਤਾ ਨੂੰ ਇਕ ਮੰਤਰੀ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਦਿੱਤੀ ਜਾ ਰਹੀ ਹੈ ਧਮਕੀਆਂ ਨੂੰ ਗੰਭੀਰਤਾਂ ਨਾਲ ਲੈਂਦੇ ਹੋਏ ਐੈੱਫ. ਆਈ. ਆਰ ਦਰਜ ਕਰਨ ਚਾਹੀਦੀ ਹੈ।
ਐੈੱਨ. ਪੀ. ਪੀ. ਨੇਤਾ ਅਤੇ ਸਾਬਕਾ ਮੰਤਰੀ ਹਰਸ਼ਦੇਵ ਸਿੰਘ ਨੇ ਕਿਹਾ ਹੈ ਕਿ 23 ਸਤੰਬਰ ਨੂੰ ਮਹਾਰਾਜਾ ਹੀਰ ਸਿੰਘ ਦੇ ਜਨਮਦਿਨ 'ਤੇ ਛੁੱਟੀ ਦੀ ਘੋਸ਼ਣਾ ਨਾ ਕਰਵਾ ਕੇ ਭਾਜਪਾ ਨੇ ਡੋਗਰਿਆਂ ਨੂੰ ਕਾਫੀ ਨਿਰਾਸ਼ ਕੀਤਾ ਹੈ। ਸਿੰਘ ਨੇ ਕਿਹੈ ਹੈ ਕਿ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਕਸ਼ਮੀਰ 'ਚ ਆਪਣੇ ਵਿਵਾਦਿਤ ਅਤੇ ਦੇਸ਼ਵਿਰੋਧੀ ਬਿਆਨਾਂ ਲਈ ਚਰਚਿਤ ਇਕ ਵਿਧਾਇਕ ਨੇ ਮਹਾਰਾਜਾ ਹਰੀ ਸਿੰਘ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਅਤੇ ਭਾਜਪਾ ਨੇ ਇਸ ਨੂੰ ਸਿਰਫ ਬੇਤੁਫਾ ਬਿਆਨ ਕਹਿ ਕੇ ਛੱਡ ਦਿੱਤਾ ਅਤੇ ਕੋਈ ਠੋਸ ਕਦਮ ਨਹੀਂ ਚੁੱਕਿਆ। ਸਿੰਘ ਨੇ ਕਿਹਾ ਹੈ ਕਿ ਦੇਸ਼ ਪ੍ਰੇਮੀ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾਵੇਗਾ ਕਿ ਭਾਜਪਾ ਦੇ 25 ਵਿਧਾਇਕਾਂ ਨੇ ਡੋਗਰਾ ਸ਼ਾਸਕ ਬਾਰੇ ਬਦਸਲੂਕੀ ਭਰਿਆ ਬਿਆਨ ਦੇਣ ਵਾਲੇ ਵਿਧਾਇਕਾਂ ਨੂੰ ਇੰਝ ਹੀ ਛੱਡ ਦਿੱਤਾ। ਭਾਜਪਾ ਡੋਗਰਿਆਂ ਨਾਲ ਭੇਦਭਾਵ 'ਤੇ ਚੁੱਪੀ ਧਾਰ ਕੇ ਬੈਠੀ ਹੈ।
ਉਤਰਾਖੰਡ ਦੇ ਨਵੇਂ ਮੁੱਖ ਸਕੱਤਰ ਦੀ ਹੋਈ ਚੋਣ,ਉੱਪਲ ਕੁਮਾਰ ਸਿੰਘ ਸੰਭਾਲਣਗੇ ਅਹੁੱਦਾ
NEXT STORY