ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਪ੍ਰਵੇਸ਼ ਵਰਮਾ ਨੇ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਅਰਵਿੰਦ ਕੇਜਰੀਵਾਲ ਨੂੰ ਹਰਾਇਆ ਹੈ। ਜਿੱਤ ਤੋਂ ਬਾਅਦ ਰਾਜਨੀਤਿਕ ਹਲਕਿਆਂ 'ਚ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦੀ ਚਰਚਾ ਚੱਲ ਰਹੀ ਹੈ। ਹਾਲਾਂਕਿ, ਇਸ ਸਬੰਧ 'ਚ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਹਰਾਉਣ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੇ ਪ੍ਰਵੇਸ਼ ਵਰਮਾ, ਚੋਣਾਂ ਤੋਂ ਪਹਿਲਾਂ ਆਪਣੀ ਜਾਇਦਾਦ ਦੇ ਐਲਾਨ ਨੂੰ ਲੈ ਕੇ ਚਰਚਾ 'ਚ ਰਹੇ। ਅਧਿਕਾਰਤ ਦਸਤਾਵੇਜ਼ਾਂ ਅਨੁਸਾਰ ਪ੍ਰਵੇਸ਼ ਵਰਮਾ ਕੋਲ 77.89 ਕਰੋੜ ਰੁਪਏ ਦੀ ਚੱਲ ਜਾਇਦਾਦ ਅਤੇ 12.19 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਇਸ ਦਾ ਮਤਲਬ ਹੈ ਕਿ ਉਹ ਲਗਭਗ 100 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ।
ਲਗਭਗ 114 ਕਰੋੜ ਰੁਪਏ ਦੀ ਕੁੱਲ ਜਾਇਦਾਦ
ਪ੍ਰਵੇਸ਼ ਵਰਮਾ ਦੀ ਪਤਨੀ ਕੋਲ ਵੀ 17.53 ਕਰੋੜ ਰੁਪਏ ਦੀ ਚੱਲ ਜਾਇਦਾਦ ਅਤੇ 6.91 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਵਰਮਾ ਨੇ ਆਪਣੇ ਚੋਣ ਹਲਫ਼ਨਾਮੇ 'ਚ 2.2 ਲੱਖ ਰੁਪਏ ਨਕਦੀ ਹੋਣ ਦਾ ਖੁਲਾਸਾ ਕੀਤਾ। ਇਸ ਤੋਂ ਇਲਾਵਾ ਉਸ ਕੋਲ ਤਿੰਨ ਕਾਰਾਂ ਹਨ। ਉਨ੍ਹਾਂ ਦੇ ਮੌਜੂਦਾ ਵਾਹਨਾਂ ਦੇ ਬੇੜੇ 'ਚ ਇਕ ਟੋਇਟਾ ਫਾਰਚੂਨਰ (9 ਲੱਖ ਰੁਪਏ), ਇੱਕ ਟੋਇਟਾ ਇਨੋਵਾ (36 ਲੱਖ ਰੁਪਏ) ਅਤੇ ਇਕ XUV (11.77 ਲੱਖ ਰੁਪਏ) ਸ਼ਾਮਲ ਹਨ। ਇਸ ਤਰ੍ਹਾਂ ਉਨ੍ਹਾਂ ਦੀ ਆਟੋਮੋਟਿਵ ਜਾਇਦਾਦ ਦੀ ਕੀਮਤ ਲਗਭਗ 56.77 ਲੱਖ ਰੁਪਏ ਹੈ। ਪ੍ਰਵੇਸ਼ ਅਤੇ ਉਨ੍ਹਾਂ ਦੇ ਪਰਿਵਾਰ ਕੋਲ ਸੋਨੇ ਅਤੇ ਕੀਮਤੀ ਧਾਤਾਂ ਦਾ ਵੀ ਚੰਗਾ ਭੰਡਾਰ ਹੈ। ਪ੍ਰਵੇਸ਼ ਵਰਮਾ ਕੋਲ ਖੁਦ 8 ਲੱਖ ਰੁਪਏ ਦਾ 200 ਗ੍ਰਾਮ ਸੋਨਾ ਹੈ। ਉਨ੍ਹਾਂ ਦੀ ਪਤਨੀ ਕੋਲ ਲਗਭਗ 1.11 ਕਿਲੋ ਸੋਨਾ ਹੈ, ਜਿਸ ਦੀ ਕੀਮਤ 45.75 ਲੱਖ ਰੁਪਏ ਹੈ। 