ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਸੰਵਿਧਾਨਕ ਅਧਿਕਾਰਾਂ ਨੂੰ ਹੜੱਪਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅੱਜ ਲੱਦਾਖ ਦੀ ਲੜਾਈ ਕੱਲ੍ਹ ਨੂੰ ਰਾਸ਼ਟਰੀ ਲੜਾਈ ਬਣ ਸਕਦੀ ਹੈ। ਕੇਜਰੀਵਾਲ ਨੇ ਕਿਹਾ, "ਅੱਜ ਲੱਦਾਖ ਵਿੱਚ ਜੋ ਹੋ ਰਿਹਾ ਹੈ, ਉਹ ਬਹੁਤ ਚਿੰਤਾਜਨਕ ਹੈ। ਹਰ ਸੱਚੇ ਦੇਸ਼ ਭਗਤ ਨੂੰ ਲੱਦਾਖ ਦੇ ਲੋਕਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਕੀ ਅਸੀਂ ਅੰਗਰੇਜ਼ਾਂ ਤੋਂ ਆਜ਼ਾਦੀ ਇਸ ਲਈ ਪ੍ਰਾਪਤ ਕੀਤੀ ਸੀ ਕਿ ਲੋਕ ਅੰਗਰੇਜ਼ਾਂ ਦੀ ਬਜਾਏ ਭਾਜਪਾ ਦੇ ਗੁਲਾਮ ਬਣ ਜਾਣ?"
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਪੋਸਟ ਨੇ ਕਰਵਾ 'ਤੀ ਹਿੰਸਕ ਝੜਪ, ਚੱਲੇ ਪੱਥਰ, ਫੂਕ 'ਤੀਆਂ ਗੱਡੀਆਂ
ਉਹਨਾਂ ਨੇ ਕਿਹਾ ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ ਵਰਗੇ ਕ੍ਰਾਂਤੀਕਾਰੀਆਂ ਨੇ ਲੋਕਤੰਤਰ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਤਾਂਕਿ ਹਰੇਕ ਭਾਰਤੀ ਨੂੰ ਆਪਣੀ ਸਰਕਾਰ ਚੁਣਨ ਦਾ ਅਧਿਕਾਰ ਮਿਲ ਸਕੇ। ਪਰ ਅੱਜ ਭਾਜਪਾ ਸੱਤਾ ਦੇ ਨਸ਼ੇ ਵਿਚ ਇਕ ਤੋਂ ਬਾਅਦ ਇਕ ਸੂਬਿਆਂ ਨੂੰ ਕੇਂਦਰ ਸ਼ਾਸ਼ਤ ਪ੍ਰਦੇਸ਼ ਬਣਾ ਰਹੀ ਹੈ, ਸੰਵਿਧਾਨ ਦੁਆਰਾ ਦਿੱਤੇ ਗਏ ਅਧਿਕਾਰਾਂ ਨੂੰ ਖੋਹ ਰਹੀ ਹੈ। 'ਆਪ' ਨੇਕਾ ਨੇ ਕਿਹਾ ਲਦਾਖ ਦੇ ਲੋਕ ਕੀ ਮੰਗ ਰਹੇ ਹਨ? ਉਹ ਸਿਰਫ਼ ਆਪਣੀ ਵੋਟ ਦਾ ਅਧਿਕਾਰ, ਸਰਕਾਰ ਚੁਣਨ ਦਾ ਅਧਿਕਾਰੀ ਮੰਗ ਰਹੇ ਹਨ ਪਰ ਭਾਜਪਾ ਉਹਨਾਂ ਦੀ ਆਵਾਜ਼ ਦਬਾ ਰਹੀ ਹੈ।
ਇਹ ਵੀ ਪੜ੍ਹੋ : ਏਅਰਪੋਰਟ 'ਤੇ ਫਲਾਈਟ ਦੀ ਉਡੀਕ ਕਰ ਰਹੇ ਯਾਤਰੀ ਦੀ ਪੈਂਟ 'ਚ ਵੜ੍ਹਿਆ ਚੂਹਾ, ਉਤਾਰੇ ਕੱਪੜੇ, ਫਿਰ...
ਵਾਰ-ਵਾਰ ਵਾਅਦੇ ਕਰਨ ਦੇ ਬਾਵਜੂਦ ਉਹ ਉਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਦੇ ਰਹੀ। ਲੋਕਤੰਤਰ ਜਨਤਾ ਦੀ ਆਵਾਜ਼ ਹੈ ਅਤੇ ਜਦੋਂ ਸਰਕਾਰ ਉਹੀ ਆਵਾਜ਼ ਦਬਾਉਣ ਲੱਗਦੀ ਹੈ ਤਾਂ ਜਨਤਾ ਦਾ ਫਰਜ਼ ਬਣਦਾ ਹੈ ਕਿ ਉਹ ਉੱਚੀ ਆਵਾਜ਼ ਵਿਚ ਬੋਲਣ। ਉਹਨਾਂ ਕਿਹਾ ਕਿ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਹੈ ਤਾਂ ਇਸ ਤਾਨਾਸ਼ਾਹੀ ਦੇ ਖ਼ਿਲਾਫ਼ ਹੁਣ ਚੁੱਪ ਨਹੀਂ ਬੈਠਿਆ ਜਾ ਸਕਦਾ। ਅੱਜ ਲਦਾਖ ਦੀ ਲੜਾਈ, ਕੱਲ ਪੂਰੇ ਦੇਸ਼ ਦੀ ਲੜਾਈ ਬਣ ਸਕਦੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸ਼ਾਸਤ ਪ੍ਰਦੇਸ਼ ਲਦਾਖ ਨੂੰ ਪੂਰਨ ਸੂਬਾ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਲੇਹ ਵਿਚ ਬੁੱਧਵਾਰ ਨੂੰ ਹਿੰਸਕ ਪ੍ਰਦਰਸ਼ਨ ਹੋਇਆ।
ਇਹ ਵੀ ਪੜ੍ਹੋ : ਸਕੂਲ-ਕਾਲਜ 3 ਦਿਨ ਬੰਦ! ਜਨਤਕ ਛੁੱਟੀ ਦਾ ਹੋਇਆ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Dengue ਹੋਣ ਦੌਰਾਨ ਕਿਹੋ ਜਿਹੀ ਹੋਣੀ ਚਾਹੀਦੀ ਹੈ ਖ਼ੁਰਾਕ? ਜਾਣੋਂ ਮਾਹਰਾਂ ਦੀ ਰਾਇ
NEXT STORY