ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 26/11 ਦੇ ਅੱਤਵਾਦੀ ਹਮਲੇ 'ਚ ਮਾਰੇ ਗਏ ਹੇਮੰਤ ਕਰਕਰੇ 'ਤੇ ਟਿੱਪਣੀ ਲਈ ਭੋਪਾਲ ਤੋਂ ਭਾਜਪਾ ਉਮੀਦਵਾਰ ਪ੍ਰਗਿਆ ਠਾਕੁਰ 'ਤੇ ਨਿਸ਼ਾਨਾ ਸਾਧਿਆ। ਖਬਰਾਂ ਅਨੁਸਾਰ, ਪ੍ਰਗਿਆ ਠਾਕੁਰ ਨੇ ਦਾਅਵਾ ਕੀਤਾ ਹੈ ਕਿ ਮੁੰਬਈ ਦੇ ਅੱਤਵਾਦ ਵਿਰੋਧੀ ਦਸਤੇ ਦੇ ਸਾਬਕਾ ਪ੍ਰਮੁੱਖ ਹੇਮੰਤ ਕਰਕਰੇ ਨੇ ਉਨ੍ਹਾਂ ਨੂੰ ਮਾਲੇਗਾਓਂ ਧਮਾਕਾ ਮਾਮਲੇ 'ਚ ਗਲਤ ਤਰ੍ਹਾਂ ਫਸਾਇਆ ਸੀ ਅਤੇ ਉਹ ਆਪਣੇ ਕਰਮਾਂ ਕਾਰਨ ਮਾਰੇ ਗਏ। ਕਰਕਰੇ ਮੁੰਬਈ ਅੱਤਵਾਦੀ ਹਮਲਿਆਂ ਦੌਰਾਨ ਮਾਰੇ ਗਏ ਸਨ।
ਕੇਜਰੀਵਾਲ ਨੇ ਟਵੀਟ ਕੀਤਾ,''26/11 ਦੇ ਸ਼ਹੀਦ ਹੇਮੰਤ ਕਰਕਰੇ ਜੀ 'ਤੇ ਭੋਪਾਲ ਤੋਂ ਭਾਜਪਾ ਦੀ ਲੋਕ ਸਭਾ ਉਮੀਦਵਾਰ ਪ੍ਰਗਿਆ ਕੁਮਾਰ ਦੇ ਬਿਆਨਾਂ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਭਾਜਪਾ ਆਪਣਾ ਅਸਲੀ ਰੰਗ ਦਿਖਾ ਰਹੀ ਹੈ ਅਤੇ ਇਸ ਨੂੰ ਹੁਣ ਇਸ ਦੀ ਜਗ੍ਹਾ ਦਿਖਾ ਦੇਣੀ ਚਾਹੀਦੀ ਹੈ।'' ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਕਿਹਾ ਕਿ ਭਾਜਪਾ ਹੇਮੰਤ ਕਰਕਰੇ ਦੀ ਸ਼ਹਾਦਤ 'ਤੇ ਸਵਾਲ ਚੁੱਕ ਰਹੀ ਹੈ, ਜਿਨ੍ਹਾਂ ਨੇ ਮੁੰਬਈ ਅੱਤਵਾਦੀ ਹਮਲੇ 'ਚ 'ਭਾਰਤ ਮਾਤਾ' ਦੀ ਸੁਰੱਖਿਆ ਕੀਤੀ। ਉਨ੍ਹਾਂ ਨੇ ਟਵੀਟ ਕੀਤਾ,''ਇਸ 'ਤੇ ਕਿਸੇ ਭਗਤ ਨੂੰ ਗੁੱਸਾ ਨਹੀਂ ਆਏਗਾ, ਇਹ ਭਾਜਪਾ ਦੀ ਦੇਸ਼ਭਗਤੀ ਹੈ।''
JJP ਨੇ ਚੋਣ ਮੈਦਾਨ 'ਚ ਉਤਾਰੇ 4 ਉਮੀਦਵਾਰ, ਹਿਸਾਰ ਤੋਂ ਚੋਣ ਲੜਨਗੇ ਦੁਸ਼ਯੰਤ
NEXT STORY