2 ਧੀਆਂ ਕੋਲ 300 ਗ੍ਰਾਮ ਸੋਨਾ ਹੈ ਅਤੇ ਪੁੱਤਰ ਕੋਲ 150 ਗ੍ਰਾਮ ਸੋਨਾ ਹੈ। ਪ੍ਰਵੇਸ਼ ਵਰਮਾ ਅਤੇ ਉਨ੍ਹਾਂ ਦੇ ਪਰਿਵਾਰ ਕੋਲ ਲਗਭਗ 114 ਕਰੋੜ ਰੁਪਏ ਦੀ ਕੁੱਲ ਜਾਇਦਾਦ ਹੈ। ਉਨ੍ਹਾਂ ਦੀਆਂ ਜਾਇਦਾਦਾਂ 'ਚ ਰੀਅਲ ਅਸਟੇਟ, ਕੀਮਤੀ ਧਾਤਾਂ ਅਤੇ ਹੋਰ ਨਿਵੇਸ਼ ਸ਼ਾਮਲ ਹਨ।
ਕੇਜਰੀਵਾਲ ਕੋਲ ਕਿੰਨੀ ਜਾਇਦਾਦ ਹੈ?
'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਾਇਰ ਕੀਤੇ ਗਏ ਹਲਫ਼ਨਾਮੇ ਅਨੁਸਾਰ, ਉਨ੍ਹਾਂ ਦੇ ਪਰਿਵਾਰ ਦੀ ਕੁੱਲ ਜਾਇਦਾਦ ਲਗਭਗ 4.2 ਕਰੋੜ ਰੁਪਏ ਹੈ। ਇਸ ਤਰ੍ਹਾਂ ਪ੍ਰਵੇਸ਼ ਵਰਮਾ ਕੇਜਰੀਵਾਲ ਨਾਲੋਂ ਕਿਤੇ ਜ਼ਿਆਦਾ ਅਮੀਰ ਹੈ। ਕੇਜਰੀਵਾਲ ਦੀ ਜਾਇਦਾਦ 'ਚ 1.73 ਕਰੋੜ ਰੁਪਏ ਦੀ ਨਿੱਜੀ ਜਾਇਦਾਦ ਵੀ ਸ਼ਾਮਲ ਹੈ। ਕੇਜਰੀਵਾਲ ਨੇ ਸਤੰਬਰ 2024 'ਚ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹਲਫ਼ਨਾਮੇ ਅਨੁਸਾਰ, ਕੇਜਰੀਵਾਲ ਨੇ 3.4 ਲੱਖ ਰੁਪਏ ਦੀ ਚੱਲ ਜਾਇਦਾਦ ਐਲਾਨੀ ਹੈ। ਇਸ 'ਚ ਬਚਤ ਖਾਤੇ 'ਚ 2.96 ਲੱਖ ਰੁਪਏ ਵੀ ਸ਼ਾਮਲ ਹਨ। ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਲਗਭਗ 1 ਕਰੋੜ ਰੁਪਏ ਦੀ ਚੱਲ ਜਾਇਦਾਦ ਐਲਾਨੀ ਹੈ। ਕੇਜਰੀਵਾਲ ਕੋਲ 1.7 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਉਨ੍ਹਾਂ ਦੀ ਪਤਨੀ ਕੋਲ 1.5 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਕੇਜਰੀਵਾਲ ਕੋਲ 50,000 ਰੁਪਏ ਹਨ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਕੋਲ 42,000 ਰੁਪਏ ਹਨ। ਹਲਫ਼ਨਾਮੇ ਅਨੁਸਾਰ, ਕੇਜਰੀਵਾਲ ਕੋਲ ਕੋਈ ਗੱਡੀ ਨਹੀਂ ਹੈ ਜਦੋਂ ਕਿ ਉਨ੍ਹਾਂ ਦੀ ਪਤਨੀ ਕੋਲ ਬਲੇਨੋ ਕਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਹਿਰੀਲੀ ਸ਼ਰਾਬ ਦਾ ਕਹਿਰ, ਸਰਪੰਚ ਦੇ ਭਰਾ ਸਣੇ 7 ਲੋਕਾਂ ਦੀ ਮੌਤ
NEXT STORY